ਬਰੈਂਪਟਨ : ਕਰੈਡਿਟਵਿਊ ਸੀਨੀਅਰ ਕਲੱਬ ਵੱਲੋਂ ਕੈਨੇਡਾ ਡੇਅ ਮਲਟੀਕਲਚਰਲ ਡੇਅ ਪ੍ਰਿਤਪਾਲ ਗਰੇਵਾਲ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਇਸ ਵਿਚ 5 ਸਾਲ ਤੋਂ 16 ਸਾਲ ਤੱਕ ਦੇ ਬੱਚਿਆਂ ਦੀਆਂ ਦੌੜਾਂ ਕਰਵਾਈਆਂ ਗਈਆਂ। ਜਿੰਨੇ ਵੀ ਬੱਚਿਆਂ ਨੇ ਹਿੱਸਾ ਲਿਆ ਸਾਰਿਆਂ ਨੂੰ ਹੀ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ‘ਤੇ ਆਉਣ ਵਾਲੇ ਬੱਚਿਆਂ ਨੂੰ ਟਰਾਫੀਆਂ ਦਿੱਤੀਆਂ ਗਈਆਂ। ਕਬੱਡੀ, ਰੱਸਾਕਸੀ ਅਤੇ ਤਾਸ਼ ਦੇ ਮੁਕਾਬਲੇ ਕਰਵਾਏ ਗਏ। ਲੇਡੀਜ਼ ਦੀ ਸਪੂਨ ਰੇਸ, ਚਾਟੀ ਰੇਸ, ਮਿਊਜ਼ੀਕਲ ਚੇਅਰ ਅਤੇ ਬਾਅਦ ਇਨਾਮ ਦਿੱਤੇ ਗਏ। ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਆਏ ਮਹਿਮਾਨਾਂ ‘ਚ ਬਰੈਪਟਨ ਦੇ ਮੇਅਰ ਲਿੰਡਾ ਜੈਫਰੀ, ਐਮ ਪੀ ਸੋਨੀਆ ਸਿੱਧੂ, ਐਮ ਪੀ ਕਮਲ ਖਹਿਰਾ, ਐਮ ਪੀ ਪੀ ਅਮਰਜੋਤ ਸਿੰਘ ਸਿੱਧੂ ਅਤੇ ਇੰਡੀਅਨ ਕੌਂਸਲੇਟ ਤੋਂ ਡੀ ਪੀ ਸਿੰਘ। ਸੀਨੀਅਰ ਕਲੱਬ ਵਲੋਂ ਇਨ੍ਹਾਂ ਸਾਰੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਬਾਹਰੋਂ ਆਈਆਂ ਹੋਰ ਕਲੱਬਾਂ ਦੇ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਹ ਪ੍ਰੋਗਰਾਮ ਬਰੈਂਪਟਨ ਦੇ ਵਿਚ ਇਕ ਵਿਲੱਖਣ ਛਾਪ ਛੱਡ ਗਿਆ।
Check Also
ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਪਿਕਨਿਕ-ਨੁਮਾ ਮਨੋਰੰਜਕ ਟੂਰ
ਬਰੈਂਪਟਨ/ਡਾ. ਝੰਡ : ਲੰਘੇ ਵੀਰਵਾਰ 26 ਜੂਨ ਨੂੰ ਟਰੱਕਿੰਗ ਖੇਤਰ ਵੱਲੋਂ ਵਾਤਾਵਰਣ ਦੀ ਚੰਗੇਰੀ ਸਾਂਭ-ਸੰਭਾਲ …