ਬਰੈਂਪਟਨ/ਬਿਊਰੋ ਨਿਊਜ਼ : ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਓਨਟਾਰੀਓ ਸਰਕਾਰ ਨੇ ਲੰਘੇ ਹਫਤੇ ਸਮਾਜਿਕ ਸਹਾਇਤਾ ਜਾਨੀ ਸੋਸ਼ਲ ਅਸਿਸਟੈਂਸ ਦੇ ਰੇਟ ਦੀ ਦਰ ਵਿਚ ਵਾਧਾ ਪਾਉਣ ਦਾ ਐਲਾਨ ਕੀਤਾ ਹੈ ਤਾਂ ਜੋ ਲੋਕ ਪੂਰੀ ਸਮਰਥਾ ਅਤੇ ਖੁਸ਼ਹਾਲੀ ਭਰਿਆ ਜੀਵਨ ਜੀਅ ਸਕਣ। ਸੋਸ਼ਲ ਅਸਿਸਟੈਂਸ ਵਿਚ ਕੁਝ ਉਚੇਚੇ ਬਦਲਾਅ ਕੀਤੇ ਗਏ ਹਨ, ਜਿਵੇਂ ਕਿ: ਸੋਸ਼ਲ ਅਸਿਸਟੈਂਸ ਪ੍ਰਾਪਤ ਕਰ ਰਿਹੇ ਹਰ ਕਿਸੇ ਲਈ ਰੇਟ ਵਿਚ 2% ਦਾ ਵਾਧਾ ਰਿਮੋਟ ਕਮਿਊਨਿਟੀ ਭੱਤੇ ਵਿਚ ਵਾਧਾ – ਪੇਂਡੂ ਅਤੇ ਉੱਤਰੀ ਕਮਿਊਨਿਟੀਆਂ ਦੇ ਲੋਕ ਆਪਣੇ ਰੋਜ਼ਮਰ੍ਹਾ ਜਰੂਰਤਾਂ ਲਈ ਵਧੇਰੇ ਰੇਟ ਦਿੰਦੇ ਹਨ। ਇਸ ਵਾਧੇ ਨਾਲ ਉਹਨਾਂ ਦਾ ਜੀਵਨ ਆਸਾਨ ਹੋਵੇਗਾ। ਨਕਦ ਰਕਮ ਅਤੇ ਹੋਰ ਜਾਇਦਾਦਾਂ ਦੀ ਲਿਮਿਟ ਵਿਚ ਵਾਧਾ ਤਾਂ ਜੋ ਲੋਕ ਆਪਣੀ ਵਿੱਤੀ ਮੁਸ਼ਕਲਾਂ ਨੂੰ ਬਹਿਤਰ ਤਰੀਕੇ ਨਾਲ ਸੁਲਝਾ ਸਕਣ। ਨਕਦ ਤੋਹਫੇ ਲੈਣ ਦੀ ਲਿਮਿਟ ਵਿਚ ਵਾਧਾ, ਤਾਂ ਜੋ ਲੋਕ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਕੋਲੋ ਚੀ ਮਦਦ ਲੈ ਸਕਣ। ਸਿਸਟਮ ਨੂੰ ਬਹਿਤਰ ਬਣਾਉਣ ਲਈ ਨਿਯਮਾਂ ਨੂੰ ਸੁਚਾਰੂ ਬਣਾਇਆ ਜਾਵੇਗਾ। ਇਹ ਸਭ ਬਦਲਾਅ ਲੋਕਾਂ ਦਾ ਜੀਵਨ ਸਰਲ ਅਤੇ ਬਹਿਤਰ ਬਣਾਉਣ ਲਈ ਕੀਤਾ ਗਿਆ ਹੈ। ਇਸ ਨਾਲ ਸਾਡੀ ਅਰਥ ਵਿਵਸਥਾ ਵੀ ਸੁਧਰੇਗੀ ਅਤੇ ਲੋਕਾਂ ਦੀ ਰੋਜ਼ਮਰ੍ਹਾ ਜਿੰਦਗੀ ਨੂੰ ਆਸਾਨ ਬਣਾਵੇਗੀ।