9.8 C
Toronto
Thursday, October 23, 2025
spot_img
Homeਕੈਨੇਡਾਰੈੱਡ ਵਿੱਲੋ ਕਲੱਬ ਵਲੋਂ ਕੰਪਿਊਟਰ ਕਲਾਸਾਂ ਲਈ ਆਰਗੇਨਾਈਜਿੰਗ ਕਮੇਟੀ ਸਥਾਪਤ

ਰੈੱਡ ਵਿੱਲੋ ਕਲੱਬ ਵਲੋਂ ਕੰਪਿਊਟਰ ਕਲਾਸਾਂ ਲਈ ਆਰਗੇਨਾਈਜਿੰਗ ਕਮੇਟੀ ਸਥਾਪਤ

logo-2-1-300x105ਬਰੈਂਪਟਨ/ਬਿਊਰੋ ਨਿਊਜ਼
ਪਿਛਲੇ ਸਾਲ ਤੋਂ ਸੀਨੀਅਰਜ਼ ਲਈ ਕੰਪਿਊਟਰ ਕਲਾਸਾਂ ਚੱਲ ਰਹੀਆਂ ਹਨ। ਇਹ ਕੰਪਿਊਟਰ ਕਲਾਸਾਂ ਪਰਮਜੀਤ ਬੜਿੰਗ ਅਤੇ ਉਹਨਾਂ ਦਾ ਬੇਟਾ ਬਲਜੀਤ ਬੜਿੰਗ ਆਪਣੇ ਸਹਿਯੋਗੀਆਂ ਨਾਲ ਰਲ ਕੇ ਚਲਾ ਰਹੇ ਹਨ।  ਸੀਨੀਅਰਜ਼ ਨੂੰ ਕੰਪਿਊਟਰ ਸਿਖਾਉਣ ਦਾ ਕੰਮ ਬਲਜੀਤ ਬੜਿੰਗ ਵਾਲੰਟੀਅਰ ਤੌਰ ਤੇ ਕਰ ਰਿਹਾ ਹੈ। ਛੁੱਟੀਆਂ ਵਿੱਚ ਕੁੱਝ ਵਿਦਿਆਰਥੀ ਵੀ ਉਹਨਾਂ ਨੂੰ ਸਹਿਯੋਗ ਦਿੰਦੇ ਹਨ। ਇਹਨਾਂ ਕਲਾਸਾਂ ਨੂੰ ਹੋਰ ਵੀ ਆਰਗੇਨਾਈਜ਼ਡ ਢੰਗ ਚਲਾਉਣ ਅਤੇ ਸੰਸਥਾਗਤ ਕਰਨ ਲਈ ਰੈੱਡ ਵਿੱਲੋ ਕਲੱਬ ਵਲੋਂ ਪਰਮਜੀਤ ਬੜਿੰਗ ਦੀ ਅਗਵਾਈ ਵਾਲੀ ਇੱਕ ਕਮੇਟੀ ਬਣਾਈ ਗਈ ਹੈ ਜਿਸ ਦੇ ਮੈਂਬਰ ਜੋਗਿੰਦਰ ਪੱਡਾ ਅਤੇ ਅਮਰਜੀਤ ਸਿੰਘ ਬਣਾਏ ਗਏ ਹਨ। ਇਹਨਾਂ ਤੋਂ ਬਿਨਾਂ ਹੋਰ ਮੈਂਬਰ ਵੀ ਲੋੜ ਸਮੇਂ ਸਹਿਯੋਗ ਦੇਣਗੇ। ਕੰਪਿਊਟਰ ਕਲਾਸਾਂ ਲਈ ਰੈੱਡ ਵਿੱਲੋ ਕਲੱਬ ਦੇ ਫੰਡ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਕੰਪਿਊਟਰ ਕਲਾਸਾਂ ਲਈ ਕਿਸੇ ਵੀ ਕਿਸਮ ਦਾ ਲੋੜੀਂਦਾ ਸਮਾਨ ਖਰੀਦਣ ਲਈ ਸਿਰਫ ਉਸੇ ਨਿਜੀ ਜਾ ਸਰਕਾਰੀ ਸਹਾਇਤਾ ਦੀ ਵਰਤੋਂ ਕੀਤੀ ਜਾਵੇਗੀ ਜੋ ਸਿਰਫ ਕੰਪਿਊਟਰ ਕਲਾਸਾਂ ਲਈ ਮਿਲੇਗੀ ਤੇ ਕਮੇਟੀ ਉਸ ਦਾ ਹਿਸਾਬ ਕਿਤਾਬ ਪਾਰਦਰਸ਼ੀ ਢੰਗ ਨਾਲ ਰੱਖੇਗੀ। ਕੰਪਿਊਟਰ ਕਲਾਸਾਂ ਦੀ ਸਾਰੀ ਪਰਾਪਰਟੀ ਜਾਂ ਸਮਾਨ ਦੀ ਮਲਕੀਅਤ  ਰੈੱਡ ਵਿੱਲੋ ਕਲੱਬ  ਦੀ ਹੋਵੇਗੀ। ਸਾਰੇ ਸੀਨੀਅਰਜ਼ ਨੂੰ ਬੇਨਤੀ ਹੈ ਕਿ ਉਹ ਇਹਨਾਂ ਕਲਾਸਾਂ ਦਾ ਲਾਭ ਉਠਾ ਕੇ ਕੰਪਿਊਟਰ ਦੀ ਮੁਢਲੀ ਕਾਣਕਾਰੀ ਜਰੂਰ ਲੈਣ। ਵਧੇਰੇ ਜਾਣਕਾਰੀ ਲਈ ਪਰਮਜੀਤ ਬੜਿੰਗ ਨਾਲ (647-963-0331) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES

ਗ਼ਜ਼ਲ

POPULAR POSTS