Breaking News
Home / ਭਾਰਤ / ਲੋਕ ਸਭਾ ਚੋਣਾਂ ਨਰਿੰਦਰ ਮੋਦੀ ਦੇ ਹੱਥ ‘ਚੋਂ ਨਿਕਲ ਚੁੱਕੀਆਂ ਨੇ : ਰਾਹੁਲ ਦਾ ਦਾਅਵਾ

ਲੋਕ ਸਭਾ ਚੋਣਾਂ ਨਰਿੰਦਰ ਮੋਦੀ ਦੇ ਹੱਥ ‘ਚੋਂ ਨਿਕਲ ਚੁੱਕੀਆਂ ਨੇ : ਰਾਹੁਲ ਦਾ ਦਾਅਵਾ

ਮੋਦੀ ਸਰਕਾਰ ਨੂੰ ਦੱਸਿਆ ਅਡਾਨੀਆਂ ਦੀ ਸਰਕਾਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਦੀ ਗਾਰੰਟੀ ਅਤੇ ‘ਮੋਦੀ ਦੀ ਗਾਰੰਟੀ’ ਵਿੱਚ ਸਪਸ਼ਟ ਅੰਤਰ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਣਦੇ ਹਨ ਕਿ ਲੋਕ ਸਭਾ ਚੋਣਾਂ ਉਨ੍ਹਾਂ ਦੇ ਹੱਥੋਂ ਨਿਕਲ ਚੁੱਕੀਆਂ ਹਨ। ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪੋਸਟ ਕੀਤਾ। ਉਨ੍ਹਾਂ ਦਾਅਵਾ ਕੀਤਾ, ‘ਮੋਦੀ ਦੀ ਗਾਰੰਟੀ ਦਾ ਮਤਲਬ ਅਡਾਨੀਆਂ ਦੀ ਸਰਕਾਰ ਹੈ, ਦੇਸ਼ ਦੀ ਦੌਲਤ ਅਰਬਪਤੀਆਂ ਦੀ ਜੇਬ ਵਿਚ ਹੈ, ਲੁੱਟ-ਖੋਹ ਕਰਨ ਵਾਲਾ ਗਰੋਹ ਚੰਦੇ ਦਾ ਧੰਦਾ ਕਰਨ ਵਾਲਾ ਵਸੂਲੀ ਗੈਂਗ, ਸੰਵਿਧਾਨ ਅਤੇ ਲੋਕਤੰਤਰ ਖਤਮ ਹੋ ਗਿਆ ਹੈ, ਕਿਸਾਨ ਹਰ ਪੈਸੇ ਪੈਸੇ ਨੂੰ ਤਰਸ ਰਿਹੈ।’ ਰਾਹੁਲ ਨੇ ਕਿਹਾ ਕਿ ਦੋਵਾਂ ਗਾਰੰਟੀਆਂ ਵਿੱਚ ਫਰਕ ਸਪੱਸ਼ਟ ਹੈ। ਕਾਂਗਰਸ ਨੇਤਾ ਨੇ ਕਿਹਾ ਕਿ ਕਾਂਗਰਸ ਭਾਰਤ ਵਿੱਚ ਕਰੋੜਾਂ ਨੂੰ ਲਖਪਤੀ ਬਣਾਏਗੀ ਅਤੇ ਮੋਦੀ ਜੀ ਜਾਣਦੇ ਹਨ ਕਿ ਚੋਣ ਉਨ੍ਹਾਂ ਦੇ ਹੱਥੋਂ ‘ਚੋਂ ਨਿਕਲ ਚੁੱਕੀਆਂ ਹਨ।

 

 

Check Also

ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਹਰਿਆਣਾ ਦੀ ਯੂਟਿਊਬਰ ਗਿ੍ਰਫ਼ਤਾਰ

ਜੋਤੀ ਨੇ ਪਾਕਿ ਦੌਰਾਨ ਪਾਕਿਸਤਾਨੀ ਨਾਗਰਿਕਾਂ ਤੇ ਖੁਫੀਆ ਏਜੰਸੀਆਂ ਨਾਲ ਬਣਾਇਆ ਸੀ ਸੰਪਰਕ ਹਿਸਾਰ/ਬਿਊਰੋ ਨਿਊਜ਼ …