Breaking News
Home / ਕੈਨੇਡਾ / Front / ਵਾਇਨਾਡ ’ਚ ਲੈਂਡ ਸਲਾਈਡ ਨਾਲ ਹੁਣ ਤੱਕ 175 ਮੌਤਾਂ

ਵਾਇਨਾਡ ’ਚ ਲੈਂਡ ਸਲਾਈਡ ਨਾਲ ਹੁਣ ਤੱਕ 175 ਮੌਤਾਂ

200 ਤੋਂ ਜ਼ਿਆਦਾ ਵਿਅਕਤੀ ਅਜੇ ਵੀ ਲਾਪਤਾ
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਰਲਾ ਦੇ ਵਾਇਨਾਡ ਵਿਚ ਤੇਜ਼ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਹੋਈਆਂ ਮੌਤਾਂ ਦੀ ਗਿਣਤੀ 175 ਹੋ ਗਈ ਹੈ। ਜਦੋਂ ਕਿ 130 ਵਿਅਕਤੀਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ ਅਤੇ 200 ਤੋਂ ਜ਼ਿਆਦਾ ਵਿਅਕਤੀ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਇਹ ਲੈਂਡ ਸਲਾਈਡ ਸੋਮਵਾਰ ਤੇ ਮੰਗਲਵਾਰ ਦੇ ਵਿਚਕਾਰਲੀ ਰਾਤ ਨੂੰ 4 ਪਿੰਡਾਂ ਵਿਚ ਹੋਈ ਸੀ। ਇਸ ਨਾਲ ਘਰ, ਪੁਲ, ਸੜਕਾਂ ਅਤੇ ਗੱਡੀਆਂ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਈਆਂ ਸਨ। ਫੌਜ, ਏਅਰਫੋਰਸ, ਐਨ.ਡੀ.ਆਰ.ਐਫ., ਐਸ.ਡੀ.ਆਰ.ਐਫ., ਪੁਲਿਸ ਅਤੇ ਡੌਗ ਸਕਾਇਡ ਦੀਆਂ ਟੀਮਾਂ ਰੈਸਕਿਊ ਵਿਚ ਜੁਟੀਆਂ ਹੋਈਆਂ ਹਨ। ਮਿਲੀ ਜਾਣਕਾਰੀ ਅਨੁਸਾਰ ਇਕ ਹਜ਼ਾਰ ਤੋਂ ਜ਼ਿਆਦਾ ਵਿਅਕਤੀਆਂ ਦਾ ਰੈਸਕਿਊ ਕੀਤਾ ਗਿਆ ਅਤੇ ਤਿੰਨ ਹਜ਼ਾਰ ਤੋਂ ਜ਼ਿਆਦਾ ਵਿਅਕਤੀਆਂ ਨੂੰ ਰਿਹੈਬ ਸੈਂਟਰ ਵਿਚ ਭੇਜਿਆ ਗਿਆ ਹੈ।

Check Also

ਭਾਰਤ ਦੀ ਹਾਕੀ ਟੀਮ ਨੇ ਏਸ਼ਿਆਈ ਚੈਂਪੀਅਨ ਟਰਾਫੀ ’ਚ ਜਿੱਤ ਨਾਲ ਸ਼ੁਰੂਆਤ

ਮੇਜ਼ਬਾਨ ਚੀਨ ਦੀ ਟੀਮ ਨੂੰ 3-0 ਗੋਲਾਂ ਨਾਲ ਹਰਾਇਆ ਹੁਲੁਨਬੂਈਰ/ਬਿਊਰੋ ਨਿਊਜ਼ : ਭਾਰਤ ਹਾਕੀ ਟੀਮ …