Breaking News
Home / ਕੈਨੇਡਾ / ਮਾਲਟਨ ਸੀਨੀਅਰਜ਼ ਨੇ ਆਪਣੇ ਸਾਥੀਆਂ ਦੇ ਜਨਮ ਦਿਨ ਮਨਾਏ

ਮਾਲਟਨ ਸੀਨੀਅਰਜ਼ ਨੇ ਆਪਣੇ ਸਾਥੀਆਂ ਦੇ ਜਨਮ ਦਿਨ ਮਨਾਏ

Malton Seniors celebrated birthdaysਮਾਲਟਨ : ਲੰਘੇ ਵੀਰਵਾਰ ਮਾਲਟਨ ਸੀਨੀਅਰਜ਼ ਐਸੋਸੀਏਸ਼ਨ ਨੇ ਆਪਣੇ ਦੋ ਸੀਨੀਅਰ ਸਾਥੀਆਂ ਦੇ ਜਨਮ ਦਿਨ ਮਨਾਏ। ਜਨਮ ਪਾਤਰੀ ਸਨ ਅਮਰੀਕ ਸਿੰਘ ਲਾਲੀ ਅਤੇ ਕਰਤਾਰ ਸਿੰਘ ਗਿਲ। ਚਾਹ ਪਾਰਟੀ ਵਿੱਚ ਮਿੱਠੀ, ਸਲੂਨੀ ਸਮਗਰੀ ਦੇ ਆਨੰਦ ਲੈਣ ਤੋਂ ਬਾਅਦ ਸਭਿਆਚਾਰਕ ਪ੍ਰੋਗਰਾਮ ਹੋਇਆ, ਜਿਸ ਵਿੱਚ ਬਾਬੂ ਸਿੰਘ ਕਲਸੀ ਸਟੇਜ ਦੇ ਧਨੀ ਅਤੇ ਪ੍ਰਸਿੱਧ ਗਜ਼ਲਗੋ ਮਹਿੰਦਰ ਦੀਪ ਗਰੇਵਾਲ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।
ਸਭਾ ਦੇ ਪ੍ਰਧਾਨ ਸੁਖਮਿੰਦਰ ਰਾਮਪੁਰੀ ਦੇ ਜੀ ਆਇਆਂ ਸ਼ਬਦਾਂ ਅਤੇ ਜਨਮ ਪਾਤਰੀਆਂ ਦੀ ਸਾਰਿਆਂ ਵਲੋਂ ਅਰਦਾਸ ਤੋਂ ਬਾਅਦ ਜੋਗਿੰਦਰ ਸਿੰਘ ਅਣਖੀਲਾ ਨੇ ਕਵਿਤਾ ਦੁਆਰਾ ਦੋਹਾਂ ਜਨਮ ਪਾਤਰੀਆਂ ਨੂੰ ਵਧਾਈ ਦਿੱਤੀ। ਬਾਬੂ ਸਿੰਘ ਕਲਸੀ ਵਿਸਾਖੀ ਦੇ ਸੰਬੰਧ ਵਿੱਚ ਕਵਿਤਾ ਸੁਣਾ ਕੇ ਆਪਣੀ ਹਾਜ਼ਰੀ ਲਗਵਾਈ।
ਰਾਮਚਰਨ ਢੀਂਗਰਾ ਨੇ ਚਮਕੋਰ ਦੀ ਗੜ੍ਹੀ ਦੀ ਯਾਦ ਤਾਜ਼ਾ ਕਰਵਾਈ। ਡਾ ਸਰਦੂਲ ਸਿੰਘ ਗਿੱਲ ਨੇ ਇਕ ਨਿੱਕੀ ਕਹਾਣੀ ਅਤੇ ਲਤੀਫੇ ਸੁਣਾ ਕੇ, ਹਸਾ ਕੇ ਆਪਣੀ ਹਾਜਰੀ ਲਗਵਾਈ। ਦਿਲਬਾਗ ਸਿੰਘ ਪੱਡਾ ਨੇ ਬਹੁਤ ਹੀ ਵਧੀਆ ਵਿਅੰਗਮਈ ਕਵਿਤਾ ਸੁਣਾਈ।
ਮਹਿੰਦਰ ਦੀਪ ਗਰੇਵਾਲ ਨੇ ਆਪਣੀ ਪੁਸਤਕ ”ਰੰਗਾਂ ਦੇ ਸਾਗਰ” ਵਿਚੋਂ ਦੋ ਬਹੁਤ ਹੀ ਪਿਆਰੀਆਂ ਗਜ਼ਲ ਪੇਸ਼ ਕੀਤੀਆਂ, ਜਿਸਦੀ ਸਾਰਿਆਂ ਨੇ ਸਿਫ਼ਤ ਕੀਤੀ। ਅੰਤ ਵਿੱਚ ਸੁਖਮਿੰਦਰ ਰਾਮਪੁਰੀ ਨੇ ਅਪਣੇ ਜੀਵਨ ਦੀ ਇਕ ਘਟਨਾ ਸੁਣਾਈ ਕਿ ਜਦ ਤੁਸੀਂ ਲੌਕਾਂ ਲਈ ਕੰਮ ਕਰਦੇ ਹੋ ਤਾਂ ਲੋਕ ਤੁਹਾਡੇ ਨਾਲ ਆਕੇ, ਜੁੜ ਕੇ ਸਾਂਝਾ ਕੰਮ ਕਰਦੇ ਹਨ। ਨਾਲ ਹੀ ਨਾਲ ਪੂਰੇ ਅਨੁਸ਼ਾਸਨ ਵਿੱਚ ਇਕ  ਲੰਬਾ ਪ੍ਰੋਗਰਾਮ ਸੁਣਨ ਲਈ ਸਾਰਿਆਂ ਦਾ ਧੰਨਵਾਦ ਕੀਤਾ। ਲਗਭਗ ਚਾਰ ਦਰਜਨ ਸੀਨੀਅਰਜ਼ ਨੇ ਪ੍ਰੋਗਰਾਮ ਵਿੱਚ ਭਾਗ ਲਿਆ। ਚਾਹ, ਪਾਣੀ ਦਾ ਪ੍ਰਬੰਧ ਡਾ ਸਰਦੂਲ ਸਿੰਘ ਗਿੱਲ, ਸੁਖਦੇਵ ਸਿੰਘ ਬੇਦੀ ਤੇ ਅਵਤਾਰ ਸਿੰਘ ਤਾਰੀ ਨੇ ਕੀਤਾ। ਸਟੇਜ ਦੇ ਫਰਜ ਗੁਰਮੇਲ ਸਿੰਘ ਬਾਠ ਨੇ ਬਾਖੂਬੀ ਨਿਭਾਏ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …