ਟੋਰਾਂਟੋ/ਬਿਊਰੋ ਨਿਊਜ਼ : ਇਸ ਸਾਲ ਵਿਸ਼ੇਸ਼ ਤੌਰ ‘ਤੇ ਮਨਾਏ ਜਾ ਰਹੇ ਨੂੰ ਇੱਕ ਸੌ ਸਾਲਾ ਰਿਮੈਂਬਰੈਂਸ਼ ਦਿਨ ‘ਤੇ ਕੈਨੇਡਾ ਦੇ ਸ਼ਹੀਦ ਫ਼ੌਜੀ ਜਵਾਨਾਂ ਨੂੰ ਸਮਰਪਿਤ ਵਿਸ਼ੇਸ਼ ਯਾਦਗਾਰੀ ਚਿੱਤਰ ਬਣਾਇਆ ਗਿਆ ਹੈ। ਯਾਦ ਰਹੇ ਕਿ ਸਾਰੇ ਕੈਨੇਡਾ ਭਰ ਵਿੱਚ ਹਰ ਸਾਲ ਗਿਆਰਾਂ ਨਵੰਬਰ ਸਵੇਰੇ ਗਿਆਰਾ ਵੱਜ ਕੇ ਗਿਆਰਾਂ ਮਿੰਟ ਤੇ ਦੌ ਮਿੰਟ ਲਈ ਦੇਸ਼ ਲਈ ਕੁਰਬਾਨੀ ਕਰਨ ਵਾਲੇ ਫੌਜੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਂਦੇ ਹਨ। ਵਿਸ਼ਵ ਯੁੱਧਾਂ ਦੇ ਸ਼ਹੀਦਾਂ ਨੂੰ ਦੇਸ਼ ਵਾਸੀਆਂ ਵੱਲੋਂ ਯਾਦ ਕੀਤਾ ਜਾਂਦਾ ਹੈ । ਇਸ ਮੌਕੇ ਸਾਰੇ ਕੈਨੇਡੀਅਨ ਨਾਗਰਿਕ ਸਤਿਕਾਰ ਵਜੋਂ ਕੋਟ ਦੇ ਕਾਲਰ ਤੇ ਪੋਪੀ ਦਾ ਫੁੱਲ ਲਾਉਂਦੇ ਹਨ।ਯਾਦ ਰਹੇ ਇਹ ਯੁੱਧ ਸੌ ਦਿਨ ਚੱਲਿਆ ਸੀ। ਪਹਿਲਾ ਰਿਮੈਂਬਰੈਂਸ ਡੇਅ 1918 ਨੂੰ ਸ਼ੁਰੂ ਹੋਇਆ ਸੀ ।ਇਸ ਸਾਲ ਇਸਦੀ 100 ਵੀਂ ਸਾਲ ਗ੍ਰਿਹਾ ਦੇ ਮੌਕੇ ‘ਤੇ ਕੈਨੇਡੀਅਨ ਨਾਗਰਿਕ ਤੇ ਪੰਜਾਬੀ ਕਲਾਕਾਰ ਬਲਜਿੰਦਰ ਸੇਖਾ ਨੇ ਪਹਿਲਾ ਨਿਵੇਕਲਾ ਸ਼ਹੀਦਾਂ ਨੂੰ ਸਮਰਪਿਤ ਚਿੱਤਰ ਦੇਸ਼ ਨੂੰ ਭੇਟ ਕੀਤਾ ਹੈ ।ਜਿਸ ਵਿੱਚ ਪੰਜਾਬੀ ਭਾਸ਼ਾ ਵਿੱਚ ਵੀ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਹਨ ।ਜਿਸ ਨਾਲ ਪੰਜਾਬੀਆਂ ਦੀ ਕੈਨੇਡਾ ਨਾਲ ਭਾਵਨਾਤਿਕ ਸਾਂਝ ਦਿਲੋਂ ਮਹਿਸੂਸ ਹੁੰਦੀ ਹੈ ।ਇੱਥੇ ਵਰਨਣਯੋਗ ਹੈ ਕਿ ਕੈਨੇਡਾ ਵਿੱਚ ਫੌਜਾਂ ਦੇ ਮੁਖੀ ਰੱਖਿਆ ਮੰਤਰੀ ਮਾਨਯੋਗ ਹਰਜੀਤ ਸਿੰਘ ਸੱਜਣ ਵੀ ਪੰਜਾਬੀ ਮੂਲ ਦੇ ਕੈਨੇਡੀਅਨ ਹਨ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …