21.5 C
Toronto
Saturday, September 5, 2026
spot_img
Homeਕੈਨੇਡਾਕੰਪਿਊਟਰ ਮਾਹਿਰ ਕਿਰਪਾਲ ਸਿੰਘ ਪੰਨੂੰ 'ਨੱਬਿਆਂ' ਦੇ ਹੋਏ

ਕੰਪਿਊਟਰ ਮਾਹਿਰ ਕਿਰਪਾਲ ਸਿੰਘ ਪੰਨੂੰ ‘ਨੱਬਿਆਂ’ ਦੇ ਹੋਏ

ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 30 ਅਗਸਤ ਨੂੰ ਕੰਪਿਊਟਰ ਮਾਹਿਰ ਕਿਰਪਾਲ ਸਿੰਘ ਪੰਨੂੰ, ਜਿਨ÷ ਾਂ ਨੇ ਆਪਣੀ ਸਖ਼ਤ ਮਿਹਨਤ ਨਾਲ ਜੀਵਨ ਦਾ ਆਖ਼ਰੀ ਪੜਾਅ ਹੰਢਾ ਰਹੇ ਬਜ਼ੁਰਗਾਂ ਦੀਆਂ ਉਂਗਲੀਆਂ ਨੂੰ ਕੰਪਿਊਟਰਾਂ ਦੇ ‘ਕੀ-ਪੈਡਾਂ’ ‘ਤੇ ਨੱਚਣ ਲਾ ਦਿੱਤਾ, ਦਾ 90ਵਾਂ ਜਨਮ-ਸਾਲ ਉਨ÷ ਾਂ ਦੇ ਪਰਿਵਾਰ ਵੱਲੋਂ ਬੜੀ ਸ਼ਾਨ-ਓ-ਸ਼ੌਕਤ ਨਾਲ ਮਨਾਇਆ ਗਿਆ। ਬਰੈਂਪਟਨ ਦੀ 2790 ਮਿਸੀਸਾਗਾ ਰੋਡ ਵਿਖੇ ‘ਨੂਵੋ ਈਵੈਂਟ ਸਪੇਸ’ ਦੇ ਵੱਡੇ ਹਾਲ ਵਿੱਚ ਸ਼ਾਮ ਦੇ 6.00 ਵਜੇ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਉਨ÷ ਾਂ ਦੇ ਸਾਕ-ਸਬੰਧੀਆਂ ਤੇ ਦੋਸਤਾਂ ਮਿੱਤਰਾਂ ਨੇ ਉਨ÷ ਾਂ ਨੂੰ ਹਾਰਦਿਕ ਮੁਬਾਰਕਬਾਦ ਪੇਸ਼ ਕੀਤੀ।
ਸਮਾਗ਼ਮ ‘ਚ ਹਾਜ਼ਰ ਪਰਿਵਾਰਕ ਮੈਂਬਰਾਂ ਤੇ ਮਹਿਮਾਨਾਂ ਵੱਲੋਂ ਸਨੈਕਸ ਵਗ਼ੈਰਾ ਲੈਣ ਤੋਂ ਬਾਅਦ ਸਮਾਗ਼ਮ ਦੀ ਸ਼ੁਰੂਆਤ ਪੰਨੂੰ ਸਾਹਿਬ ਦੇ ਛੋਟੇ ਸਪੁੱਤਰ ਹਰਵੰਤ ਪਾਲ ਸਿੰਘ ਪੰਨੂੰ ਵੱਲੋਂ ਆਏ ਸਮੂਹ ਸਬੰਧੀਆਂ ਤੇ ਪੰਨੂੰ ਸਾਬ÷ ਦੇ ਦੋਸਤਾਂ-ਮਿੱਤਰਾਂ ਨੂੰ ‘ਜੀ-ਆਇਆਂ’ ਕਹਿਣ ਅਤੇ ਉਨ÷ ਾਂ ਦਾ ਹਾਰਦਿਕ ਸਵਾਗਤ ਕਰਦੇ ਹੋਏ ਭਾਵਪੂਰਤ ਸ਼ਬਦਾਂ ਨਾਲ ਹੋਈ। ਇਸਦੇ ਨਾਲ ਹੀ ਉਨ÷ ਾਂ ਵੱਲੋਂ ਆਪਣੇ ਵੱਡੇ ਭਰਾਵਾਂ ਨਰਵੰਤ ਪਾਲ ਸਿੰਘ ਪੰਨੂੰ ਅਤੇ ਰਾਜਵੰਤ ਪਾਲ ਸਿੰਘ ਪੰਨੂੰ ਅਤੇ ਭਾਬੀਆਂ ਨੂੰ ਮੰਚ ਦੀ ਵਾਗਡੋਰ ਸੰਭਾਲੀ ਗਈ, ਜਿਨ÷ ਾਂ ਨੇ ਆਪੋ-ਆਪਣੇ ਲਹਿਜ਼ੇ ਵਿੱਚ ਪਰਿਵਾਰ ਦੇ ਮੁਖੀ ਕਿਰਪਾਲ ਸਿੰਘ ਪੰਨੂੰ ਅਤੇ ਮਾਤਾ ਜੀ ਪਤਵੰਤ ਕੌਰ ਪੰਨੂੰ ਨਾਲ ਜੁੜੀਆਂ ਨਿੱਘੀਆਂ ਯਾਦਾਂ ਸਾਂਝੀਆਂ ਕੀਤੀਆਂ।
ਉਪਰੰਤ, ਪੰਨੂੰ ਸਾਬ÷ ਅਤੇ ਉਨ÷ ਾਂ ਦੀ ਧਰਮ ਪਤਨੀ ਪਤਵੰਤ ਕੌਰ ਪੰਨੂੰ ਨੂੰ ਹਾਲ ਵਿਚਲੇ ਉੱਚੇ ਮੰਚ ਉੱਪਰ ਸੁਸ਼ੋਭਿਤ ਵਿਸ਼ੇਸ਼ ਸੋਫੇ ਉੱਪਰ ਬਿਠਾਇਆ ਗਿਆ ਅਤੇ ਪੰਨੂੰ ਪਰਿਵਾਰ ਦੇ ਸਾਰੇ ਮੈਂਬਰ ਉਨ÷ ਾਂ ਦੇ ਅੱਗੇ ਉਸ ਮੰਚ ਦੇ ਕਿਨਾਰੇ ‘ਤੇ ਲੱਤਾਂ ਲਮਕਾਅ ਕੇ ਬੈਠ ਗਏ। ਕੈਮਰਾ-ਮੈਨਾਂ ਵੱਲੋਂ ਸਾਰੇ ਪਰਿਵਾਰ ਦੀ ਸਾਂਝੀ ਤਸਵੀਰ ਖਿੱਚੀ ਗਈ ਅਤੇ ਚੱਲ ਰਹੇ ਦੋ ਵੀਡੀਓ ਕੈਮਰੇ ਇਹ ਸਾਰਾ ਦ੍ਰਿਸ਼ ਆਪਣੇ ਅੰਦਰ ਨਾਲ ਦੀ ਨਾਲ ਸਮੋਈ ਜਾ ਰਹੇ ਸਨ। ਪੰਨੂੰ ਸਾਬ÷ ਦੀ ਮੂੰਹ-ਬੋਲੀ ਬੇਟੀ ਪਵਨਜੀਤ ਕੌਰ ਮਾਂਗਟ ਵੱਲੋਂ ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਵਾਕਫ਼ੀਅਤ ਕਰਵਾਈ ਗਈ ਜਿਸ ਦੌਰਾਨ ਉਹ ਕਈ ਵਾਰ ਕਾਫ਼ੀ ਭਾਵੁਕ ਹੋਈ। ਇਸ ਦੌਰਾਨ ਹਾਲ ਦੀਆਂ ਦੋ ਸਕਰੀਨਾਂ ਉੱਪਰ ਪੰਨੂੰ ਸਾਹਿਬ ਦੇ ਜੀਵਨ ਦੀਆਂ ਸਰਗਰਮੀਆਂ ਨੂੰ ਦਰਸਾਉਂਦੀਆਂ ਹੋਈਆਂ ਤਸਵੀਰਾਂ ਵੀਡੀਓ ਰੂਪ ਵਿੱਚ ਲਗਾਤਾਰ ਚੱਲ ਰਹੀਆਂ ਸਨ ਜਿਨ÷ ਾਂ ਵਿੱਚ ਡਾ. ਬਲਵਿੰਦਰ ਵੱਲੋਂ ਪੰਨੂੰ ਸਾਬ÷ ਵੱਲੋਂ ਬੀ. ਐੱਸ.ਐਂਫ. ਦੀ ਨੌਕਰੀ ਦੌਰਾਨ ਆਪਣੀ ਪਤਨੀ ਨੂੰ ਲਿਖੀ ਹੋਈ ਰੋਮਾਂਚਿਕ ਚਿੱਠੀ ਦਾ ਸੰਖੇਪ ‘ਪਾਠ’ ਵੀ ਸ਼ਾਮਲ ਸੀ।
ਇਸ ਤੋਂ ਬਾਅਦ ਪੰਨੂੰ ਸਾਬ÷ ਅਤੇ ਉਨ÷ ਾਂ ਦੀ ਧਰਮ ਪਤਨੀ ਸ਼੍ਰੀਮਤੀ ਪਤਵੰਤ ਕੌਰ ਵੱਲੋਂ ਮਿਲ਼ ਕੇ ਕੇਕ ਕੱਟਿਆ ਗਿਆ ਅਤੇ ਇਸ ਨਾਲ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾਇਆ। ਪਰਿਵਾਰ ਦੇ ਹੋਰ ਮੈਂਬਰਾਂ ਵੱਲੋਂ ਵੀ ਉਨ÷ ਾਂ ਦੋਹਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਫਿਰ ਸਰਦਾਰਨੀ ਪੰਨੂੰ ਅਤੇ ਸਰਦਾਰਨੀ ਸੁਰਿੰਦਰ ਕੌਰ ਗਿੱਲ (ਜੱਸੀ ਪੰਨੂੰ ਦੇ ਮਾਤਾ ਜੀ) ਨੇ ਮਿਲ ਕੇ ਕੇਕ ਕੱਟਿਆ ਅਤੇ ਜੱਸੀ ਪੰਨੂੰ ਨੇ ਆਪਣੇ ਮਾਤਾ ਜੀ ਦਾ ਮੂੰਹ ਮਿੱਠਾ ਕਰਵਾਇਆ। ਸੰਜੋਗਵੱਸ, ਮਿਸਿਜ਼ ਪੰਨੂੰ ਅਤੇ ਸਰਦਾਰਨੀ ਗਿੱਲ ਹੁਰਾਂ ਦਾ ਵੀ ਇਹ 90ਵਾਂ ਜਨਮ-ਸਾਲ ਸੀ।
ਇਸ ਮੁੱਦੇ ਤੋਂ ਮਹਿਮਾਨਾਂ ਨੂੰ ਕਿਰਪਾਲ ਪੰਨੂੰ ਅਤੇ ਪਤਵੰਤ ਪੰਨੂੰ ਦੇ ਆਪਣੇ ਜੀਵਨ-ਪੰਧ ਨੂੰ ਇਕੱਠਿਆਂ ਖ਼ੁਸ਼ੀ-ਖ਼ੁਸ਼ੀ ਤੈਅ ਕਰਨ ਦਾ ਰਹੱਸ ਸਾਹਮਣੇ ਆਇਆ। ਉਪਰੰਤ, ਪਰਿਵਾਰ ਦੇ ਮੈਂਬਰਾਂ ਵੱਲੋਂ ਪਹਿਲਾਂ ਤੋਂ ਤਿਆਰ ਕੀਤੀਆਂ ਗਈਆਂ ਨਾਚ-ਗਾਣਿਆਂ ਦੀ ਆਈਟਮਾਂ ਦੀ ਸ਼ੁਰੂਆਤ ਹੋ ਗਈ। ਪੰਜਾਬੀ ਗਾਣਿਆਂ ਉੱਪਰ ਪੂਰੇ ਸੁਰ-ਤਾਲ ਉੱਤੇ ਉਨ÷ ਾਂ ਦੇ ਉੱਠ ਰਹੇ ਪੈਰ ਇਹ ਦਰਸਾ ਰਹੇ ਸਨ ਕਿ ਉਨ÷ ਾਂ ਨੇ ਇਸ ਦੀ ਪਹਿਲਾਂ ਕਾਫ਼ੀ ਰੀਹਰਸਲ ਕੀਤੀ ਹੋਈ ਸੀ। ਹਾਲ ਵਿੱਚ ਮੌਜੂਦ ਸਮੂਹ ਹਾਜ਼ਰੀਨ ਨੇ ਇਨ÷ ਾਂ ਮਨਮੋਹਕ ਆਈਟਮਾਂ ਦਾ ਖ਼ੂਬ ਅਨੰਦ ਮਾਣਿਆਂ।
ਇਸ ਦੇ ਨਾਲ ਹੀ ਪੰਨੂੰ ਸਾਬ÷ ਦੇ ਜਿਗਰੀ ਹਮ-ਉਮਰ ਦੋਸਤ ਪ੍ਰਿੰਸੀਪਲ ਸਰਵਣ ਸਿੰਘ, ਪੂਰਨ ਸਿੰਘ ਪਾਂਧੀ, ਗੁਰਦੇਵ ਸਿੰਘ ਮਾਨ ਤੇ ਕਈ ਹੋਰ ਹਾਲ ਦੇ ਨੱਚਣ ਵਾਲੇ ‘ਪਿੜ’ ਵਿੱਚ ਆ ਗਏ ਅਤੇ ਉਨ÷ ਾਂ ਨੇ ਪੰਨੂੰ ਸਾਬ÷ ਦੇ ਨਾਲ ਮਿਲ਼ ਕੇ ਖ਼ੂਬ ਭੰਗੜਾ ਪਾਇਆ ਜਿਸ ਦੀ ਦਰਸ਼ਕਾਂ ਵੱਲੋਂ ਖ਼ੂਬ ਸਰਾਹਨਾ ਹੋਈ।
ਸਮਾਗ਼ਮ ਦੇ ਅਖ਼ੀਰ ਵੱਲ ਵੱਧਦਿਆਂ ਇੰਜ. ਈਸ਼ਰ ਸਿੰਘ ਨੇ ਪੰਨੂੰ ਸਾਬ÷ ਦੇ ਜੀਵਨ ਸਫ਼ਰ ਅਤੇ ਇਸ ਦੌਰਾਨ ਉਨ÷ ਾਂ ਦੀਆਂ ਪ੍ਰਾਪਤੀਆਂ ਬਿਆਨ ਕਰਦਿਆਂ ਕਿਹਾ ਕਿ ਹੈਰਾਨੀ-ਜਨਕ ਹੈ ਕਿ ਪੰਨੂੰ ਸਾਬ÷ ਇੱਕ ਪਛੜੇ ਹੋਏ ਪਿੰਡ ਵਿੱਚ ਜੰਮੇ-ਪਲ਼ੇ ਤੇ ਅਫ਼ਸਰੀ ਉਨ÷ ਾਂ ਨੇ ਬੀ.ਐੱਸ.ਐੱਫ ‘ਚ ਕੀਤੀ ਪਰ ਪ੍ਰਸਿੱਧੀ ਉਨ÷ ਾਂ ਨੇ ਕੰਪਿਊਟਰ ਦੇ ਖੇਤਰ ‘ਚ ਪ੍ਰਾਪਤ ਕੀਤੀ। ਬੀ.ਐੱਸ.ਐੱਫ. ਵਿੱਚੋਂ ਡਿਪਟੀ ਕਮਾਂਡੈੰਟ ਦੀ ਸੇਵਾ-ਮੁਕਤੀ ਤੋਂ ਬਾਅਦ ਬਰੈਂਪਟਨ ਆ ਕੇ ਉਨ÷ ਾਂ ਨੇ ਅਮਰੀਕਾ ਦੇ ਕੰਪਿਊਟਰ ਵਿਗਿਆਨੀ ਡਾ. ਕੁਲਬੀਰ ਸਿੰਘ ਥਿੰਦ ਨਾਲ ਸਲਾਹ-ਮਸ਼ਵਰਾ ਕਰਕੇ ਕੰਪਿਊਟਰ ਦੇ ਪੰਜਾਬੀ ਫ਼ੌਂਟਸ ‘ਤੇ ਨਿੱਠ ਕੇ ਕੰਮ ਕੀਤਾ ਅਤੇ ਕਈ ਨਵੇਂ ਫ਼ੌਂਟਸ ਤਿਆਰ ਕੀਤੇ। ਕੰਪਿਊਟਰ ਦੀ ਤਕਨਾਲੋਜੀ ਨੂੰ ਪੰਜਾਬੀ ਭਾਸ਼ਾ, ਪੰਜਾਬੀ ਸਮਾਜ, ਗੁਰੂ ਗ੍ਰੰਥ ਸਾਹਿਬ, ਸਾਹਿਤ ਅਤੇ ਸਵੈ-ਵਿਕਾਸ ਨਾਲ਼ ਜੋੜਿਆ। ਇਸ ਦੇ ਰਾਹੀਂ ਗੁਰਮੁਖੀ ਤੇ ਸ਼ਾਹਮੁਖੀ ਲਿਪੀਆਂ ਨੂੰ ਆਪਸ ‘ਚ ਜੋੜਿਆ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਸ਼ਾਹਮੁਖੀ ‘ਚ ਰੁਪਾਂਤ੍ਰਿਤ ਕੀਤਾ।
ਉਨ÷ ਾਂ ਦੱਸਿਆ ਕਿ ਇਨ÷ ਾਂ ਮਹੱਤਵਪੂਰਨ ਖੋਜਾਂ ਅਤੇ ਬਜ਼ੁਰਗਾਂ ਨੂੰ ਕੰਪਿਊਟਰ ਸਿਖਾਉਣ ਦੀ ਨਿਸ਼ਕਾਮ ਸੇਵਾ ਕਰਨ ਕਰਕੇ ਕੈਨੇਡਾ ਸਰਕਾਰ ਵੱਲੋਂ ਪੰਨੂੰ ਸਾਹਿਬ ਨੂੰ ਸਾਲ 2024 ਦਾ ‘ਸੀਨੀਅਰ ਸਿਟੀਜ਼ਨ ਲਾਈਫ਼-ਟਾਈਮ ਅਚੀਵਮੈਂਟ ਐਵਾਰਡ’ 25 ਜੂਨ 2025 ਨੂੰ ਪ੍ਰਦਾਨ ਕੀਤਾ ਗਿਆ। ਜਿਸ ਦੀ ਵੀਡਿਓ ਕਲਿੱਪ ਸਕਰੀਨ ਉੱਤੇ ਦਿਖਾਈ। ਉਨ÷ ਾਂ ਹੋਰ ਕਿਹਾ ਕਿ ਪੰਨੂੰ ਸਾਬ÷ ਦੇ 75ਵੇਂ ਜਨਮ-ਸਾਲ ‘ਤੇ ਪ੍ਰਿੰਸੀਪਲ ਸਰਵਣ ਸਿੰਘ ਵੱਲੋਂ ਤਿਆਰ ਕੀਤਾ ਗਿਆ ਖ਼ੂਬਸੂਰਤ ਅਭਿਨੰਦਨ ਗ੍ਰੰਥ ਉਨ÷ ਾਂ ਨੂੰ ਭੇਟ ਕੀਤਾ ਗਿਆ ਸੀ ਜਿਸ ਵਿੱਚ 50 ਤੋਂ ਉੱਪਰ ਵਿਦਵਾਨਾਂ ਦੇ ਪੰਨੂੰ ਸਾਬ÷ ਦੇ ਸੰਘਰਸ਼ਮਈ ਜੀਵਨ ਤੇ ਪ੍ਰਾਪਤੀਆਂ ਸਬੰਧੀ ਵਿਸਤ੍ਰਿਤ ਲੇਖ ਸ਼ਾਮਲ ਹਨ। ਉਨ÷ ਾਂ ਹੋਰ ਕਿਹਾ ਕਿ ਉਸ ਤੋਂ ਬਾਅਦ ਪੰਨੂੰ ਸਾਬ÷ ਦੀਆਂ ਹੋਰ ਨਵੀਆਂ ਪ੍ਰਾਪਤੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਪ੍ਰਿੰਸੀਪਲ ਸਾਬ÷ ਨੂੰ ਹੁਣ ਨਵਾਂ ਅਭਿਨੰਦਨ ਗ੍ਰੰਥ ਤਿਆਰ ਕਰਨਾ ਚਾਹੀਦਾ ਹੈ। ਇਸਦੇ ਨਾਲ ਹੀ ਉਨ÷ ਾਂ ਆਸ ਪ੍ਰਗਟ ਕੀਤੀ ਕਿ ਪੰਨੂੰ ਸਾਬ÷ ਏਸੇ ਤਰ÷ ਾਂ ਆਪਣਾ 100ਵਾਂ ਜਨਮ-ਸਾਲ ਵੀ ਮਨਾਉਣਗੇ ਅਤੇ ਪ੍ਰਮਾਤਮਾ ਨੇ ਜੇਕਰ ਚਾਹਿਆ ਤਾਂ ਉਹ (ਈਸ਼ਰ ਸਿੰਘ) ਉਸ ਮਹਾਨ ਜ਼ਸ਼ਨ ਵਿੱਚ ਵੀ ਜ਼ਰੂਰ ਸ਼ਾਮਲ ਹੋਣਗੇ।
ਉਪਰੰਤ, ਸਾਰਿਆਂ ਨੇ ਸੁਆਦਲੇ ਖਾਣੇ ਦਾ ਅਨੰਦ ਲਿਆ ਅਤੇ ਘਰਾਂ ਨੂੰ ਰਵਾਨਗੀ ਪਾਈ॥ ਇਸ ਦੌਰਾਨ ਮੰਚ ‘ਤੇ ਬੀਬੀਆਂ ਵੱਲੋਂ ਪੰਜਾਬੀ ਗਾਣਿਆਂ ਅਤੇ ਬੋਲੀਆਂ ਉੱਪਰ ਨੱਚਣਾ ਨਿਰੰਤਰ ਜਾਰੀ ਸੀ।

RELATED ARTICLES
POPULAR POSTS