Breaking News
Home / ਕੈਨੇਡਾ / ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ ਭਾਰਤ ਦਾ ਅਜ਼ਾਦੀ ਦਿਵਸ ਤੇ ਤੀਆਂ ਦਾ ਮੇਲਾ 18 ਅਗਸਤ ਨੂੰ ਮਨਾਇਆ ਜਾਏਗਾ

ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ ਭਾਰਤ ਦਾ ਅਜ਼ਾਦੀ ਦਿਵਸ ਤੇ ਤੀਆਂ ਦਾ ਮੇਲਾ 18 ਅਗਸਤ ਨੂੰ ਮਨਾਇਆ ਜਾਏਗਾ

ਬਰੈਂਪਟਨ/ਡਾ. ਝੰਡ : ਬੰਤ ਸਿੰਘ ਰਾਓ ਤੋਂ ਪ੍ਰਾਪਤ ਸੂਚਨਾ ਅਨੁਸਾਰ ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ ਭਾਰਤ ਦਾ ਅਜ਼ਾਦੀ ਦਿਵਸ ਅਤੇ ਤੀਆਂ ਦਾ ਮੇਲਾ ਸਾਂਝੇ ਤੌਰ ‘ਤੇ 18 ਅਗਸਤ ਦਿਨ ਸ਼ਨੀਵਾਰ ਨੂੰ ਮਨਾਏ ਜਾ ਰਹੇ ਹਨ। ਅਜ਼ਾਦੀ ਦਿਵਸ ਦਾ ਸਮਾਗ਼ਮ ਬਾਅਦ ਦੁਪਹਿਰ 1.00 ਵਜੇ ਤੋਂ 3.00 ਵਜੇ ਤੱਕ ਹੋਵੇਗਾ ਅਤੇ ਬੀਬੀਆਂ ਭੈਣਾਂ ਲਈ ‘ਤੀਆਂ ਦਾ ਮੇਲਾ’ 3.00 ਵਜੇ ਸ਼ੁਰੂ ਹੋ ਕੇ ਸ਼ਾਮ 7.00 ਤੱਕ ਚੱਲੇਗਾ। ਸਾਰੀਆਂ ਸਤਿਕਾਰਯੋਗ ਕਲੱਬਾਂ ਦੇ ਮੈਂਬਰਾਂ, ਭੈਣਾਂ-ਭਰਾਵਾਂ ਅਤੇ ਮਿਆਰੀ ਕਵੀ ਸੱਜਣਾਂ ਨੂੰ ਇਸ ਸਮਾਗ਼ਮ ਵਿਚ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਇਸ ਦੌਰਾਨ ਚਾਹ-ਪਾਣੀ ਅਤੇ ਲੰਗਰ ਸਾਰਾ ਸਮਾਂ ਚੱਲੇਗਾ। ਸਾਰਿਆਂ ਨੂੰ ਹੁੰਮ-ਹੁਮਾ ਕੇ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਪ੍ਰਬੰਧਕਾਂ ਵੱਲੋਂ ਸ਼ਿੱਦਤ ਨਾਲ ਉਡੀਕ ਕੀਤੀ ਜਾਏਗੀ। ਇਸ ਸਬੰਧੀ ਬੰਤ ਸਿੰਘ ਰਾਓ ਨਾਲ 905-861-1861 ਜਾਂ ਜੀ. ਐੱਸ. ਸੰਧੂ ਨਾਲ 647-641-9223 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ

ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …