ਬਰੈਂਪਟਨ/ਡਾ. ਝੰਡ : ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਵੱਲੋਂ ਪ੍ਰਾਪਤ ਸੂਚਨਾ ਅਨੁਸਾਰ 32 ਕਲੱਬਾਂ ਦੀ ਇਸ ਐਸੋਸੀਏਸ਼ਨ ਵੱਲੋਂ ‘ਵੱਡਿਆਂ ਨੂੰ ਬੁਰਾ-ਭਲਾ ਕਹਿਣ ਤੇ ਇਸ ਨੂੰ ਰੋਕਣ’ (ਐੱਲਡਰਜ਼ ਐਬਿਊਜ਼) ਦੇ ਮਹੱਤਵ-ਪੂਰਨ ਵਿਸ਼ੇ ‘ਤੇ 18 ਫ਼ਰਵਰੀ ਨੂੰ ਐਬਨੇਜ਼ਰ ਕਮਿਊਨਿਟੀ ਸੈਂਟਰ ਵਿਖੇ ਵਰਕਸ਼ਾਪ ਦਾ ਸਫ਼ਲਤਾਪੂਰਨ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿਚ ਬਰੈਂਪਟਨ ਦੇ ਉੱਘੇ ਸਮਾਜ-ਸੇਵੀ ਬਲਦੇਵ ਸਿੰਘ ਮੁੱਟਾ, ਸਕੂਲ-ਟਰੱਸਟੀ ਬਲਬੀਰ ਸੋਹੀ ਤੋਂ ਇਲਾਵਾ ਨਿਰਮਲ ਸਿੰਘ ਸੰਧੂ, ਹਰਚੰਦ ਸਿੰਘ ਬਾਸੀ, ਮੱਲ ਸਿੰਘ ਬਾਸੀ, ਗੁਰਮੇਲ ਸਿੰਘ ਸੱਗੂ, ਸੁਖਦੇਵ ਸਿੰਘ ਗਿੱਲ ਤੇ ਸੁਖਦੇਵ ਸਿੰਘ ਮਰਵਾਹਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ।
ਵਰਕਸ਼ਾਪ ਮੁੱਖ-ਬੁਲਾਰੇ ਪੰਜਾਬੀ ਕਮਿਊਨਿਟੀ ਹੈੱਲੱਥ ਸਰਵਿਸਿਜ਼ ਦੇ ਦੇ ਸੀ.ਈ.ਓ. ਆਪਣੇ ਸੰਬੋਧਨ ਵਿਚ ਕਿਹਾ ਕਿ ਵੱਡਿਆਂ ਨਾਲ ਸਤਿਕਾਰ ਨਾਲ ਪੇਸ਼ ਨਾ ਆਉਣਾ ਅਤੇ ਉਨ੍ਹਾਂ ਨੂੰ ਬੁਰਾ-ਭਲਾ ਕਹਿਣਾ ਅੱਜ ਕੱਲ੍ਹ ਸਾਡੇ ਸਮਾਜ ਵਿਚ ਆਮ ਜਿਹਾ ਵਰਤਾਰਾ ਬਣਦਾ ਜਾ ਰਿਹਾ ਹੈ ਜੋ ਕਿ ਅਤੀ ਮੰਦਭਾਗਾ ਹੈ ਅਤੇ ਇਸ ਸ਼ਰਮਨਾਕ ਵਰਤਾਰੇ ਵਿਚ ਸੁਧਾਰ ਕਰਨ ਦੀ ਅਤੀ ਜ਼ਰੂਰਤ ਹੈ।
ਉਨ੍ਹਾਂ ਨੇ ਇਸ ਵਰਤਾਰੇ ਦੇ ਨਿੱਜੀ, ਸਮਾਜਿਕ, ਆਰਥਿਕ ਤੇ ਮਨੋਵਿਗਿਆਨਕ ਕਾਰਨਾਂ ਅਤੇ ਉੱਪਰ ਕੇਂਦ੍ਰਿਤ ਕੀਤੇ ਅਤੇ ਇਸ ਹਾਲਾਤ ਨੂੰ ਨਜਿੱਠਣ ਲਈ ਵਿਚ ਕਈ ਸੁਝਾਅ ਦਿੱਤੇ ਜਿਨ੍ਹਾਂ ਵਿਚ ਕਿਸੇ ਭਰੋਸੇਯੋਗ ਵਿਅੱਕਤੀ ਜਾਂ ਕੋਲੋਂ ਮਦਦ ਲੈਣੀ, ਕਮਿਊਨਿਟੀ ਵਿਚ ਉਪਲੱਭਧ ਸਾਧਨਾਂ ਤੇ ਸੇਵਾਵਾਂ ਬਾਰੇ ਲੋਕਾਂ ਨਾਲ ਗੱਲਬਾਤ ਸਾਂਝੀ ਕਰਨਾ, ਆਪਣੀਆਂ ਨਿੱਜੀ ਜ਼ਰੂਰਤਾਂ ਤੇ ਆਰਥਿਕ ਸੁਰੱਖਿਆ ਦਾ ਖ਼ਿਆਲ ਰੱਖਣਾ ਅਤੇ ਆਪਣੇ ਜੀਵਨ ਨੂੰ ਸੁਰੱਖ਼ਿਅਤ ਰੱਖਣ ਲਈ ਵਿਉਂਤਬੰਦੀ ਕਰਨਾ ਆਦਿ ਸ਼ਾਮਲ ਹਨ। ਇਸ ਦੌਰਾਨ ਸਕੂਲ-ਟਰੱਸਟੀ ਬਲਬੀਰ ਸੋਹੀ ਦਾ ਕਹਿਣਾ ਸੀ ਕਿ ਸੀਨੀਅਰਜ਼ ਸਾਡੇ ਸਮਾਜ ਦਾ ਵੱਡਮੁੱਲਾ ਸਰਮਾਇਆ ਹਨ ਅਤੇ ਉਨ੍ਹਾਂ ਦੀ ਆਪਣੀ ਸਿਹਤ ਤੇ ਸੁਰੱਖ਼ਿਆ ਸਾਡੀ ਸਮਾਜਿਕ ਜ਼ਿੰਮੇਂਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਤੇਜ਼ੀ ਨਾਲ ਬਦਲ ਰਹੇ ਸਮਾਜ ਵਿਚ ਨੌਜਵਾਨਾਂ ਤੇ ਬੱਚਿਆਂ ਨੂੰ ਸਿਹਤਮੰਦ ਸਮਾਜਿਕ ਕਦਰਾਂ-ਕੀਮਤਾਂ ਨੂੰ ਕਾਇਮ ਰੱਖਦਿਆਂ ਹੋਇਆਂ ਇਨ੍ਹਾਂ ਨੂੰ ਹੋਰ ਅੱਗੇ ਵਧਾਉਣਾ ਚਾਹੀਦਾ ਹੈ। ਕਈ ਹੋਰ ਬੁਲਾਰਿਆਂ ਨੇ ਵੀ ਇਸ ਮੌਕੇ ਆਪਣੇ ਵਿਚਾਰ ਹਾਜ਼ਰੀਨ ਨਾਲ ਸਾਂਝੇ ਕੀਤੇ। ਐਸੋਸੀਏਸ਼ਨ ਦੇ ਸਰਗ਼ਰਮ ਅਹੁਦੇਦਾਰ ਕਰਤਾਰ ਸਿੰਘ ਚਾਹਲ ਵੱਲੋਂ ਬੁਲਾਰਿਆਂ ਅਤੇ ਹਾਜ਼ਰ ਵਿਅੱਕਤੀਆਂ ਦਾ ਧੰਨਵਾਦ ਕੀਤਾ ਗਿਆ। ਵਰਕਸ਼ਾਪ ਦੀ ਸਮਾਪਤੀ ઑਤੇ ਐਸੋਸੀਏਸ਼ਨ ਵੱਲੋਂ ਸ਼ਾਨਦਾਰ ਸ਼ਾਕਾਹਾਰੀ ਭੋਜਨ ਦਾ ਪ੍ਰਬੰਧ ਕੀਤਾ ਗਿਆ ਜਿਸ ਦਾ ਸਾਰਿਆਂ ਨੇ ਮਿਲ ਕੇ ਇਸ ਦਾ ਭਰਪੂਰ ਅਨੰਦ ਮਾਣਿਆਂ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …