ਓਟਵਾ : ਪਿਛਲੇ ਹਫਤੇ ਐਮਪੀ ਰਾਜ ਗਰੇਵਾਲ ਅਤੇ ਫਾਈਨਾਂਸ ਕਮੇਟੀ ਦੇ ਮੈਂਬਰ ਵਾਸ਼ਿੰਗਟਨ ਅਤੇ ਨਿਊਯਾਰਕ ਦੇ ਆਪਣੇ ਤਿੰਨ ਦਿਨਾ ਟਰਿੱਪ ‘ਤੇ ਸਦਭਾਵਨਾ ਦੇ ਉਦੇਸ਼ ਨਾਲ ਗਏ। ਉਥੇ ਆਪਸ ਵਿਚ ਦੁਪਾਸਿਓਂ ਬਹੁਤ ਸਾਰੀਆਂ ਮੀਟਿੰਗਾਂ ਕੀਤੀਆਂ ਗਈਆਂ। ਜਿਨ੍ਹਾਂ ਦਾ ਮੁੱਖ ਮੰਤਵ ਸੀ ਕਿ ਕੈਨੇਡਾ ਅਤੇ ਯੂਨਾਈਟਿਡ ਸਟੇਟਸ ਦੇ ਆਪਸੀ ਸਬੰਧਾਂ ਦੀ ਮਹੱਤਤਾ ਫਿਰ ਉਜਾਗਰ ਕੀਤੀ ਜਾਵੇ। ਵਿਚਾਰ ਵਟਾਂਦਰੇ ਦਾ ਪ੍ਰਮੁੱਖ ਕੇਂਦਰ ਰਿਹਾ, ਦੋਹਾਂ ਦੇਸ਼ਾਂ ਦੀ ਆਰਥਿਕਤਾ ਉਸਾਰੀ ਲਈ ਸਾਂਝੀਆਂ ਕਦਰਾਂ ਕੀਮਤਾਂ, ਗੌਰਵਮਈ ਇਤਿਹਾਸ ਅਤੇ ਨਾਫਤਾ ਸਮਝੌਤੇ ਦੀ ਮਹੱਤਤਾ ਸਬੰਧੀ ਸੋਚ ਵਿਚਾਰ ਕਰਨਾ। ਫਾਈਨਾਂਸ ਕਮੇਟੀ ਦਾ ਇਹ ਹੁਣੇ-ਹੁਣੇ ਦਾ ਟਰਿੱਪ 2018 ਦੇ ਬਜਟ ਤੋਂ ਪਹਿਲਾਂ ਦੀ ਸੋਚ ਵਿਚਾਰ ਦਾ ਇਕ ਜ਼ਰੂਰੀ ਭਾਗ ਸੀ। ਇਸ ਟਰਿੱਪ ਸਮੇਂ ਰਾਜ ਗਰੇਵਾਲ, ਯੂਐਸਏ ਵਿਚ ਕੈਨੇਡਾ ਦੇ ਅੰਬੈਸਡਰ ਡੇਵਿਡ ਮੈਕਨਾਅਟਨ ਅਤੇ ਦ ਹਾਊਸ ਫਾਈਨਾਂਸ਼ੀਅਲ ਸਰਵਿਸਿਜ਼ ਸਬ ਕਮੇਟੀ ਆਨ ਮੌਨੇਟਰੀ ਪਾਲਿਸੀ ਐਂਡ ਟਰੇਡ ਨਾਲ ਸਬੰਧਤ ਕਾਂਗਰਸ ਦੇ ਮੈਂਬਰਾਂ ਨੂੰ ਮਿਲੇ ਅਤੇ ਇੰਟਰਨੈਸ਼ਨਲ ਮੌਨੇਟਰੀ ਫੰਡ, ਡਿਪਾਰਟਮੈਂਟ ਆਫ ਟਰੱਜ਼ਰੀ, ਦ ਇੰਟਰ-ਅਮਰੀਕਨ ਡਿਵੈਲਪਮੈਂਟ ਬੈਂਕ, ਦ ਕੌਂਗਰੈਸ਼ਨਲ ਰੀਸਰਚ ਸਰਵਿਸ, ਦ ਨਿਊਯਾਰਕ ਸਟੌਕ ਐਕਸਚੇਂਜ, ਦ ਫੈਡਰਲ ਰਿਜ਼ਰਵ ਬੈਂਕ ਆਫ ਨਿਊਯਾਰਕ ਨਾਲ ਉਚ ਪੱਧਰੀ ਮੀਟਿੰਗਾਂ ਕੀਤੀਆਂ ਅਤੇ ਅੰਤ ਵਿਚ ਕਾਰਲਾਈਨ ਗਰੁੱਪ ਨਾਲ ਇਕ ਬਰਾਬਰਤਾ ਭਰਪੂਰਜ ਤੇ ਸਿਧਾਂਤਕ ਬੈਠਕ ਕੀਤੀ।
ਦੋਹਾਂ ਪਾਸਿਆਂ ਵਲੋਂ ਇਹ ਮੰਨਿਆ ਗਿਾ ਕਿ ਕੈਨੇਡਾ ਅਤੇ ਯੂਐਸ ਦੇ ਆਪਸੀ ਸਬੰਧ ਸੰਸਾਰ ਭਰ ਵਿਚ ਉਤਮ ਅਤੇ ਇਕਸਾਰਤਾ ਵਾਲੇ ਹਨ ਅਤੇ ਯੂਐਸ ਦੀ ਆਰਥਿਕਤਾ ਵਿਚ ਭਾਗ ਪਾਉਣ ਵਾਲੀ ੈਨੇਡਾ ਦੀ ਐਕਸਪੋਰਟ ਮੰਡੀ ਪਹਿਲੇ ਨੰਬਰ ਦੀ ਹੈ। ਨਾਫਤਾ ਕੈਨੇਡਾ ਅਤੇ ਯੂਐਸ ਅੰਦਰ ਇਕ ਬਹੁਤ ਹੀ ਮਹੱਤਵਪੂਰਨ ਆਰਥਿਕਤਾ ਇੰਜਣ ਹੈ, ਜਿਵੇਂ ਕਿ ਯੂਐਸ ਵਿਚ 9 ਮਿਲੀਅਨ ਜੌਬਾਂ ਕੈਨੇਡਾ ਦੀ ਆਰਥਿਕਤਾ ਨਾਲ ਸਿੱਧੀਆਂ ਜੁੜੀਆਂ ਹੋਈਆਂ ਹਨ ਅਤੇ ਬਰੈਂਪਟਨ ਦੇ ਬਹੁਤ ਸਾਰੇ ਨਿਵਾਸੀਆਂ ਦੀ ਖੁਸ਼ਹਾਲੀ ਅਜੋਕੇ ਨਾਫਤਾ ਦੀ ਸਫਲਤਾ ‘ਤੇ ਨਿਰਭਰ ਕਰਦੀ ਹੈ। ਰਾਜ ਗਰੇਵਾਲ ਨੇ ਕਿਹਾ, ਅਸੀਂ ਵਾਸ਼ਿੰਗਟਨ ਅਤੇ ਨਿਊਯਾਰਕ ਵਿਚ ਜਿਸ ਉਚ ਅਧਿਕਾਰੀ ਨੂੰ ਵੀ ਮਿਲੋ, ਉਹ ਇਸ ਵਿਚਾਰ ਨਾਲ ਪੂਰੀ ਤਰ੍ਹਾਂ ਸਹਿਮਤ ਸੀ ਕਿ ਕੈਨੇਡਾ ਅਤੇ ਯੂਐਸ ਦੇ ਆਪਸੀ ਸੁਖਾਵੇਂ ਤੇ ਸ਼ਕਤੀਸ਼ਾਲੀ ਸਬੰਧ ਦੋਹਾਂ ਕੌਮਾਂ ਦੀ ਆਰਥਿਕਤਾ ਲਈ ਸਾਂਝੇ ਤੌਰ ‘ਤੇ ਬੜੇ ਹੀ ਲਾਭਦਾਇਕ ਹਨ।
Home / ਕੈਨੇਡਾ / ਬਰੈਂਪਟਨ ਈਸਟ ਐਮਪੀ ਰਾਜ ਗਰੇਵਾਲ ਅਤੇ ਫਾਈਨਾਂਸ ਕਮੇਟੀ ਦਾ ਵਾਸ਼ਿੰਗਟਨ ਤੇ ਨਿਊਯਾਰਕ ਦਾ 3 ਦਿਨਾ ਟਰਿੱਪ ਸਫਲਤਾ ਨਾਲ ਸੰਪੂਰਨ
Check Also
‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ
ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …