4.9 C
Toronto
Sunday, October 26, 2025
spot_img
Homeਕੈਨੇਡਾਕੈਨੇਡਾ ਨੇ ਹਜ਼ਾਰਾਂ ਬੱਚਿਆਂ ਨੂੰ ਗਰੀਬੀ'ਚੋਂ ਕੱਢਿਆ : ਰੂਬੀ ਸਹੋਤਾ

ਕੈਨੇਡਾ ਨੇ ਹਜ਼ਾਰਾਂ ਬੱਚਿਆਂ ਨੂੰ ਗਰੀਬੀ’ਚੋਂ ਕੱਢਿਆ : ਰੂਬੀ ਸਹੋਤਾ

ਉਨਟਾਰੀਓ ਕਾਕਸ ਦੀ ਪ੍ਰਧਾਨਗੀ ਤੋਂ ਸੇਵਾ ਮੁਕਤ ਹੋਈ ਰੂਬੀ ਸਹੋਤਾ
ਬਰੈਂਪਟਨ/ਬਿਊਰੋ ਨਿਊਜ਼
ਐੱਮ ਪੀ ਰੂਬੀ ਸਹੋਤਾ ਨੇ ਕਿਹਾ ਕਿ ਉਨ੍ਹਾਂ ਦੀ ਫੈਡਰਲ ਲਿਬਰਲ ਉਨਟਾਰੀਓ ਕਾਕਸ ਦੀ ਪ੍ਰਧਾਨਗੀ ਦੌਰਾਨ ਓਨਟਾਰੀਓ ਦਾ ਸਰਬਪੱਖੀ ਵਿਕਾਸ ਹੋਇਆ ਹੈ। ਉਨਟਾਰੀਓ ਕਾਕਸ ਪ੍ਰਧਾਨ ਵਜੋਂ ਲਗਪਗ ਦੋ ਸਾਲ ਸੇਵਾਵਾਂ ਨਿਭਾਉਣ ਤੋਂ ਬਾਅਦ ਉਹ ਪਿਛਲੇ ਦਿਨੀਂ ਇਸ ਅਹੁਦੇ ਤੋਂ ਸੇਵਾ ਮੁਕਤ ਹੋ ਗਈ।
ਉਨ੍ਹਾਂ ਕਿਹਾ ਕਿ ਜਿਵੇਂ ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਕਸਰ ਕਹਿੰਦੇ ਹਨ ਕਿ ਵਿਭਿੰਨਤਾ ਸਾਡੀ ਤਾਕਤ ਹੈ। ਮੈਂ ਹਮੇਸ਼ਾ ਕਾਕਸ ਪ੍ਰਧਾਨ ਵਜੋਂ ਇਸਨੂੰ ਯਾਦ ਰੱਖਿਆ ਅਤੇ ਇਸ ਵਿਭਿੰਨਤਾ ਅਤੇ ਸਮਾਵੇਸ਼ਨ ਨੇ ਕੈਨੇਡਾ ਅਤੇ ਉਨਟਾਰੀਓ ਦੀ ਹਰ ਵਾਰ ਸਫਲਤਾ ਲਈ ਅਗਵਾਈ ਕੀਤੀ ਹੈ। ਸਾਡੇ ਵੱਖ ਵੱਖ ਅਨੁਭਵਾਂ ਅਤੇ ਦ੍ਰਿਸ਼ਟੀਕੋਣਾਂ ਨੇ ਸਾਨੂੰ ਦੁਨੀਆ ਦੇ ਨੇਤਾ ਦੇ ਰੂਪ ਵਿੱਚ ਆਪਣੀ ਥਾਂ ਮਜ਼ਬੂਤ ਕਰਨ ਵਿੱਚ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਹਜ਼ਾਰਾਂ ਬੱਚਿਆਂ ਨੂੰ ਗਰੀਬੀ ਤੋਂ ਬਾਹਰ ਕੱਢ ਰਿਹਾ ਹੈ ਜਿਸ ਵਿੱਚ ਪਰਿਵਾਰਾਂ ਨੂੰ ਹਾਰਪਰ ਯੋਜਨਾ ਤਹਿਤ ਔਸਤਨ 4600 ਡਾਲਰ ਮਿਲਦੇ ਹਨ। ਸੇਂਟ ਚਾਰਲਸ ਦੀ ਨਗਰ ਪਾਲਿਕਾ ਆਉਣ ਵਾਲੇ ਦਹਾਕਿਆਂ ਤੱਕ ਆਪਣੀਆਂ ਸੜਕਾਂ, ਸੀਵਰੇਜ ਅਤੇ ਪੁਲਾਂ ਨੂੰ ਬਣਾਏ ਰੱਖਣ ਲਈ ਲੰਬੀਆਂ ਯੋਜਨਾਵਾਂ ਵਿਕਸਤ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦਾ ਜ਼ੱਦੀ ਸ਼ਹਿਰ ਬਰੈਂਪਟਨ ਜਨਤਕ ਆਵਾਜਾਈ ਵਿੱਚ ਬੱਸਾਂ ਦਾ ਵਿਸਥਾਰ ਕਰ ਰਿਹਾ ਹੈ। ਉਨਟਾਰੀਓ ਵਿੱਚ ਹਜ਼ਾਰਾਂ ਨੌਕਰੀਆਂ ਪੈਦਾ ਹੋਈਆਂ ਹਨ ਅਤੇ ਪਰਵਾਸੀ ਉਨ੍ਹਾਂ ਦੀ ਮਜ਼ਦੂਰ ਸ਼ਕਤੀ ਨੂੰ ਨਵੀਨ ਅਤੇ ਮਜ਼ਬੂਤ ਬਣਾ ਰਹੇ ਹਨ।

RELATED ARTICLES

ਗ਼ਜ਼ਲ

POPULAR POSTS