ਬਰੈਂਪਟਨ : ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਘੁਡਾਣੀ ਨਿਵਾਸੀਆਂ ਵਲੋ ਭਾਈਚਾਰਕ ਸਾਂਝ ਨੂੰ ਅੱਗੇ ਵਧਾਉੋਂਦਿਆਂ ਕੈਲੇਡਨ ਦੇ ਬਹੁਤ ਹੀ ਖੂਬਸੂਰਤ ਪਾਰਕ ਵਿੱਚ ਪਿਕਨਿਕ ਦਾ ਅਯੋਜਨ ਕੀਤਾ ਗਿਆ। ਸਵੇਰੇ 12 ਵਜੇ ਸ਼ੁਰੂ ਹੋਇਆ ਪ੍ਰੋਗਰਾਮ ਤਕਰੀਬਨ 7-8 ਵਜੇ ਤੱਕ ਚਲਿਆ। ਸਾਰਾ ਸਮਾਂ ਖਾਣ ਪੀਣ ਦਾ ਦੌਰ ਚਲਦਾ ਰਿਹਾ। ਖਾਣ ਪੀਣ ਦਾ ਅਨੰਦ ਮਾਨਣ ਉਪਰੰਤ, 22ਜੀ ਆਟੋ ਸੇਲਜ ਦੇ ਮਨੀ ਬੋਪਾਰਾਏ ਵਲੋ ਮਰਦਾਂ, ਬੀਬੀਆਂ, ਬੱਚਿਆਂ ਹਰ ਵਰਗ ਲਈ ਖੇਡਾਂ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ। ਜੋਤੀ ਬੋਪਾਰਾਏ ਵਲੋ ਵੀ ਪੂਰਨ ਸਹਿਯੋਗ ਦਿੱਤਾ ਗਿਆ। ਜੇਤੂਆਂ ਨੂੰ ਇਨਾਮਾਂ ਦੇ ਨਾਲ ਨਿਵਾਜਿਆ ਗਿਆ। ਪ੍ਰਬੰਧਕਾਂ ਵੱਲੋ ਘੁਡਾਣੀ ਨਿਵਾਸੀਆਂ ਦੇ ਰਿਸ਼ਤੇਦਾਰ, ਦੋਸਤ ਮਿੱਤਰ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਅਗਲੇ ਸਾਲ ਦੇ ਪ੍ਰੋਗਰਾਮ ਦੀ ਸਹਿਮਤੀ ਨਾਲ ਸਾਰੇ ਪਰਿਵਾਰ ਖੁਸ਼ੀ ਦੇ ਮਾਹੌਲ ‘ਚ ਘਰਾਂ ਨੂੰ ਰਵਾਨਾ ਹੋਏ।
Check Also
ਪੰਜਾਬੀ ਪ੍ਰੈੱਸ ਕਲੱਬ ਆਫ ਬੀਸੀ ਵੱਲੋਂ ਭਾਰਤ-ਪਾਕਿ ਜੰਗ ਖਿਲਾਫ ਮਤਾ ਪਾਸ
”ਪੰਜਾਬ ਨੂੰ ਜੰਗ ਦਾ ਅਖਾੜਾ ਨਹੀਂ ਬਣਾਉਣਾ ਚਾਹੀਦਾ” ਸਰੀ/ਡਾ. ਗੁਰਵਿੰਦਰ ਸਿੰਘ : ਕੈਨੇਡਾ ਦੇ ਪੰਜਾਬੀ …