ਬਰੈਂਪਟਨ/ਡਾ.ਝੰਡ
ਬੀਤੇ ਐਤਵਾਰ 17 ਅਪ੍ਰੈਲ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਅਪ੍ਰੈਲ ਮਹੀਨੇ ਦਾ ਸਮਾਗ਼ਮ ਕੈਨੇਡਾ ਵਿੱਚ ਮਨਾਏ ਜਾਂਦੇ ‘ਸਿੱਖ ਹੈਰੀਟੇਜ ਮੰਥ’ ਨੂੰ ਸਮਰਪਿਤ ਕੀਤਾ ਗਿਆ। ਸਭਾ ਦੇ ਮੈਂਬਰਾਂ ਅਤੇ ਹਾਜ਼ਰ ਵਿਅਕਤੀਆਂ ਵੱਲੋਂ ਇਸ ਮੌਕੇ ਵਿਰਾਸਤ ਅਤੇ ਖ਼ਾਸ ਤੌਰ ‘ਤੇ ਸਿੱਖ-ਵਿਰਾਸਤ ਨਾਲ ਸਬੰਧਿਤ ਵਿਸ਼ਿਆਂ ਉੱਪਰ ਸੰਜੀਦਾ ਵਿਚਾਰ-ਵਟਾਂਦਰਾ ਕੀਤਾ ਗਿਆ।
ਬਹੁਤ ਸਾਰੇ ਬੁਲਾਰਿਆਂ ਨੇ ਪੰਜਾਬ ਵਿੱਚ ਸਿੱਖ-ਵਿਰਾਸਤ ਨਾਲ ਸਬੰਧਿਤ ਵਸਤਾਂ, ਧਾਰਮਿਕ ਗ੍ਰੰਥਾਂ, ਇਮਾਰਤਾਂ ਅਤੇ ਹੋਰ ਨਿਸ਼ਾਨੀਆਂ ਦੀ ਯੋਗ ਸੰਭਾਲ ਅਤੇ ਇਨ੍ਹਾਂ ਦੇ ਰੱਖ-ਰਖਾਅ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਦਾ ਖ਼ਿਆਲ ਸੀ ਕਿ ਇੰਜ ਹੀ ਅਸੀਂ ਆਪਣੀ ਅਮੀਰ-ਵਿਰਾਸਤ ਨੂੰ ਭਵਿੱਖ ਵਿੱਚ ਜ਼ਿੰਦਾ ਰੱਖ ਸਕਦੇ ਹਾਂ। ਕਈਆਂ ਨੇ ਇੱਥੇ ਕੈਨੇਡਾ ਵਿੱਚ ਇਸ ਦੀ ਮਹੱਤਤਾ ਬਾਰੇ ਆਪਣੀ ਗੱਲ ਕੀਤੀ।
ਉਨ੍ਹਾਂ ਅਨੁਸਾਰ ਕੈਨੇਡਾ ਵਿੱਚ ਅਪ੍ਰੈਲ ਮਹੀਨੇ ਨੂੰ ‘ਸਿੱਖ ਹੈਰੀਟੇਜ ਮੰਥ’ ਮਨਾਇਆ ਜਾਣਾ, ਪਾਰਲੀਮੈਂਟ ਦੇ ਵਿੱਚ ਵੱਡੇ ਪੱਧਰ ‘ਤੇ ਵਿਸਾਖੀ ਮਨਾਏ ਜਾਣ, ਇਸ ਮਹੀਨੇ ਖਾਲਸਾ ਸਾਜਣਾ ਦਿਵਸ ਸਬੰਧੀ ਸਜਾਏ ਜਾਣ ਵਾਲੇ ਮਹਾਨ ਨਗਰ-ਕੀਰਤਨਾਂ ਅਤੇ ਸਿੱਖ-ਵਿਰਾਸਤ ਨਾਲ ਸਬੰਧਿਤ ਪ੍ਰਦਰਸ਼ਨੀਆਂ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ।
ਬੁਲਾਰਿਆਂ ਵਿੱਚ ਪ੍ਰਿੰਸੀਪਲ ਸਰਵਣ ਸਿੰਘ, ਪੂਰਨ ਸਿੰਘ ਪਾਂਧੀ, ਗੁਰਦੇਵ ਸਿੰਘ ਮਾਨ, ਬਲਰਾਜ ਚੀਮਾ, ਕਰਨ ਅਜਾਇਬ ਸਿੰਘ ਸੰਘਾ, ਮਲੂਕ ਸਿੰਘ ਕਾਹਲੋਂ, ਤਲਵਿੰਦਰ ਸਿੰਘ ਮੰਡ, ਲਖਬੀਰ ਸਿੰਘ ਕਾਹਲੋਂ, ਮਹਿੰਦਰ ਸਿੰਘ ਵਾਲੀਆ, ਸੁਰਿੰਦਰ ਸਿੰਘ ਸੰਧੂ, ਮਦਨ ਬੰਗਾ, ਪ੍ਰਿੰਸੀਪਲ ਗੁਰਦੀਪ ਸਿੰਘ ਰੰਧਾਵਾ, ਦਰਸ਼ਨ ਸਿੰਘ ਗਰੇਵਾਲ, ਸੁਰਜੀਤ ਕੌਰ, ਅਰੂਜ਼ ਰਾਜਪੂਤ, ਸੁੰਦਰਪਾਲ ਰਾਜਾਸਾਂਸੀ, ਗੁਰਜੀਤ ਸਿੰਘ, ਬੇਅੰਤ ਸਿੰਘ ਬਿਰਦੀ, ਨਛੱਤਰ ਸਿੰਘ ਬਦੇਸ਼ਾ ਤੇ ਕਈ ਹੋਰ ਸ਼ਾਮਲ ਸਨ। ਇਸ ਦੌਰਾਨ ਹਰਜੀਤ ਬੇਦੀ, ਇਕਬਾਲ ਬਰਾੜ ਅਤੇ ਪਰਮਜੀਤ ਸੰਧੂ ਨੇ ਆਪਣੀਆਂ ਕਵਿਤਾਵਾਂ ਅਤੇ ਗੀਤਾਂ ਰਾਹੀ ਵਧੀਆ ਸੰਗੀਤਮਈ ਮਾਹੌਲ ਸਿਰਜਿਆ।
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਆਪਣਾ ਇਸ ਮਹੀਨੇ ਦਾ ਸਮਾਗ਼ਮ ‘ਸਿੱਖ ਹੈਰੀਟੇਜ ਮੰਥ’ ਨੂੰ ਸਮਰਪਿਤ ਕੀਤਾ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …