ਬਰੈਂਪਟਨ : ਬਰੇਅਡਨ ਸੀਨੀਅਰ ਕਲੱਬ ਵੱਲੋਂ 24 ਅਗਸਤ 2019 ਸ਼ਨਿਚਰਵਾਰ ਨੂੰ ਟ੍ਰੀਲਾਈਨ ਪਾਰਕ ਵਿਖੇ ਤਾਸ਼ (ਸੀਪ) ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਟੀਮਾਂ ਦੀ ਐਂਟਰੀ 11.30 ਵਜੇ ਤੋਂ ਹੈ ਜਿਸ ਦੀ ਫੀਸ 10 ਡਾਲਰ ਹੈ। ਇਹ ਪ੍ਰਤੀਯੋਗਤਾ ਸੀਨੀਅਰਾਂ ਲਈ ਹੈ ਇਸ ਲਈ ਖਿਡਾਰੀਆਂ ਦੀ ਉਮਰ ਘੱਟੋ ਘੱਟ 55 ਸਾਲ ਰੱਖੀ ਗਈ ਹੈ। ਸਭ ਨੂੰ ਇਸ ਮੁਕਾਬਲੇ ਵਿੱਚ ਸ਼ਾਮਲ ਹੋਣ ਲਈ ਖੁੱਲਾ ਸੱਦਾ ਦਿੱਤਾ ਜਾ ਰਿਹੈ। ਚਾਹ ਪਾਣੀ ਦੀ ਸੇਵਾ ਕਲੱਬ ਵੱਲੋਂ ਕੀਤੀ ਜਾਵੇਗੀ। ਖੇਡ ਦੌਰਾਨ ਕਿਸੇ ਕਿਸਮ ਦੇ ਮਤਭੇਦ ਦਾ ਅੰਤਮ ਫੈਸਲਾ ਕਲੱਬ ਦੇ ਚੁਣੇ ਹੋਏ ਔਹਦੇਦਾਰਾਂ ਦੇ ਅਧੀਨ ਹੋਵੇਗਾ। ਬਜੁਰਗਾਂ ਦੇ ਇਸ ਦਿਲਚਸਪ ਖੇਡ ਮੁਕਾਬਲਿਆਂ ਦਾ ਅਨੰਦ ਮਾਨਣ ਲਈ ਸਭ ਨੂੰ ਸ਼ਾਮਲ ਹੋ ਇਸ ਆਯੋਜਨ ਦੀ ਰੌਣਕ ਵਧਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਜੇਤੂਆਂ ਲਈ ਪਹਿਲਾ ਅਤੇ ਦੂਸਰਾ ਨਗਦ ਇਨਾਮ ਰੱਖਿਆ ਗਿਆ ਹੈ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …