ਬਰੈਂਪਟਨ/ਬਿਊਰੋ ਨਿਊਜ਼ : ਹਰ ਸਾਲ ਦੀ ਤਰ੍ਹਾਂ ਇਸ ਵਾਰ ਟਾਂਕ-ਕਸ਼ੱਤਰੀ ਐਸੋਸੀਏਸ਼ਨ ਦੀ ਸਾਲਾਨਾ ਪਰਿਵਾਰਕ ਪਿਕਨਿਕ 1 ਅਗਸਤ ਦਿਨ ਸੋਮਵਾਰ ਨੂੰ ਮੀਡੋਵਿਲ ਕੰਜਰਵੇਸ਼ਨ ਪਾਰਕ ਮਿਸੀਸਾਗਾ ਏਰੀਆ-ਸੀ ਵਿੱਚ ਮਨਾਈ ਜਾ ਰਹੀ ਹੈ। ਸਵੇਰੇ 11 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਸਾਰਾ ਦਿਨ ਪਰਿਵਾਰਕ ਮੇਲ-ਜੋਲ, ਚਾਹ ਪਾਣੀ ਅਤੇ ਖਾਣੇ ਦਾ ਪੂਰਾ ਪ੍ਰਬੰਧ ਹੋਵੇਗਾ।
ਬੱਚਿਆਂ ਅਤੇ ਬਜੁਰਗਾਂ ਦੀਆਂ ਖੇਡਾਂ ਕਰਵਾਈਆਂ ਜਾਣਗੀਆਂ। ਜੀ ਟੀ ਏ ਦੇ ਸਾਰੇ ਸਬੰਧਤ ਪਰਿਵਾਰਾਂ ਨੂੰ ਨਿਮਰਤਾ ਸਾਹਿਤ ਬੇਨਤੀ ਹੈ ਕਿ ਆਓ ਇਕੱਠੇ ਹੋ ਕੇ 1 ਅਗਸਤ ਦਿਨ ਸੋਮਵਾਰ ਨੂੰ ਪਿਕਨਿਕ ਤੇ ਪਹੁੰਚੀਏ ਤੇ ਆਪਣੇ ਪਿਆਰ ਭਰੇ ਰਿਸ਼ਤੇ ਹੋਰ ਮਜਬੂਤ ਕਰੀਏ। ਅਗਰ ਕੋਈ ਪਰਿਵਾਰ ਕਿਸੇ ਤਰ੍ਹਂਾਂ ਦੀ ਸੇਵਾ ਜਾਂ ਜਿੰਮੇਵਾਰੀ ਲੈਣਾ ਚਾਹੁੰਦਾ ਹੋਵੇ ਤਾਂ ਸੇਵਾਦਾਰ ਕਮੇਟੀ ਦੇ ਕਿਸੇ ਮੈਂਬਰ ਨਾਲ ਸੰਪਰਕ ਕਰ ਸਕਦਾ ਹੈ। ਪਿਕਨਿਕ ਦੇ ਸਥਾਨ ਦਾ ਪੂਰਾ ਪਤਾ ਮੀਡੋਵਿਲ ਕੰਸਰਵੇਸ਼ਨ ਪਾਰਕ ਏਰੀਆ-ਸੀ, 1081 ਓਲਡ ਡੇਰੀ ਰੋਡ ਮਿਸੀਸਾਗਾ ( ਕਾਰਨਰ ਆਫ ਮੇਵਿਸ ਐਂਡ ਡੇਰੀ ਰੋਡ ) ਹੈ। ਵਧੇਰੇ ਜਾਣਕਾਰੀ ਲਈ ਭੁਪਿੰਦਰ ਸਿੰਘ ਰਤਨ (647-704-1455 ) ਤੇ ਸੰਪਰਕ ਕੀਤਾ ਜਾ ਸਕਦਾ ਹੈ।
ਟਾਂਕ-ਕਸ਼ੱਤਰੀ ਐਸੋਸੀਏਸ਼ਨ ਦੀ ਸਾਲਾਨਾ ਪਰਿਵਾਰਕ ਪਿਕਨਿਕ
RELATED ARTICLES

