ਔਟਵਾ : ਟਰਿਪਲ ਕਰਾਊਨ ਸੀਨੀਅਰ ਸਿਟੀਜਨ ઠਕਲੱਬ ਦੇ ਮੈਂਬਰਾਂ ਦਾ ਇਕ ਗਰੁੱਪ ਕਲੱਬ ਦੇ ਪ੍ਰਧਾਨ ਬਚਿੱਤਰ ਸਿੰਘ ਬੁੱਟਰ ਤੇ ਸਕੱਤਰ ਸਤਿਆਨੰਦ ਸ਼ਰਮਾ ਦੀ ਅਗਵਾਈ ਹੇਠ 14 ਜੂਨ 2017 ਦਿਨ ਬੁੱਧਵਾਰ ਨੂੰ ਰਾਜਧਾਨੀ ਔਟਵਾ ਵਿਖੇ ਪਾਰਲੀਮੈਂਟ ਹਾਊਸ ਦੇ ਚੱਲ ਰਹੇ ਸੈਸ਼ਨ ਨੂੰ ਵੇਖਣ ਲਈ ਤਕਰੀਬਨ 20 ਬੀਬੀਆਂ ਤੇ 34 ਆਦਮੀਆਂ ਨੇ ਹਿੱਸਾ ਲਿਆ । ਸਵੇਰੇ ਤਕਰੀਬਨ ઠ7 ਵਜੇ ਡੀਲਕਸ ਬੱਸ 56 ਸੀਟਾਂ ਵਾਲੀ ਤੇ ਸਵਾਰ ਹੋ ਕੇ ਸਾਰੇ ਮੈਂਬਰ ਆਪਣੀ ਮੰਜਲ ਵੱਲ ਚੱਲ ਪਏ । ਹਾਈਵੇ 401 ਤੇ ਬੱਸ ਮੰਜਲ ਵੱਲ ਦੌੜ ਰਹੀ ਸੀ ਤੇ ਸਾਰੇ ਕਲੱਬ ઠਮੈਂਬਰ ਕੁਦਰਤੀ ਨਜ਼ਾਰਿਆਂ ਦਾ ਅਨੰਦ ਮਾਣ ਰਹੇ ਸਨઠ। ਤਕਰੀਬਨ ਢਾਈ ਘੰਟਿਆਂ ਬਾਅਦ ਬੱਸ ਦੇ ਡਰਾਈਵਰ ਨੂੰ ਟਿੰਮਹੌਰਟਨ ਤੇ ਰੁਕਣ ਦੀ ਬੇਨਤੀ ਕੀਤੀ ਗਈ । ਡਰਾਈਵਰ ਨੇ ਜਿਓਂ ਹੀ ਬੱਸ ਰੋਕੀ ਸਾਰੀ ਸੰਗਤ ਨੇ ਵਾਸ਼ਰੂਮ ਜਾ ਕੇ ਥੋੜ੍ਹਾ ਆਰਾਮ ਕੀਤਾ ਤੇ ਨਰਿੰਦਰ ਸਿੰਘ ਰੀਹਲ, ਰਘਵੀਰ ਸਿੰਘ ਮੱਕੜ, ਮਨਜੀਤ ਸਿੰਘ ਬੋਇਲ, ਸੁਮਿਤ ਪ੍ਰਜਾਪਤੀ ਤੇ ਬੁੱਟਰ ਸਾਹਿਬ ਨੇ ਕਲੱਬ ਵੱਲੋਂ ਪਾਣੀ, ਫੱਲ, ઠਨਮਕੀਨ ਤੇ ਜੈਪੁਰੀ ਸਵਾਦੀ ਲੱਡੂ ਵੰਡਣ ઠਦੀ ਸੇਵਾ ਕੀਤੀ ਤੇ ਕਲੱਬ ਦੇ ਪ੍ਰਧਾਨ ਜੀ ਵੱਲੋਂ ਘਰੋਂ ਬਣਾਈ ਚਾਹ ਦਾ ਆਨੰਦ ਮਾਣਿਆ ઠ। ਬੱਸ 10:30 ਤੇ ਚੱਲ ਪਈ ਤਕਰੀਬਨ ઠ12:30 ਤੇ ਪਾਰਲੀਮੈਂਟ ਹਾਊਸ ਦੇ ਸਾਹਮਣੇ ਜਾ ਰੁਕੀ ।ਫੋਨ ਕਰਨ ਤੇ ઠਸਤਿਕਾਰ ਯੋਗ ਮੈਂਬਰ ਪਾਰਲੀਮੈਂਟ ਰਾਜ ਗਰੇਵਾਲ ਸਾਹਿਬ ਜੀ ਨੇ ਸਾਡੀ ਸਹਾਇਤਾ ਕਰਨ ਲਈ ਆਪਣੇ ઠਤਿੰਨ ਸਹਾਇਕ ਸਾਡੀ ਬੱਸ ਕੋਲ ਭੇਜ ਦਿੱਤੇ ઠਉਹ ਸਾਨੂੰ ਸਾਰਿਆਂ ਨੂੰ ਪਾਰਲੀਮੈਂਟ ਹਾਊਸ ਲੈ ਗਏ । ਸਕਿਓਰਿਟੀ ਚੈੱਕ ਕਰਨ ਤੋਂ ਬਾਅਦ ਕੁੱਝ ਮੈਂਬਰਾਂ ਨੂੰ ਬਾਲਕੋਨੀ ਤੇ ਬਾਕੀ ਮੈਂਬਰਾਂ ਨੂੰ ਗੈਲਰੀ ਵਿਚ ਲੈ ਗਏ ।ਅਸੀਂ ਸਾਰੇ ਮੈਂਬਰਾਂ ਨੇ ਚੱਲ ਰਹੇ ਸੈਸ਼ਨ ਦਾ ਅਨੰਦ ਮਾਣਿਆ ਤੇ ਤਕਰੀਬਨ ਇਕ ਘੰਟੇ ਬਾਅਦ ਸਾਰਿਆਂ ਨੂੂੰ ਗਰੇਵਾਲ ਜੀ ਦੇ ਸਹਾਇਕ ਉਹਨਾਂ ਦੇ ਚੈਂਬਰ ਵਿਚ ਲੈ ਗਏ ਚਾਹ ਤੇ ਸਮੋਸਿਆਂ ਨਾਲ ਸੇਵਾ ਕੀਤੀ ।ਇਸ ਤੋਂ ਬਾਅਦ ਰਾਜ ਗਰੇਵਾਲ ਸਾਹਿਬ ਸਾਰਿਆਂ ਨੂੰ ਗਰਮਜੋਸ਼ੀ ਨਾਲ ਮਿਲੇ ਤੇ ਗਰੁੱਪ ਫੋਟੋ ਕੀਤੀ । ਠੀਕ 5 ਵਜੇ ਅਸੀਂ ਸਾਰੇ ਸੁਪਰੀਮ ਕੋਰਟ ਦੇ ਪਾਰਕ ਵਿਚ ਆਕੇ ਬੈਠ ਗਏ ਤੇ ਨਾਲ ਗਈਆਂ ਬੀਬੀਆਂ ਵੱਲੋਂ ਹੱਥੀਂ ਤਿਆਰ ਕੀਤਾ ਗਿਆ ਵੱਖ ਵੱਖ ਪ੍ਰਕਾਰ ਦੇ ઠਭੋਜਨ ਦਾ ਅਨੰਦ ਮਾਣਿਆ ।ਸਾਰੇ ਮੈਂਬਰਾਂ ਨੇ ਤਿੰਨੋ ਸਹਾਇਕਾਂ ਦਾ ਧੰਨਵਾਦ ਕੀਤਾ ਨਾਲ ਹੀ ਸਾਡੀ ਬੱਸ ਨੇ ਟੋਰੰਟੋ ਵੱਲ ਦੌੜਨਾ ਸ਼ੁਰੂ ਕੀਤਾ ઠ। ਰਸਤੇ ਵਿਚ ਬੱਸ ਰੋਕੀ ਗਈ ਤੇ ਸਾਰੇ ਮੈਂਬਰਾਂ ਨੇ ਕਲੱਬ ਵੱਲੋਂ ਪਿਆਈ ਗਈ ઠਚਾਹ ਦਾ ਅਨੰਦ ਮਾਣਿਆ । 8:30 ਤੇ ਬੱਸ ਚੱਲ ਪਈ ਠੀਕ ઠ11 ਵਜੇ ਬੌਟਮਵੁਡ ਪਾਰਕ ਵਿਚ ਪਹੁੰਚ ਗਈ।
ਕਲੱਬ ਸਕੱਤਰ ਸ੍ਰੀ ਸਤਿਆਨੰਦ ਜੀ ਸ਼ਰਮਾ ઠਨੇ ਦੱਸਿਆ ਕਿ ਸਾਰੇ ਮੈਂਬਰਾਂ ਨੇ ਜਾਬਤੇ ਵਿਚ ਰਹਿ ਕੇ ਟੂਰ ਦਾ ਅਨੰਦ ਮਾਣਿਆ ਤੇ ਮੈਂਬਰਾਂ ਦਾ ਧੰਨਵਾਦ ਕੀਤਾ । ਖਾਸ ਗੱਲ ਇਹ ਕਿ ઠਕਲੱਬ ਦੇ ਡਾਇਰੈਕਟਰ ਸਰਦਾਰ ਹਰਚੰਦ ਸਿੰਘ ਧਾਲੀਵਾਲ ਨੇ ਟੂਰ ਲਈ ઠ1000 ਡਾਲਰ ਦੀ ઠਕਲੱਬ ਨੂੰ ਸਹਾਇਤਾ ਦਿੱਤੀ । ਸੀਨੀਅਰਜ਼ ਕਲੱਬ ਦੇ ਪ੍ਰਧਾਨ ਬਚਿੱਤਰ ਸਿੰਘ ਬੁੱਟਰ ਨੇ ਕਲੱਬ ਵੱਲੋਂ ਧਾਲੀਵਾਲ ਸਾਹਿਬ ਦਾ ਧੰਨਵਾਦ ਕੀਤਾ ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …