0.6 C
Toronto
Tuesday, January 6, 2026
spot_img
Homeਕੈਨੇਡਾਰੂਬੀ ਸਹੋਤਾ ਜਨਤਕ ਸੁਰੱਖਿਆ ਕਮੇਟੀ 'ਚ ਸ਼ਾਮਲ

ਰੂਬੀ ਸਹੋਤਾ ਜਨਤਕ ਸੁਰੱਖਿਆ ਕਮੇਟੀ ‘ਚ ਸ਼ਾਮਲ

ਉਨਟਾਰੀਓ : ਬਰੈਂਪਟਨ ਉੱਤਰੀ ਤੋਂ ਸੰਸਦ ਮੈਂਬਰ ਰੂਬੀ ਸਹੋਤਾ ਨੂੰ ਜਨਤਕ ਸੁਰੱਖਿਆ ਅਤੇ ਰਾਸ਼ਟਰੀ ਸੁਰੱਖਿਆ ਦੀ ਸਟੈਂਡਿੰਗ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਹਾਊਸ ਆਫ ਕਾਮਨਜ਼ ਦੀ ਇਹ ਕਮੇਟੀ ਜਨਤਕ ਸੁਰੱਖਿਆ ਅਤੇ ਕੌਮੀ ਸੁਰੱਖਿਆ, ਪੁਲਿਸ ਅਤੇ ਕਾਨੂੰਨ ਲਾਗੂ ਕਰਨ, ਸੋਧਾਂ ਅਤੇ ਸੰਘੀ ਅਪਰਾਧੀਆਂ ਦੀ ਸ਼ਰਤੀਆ ਰਿਹਾਈ, ਹੰਗਾਮੀ ਪ੍ਰਬੰਧਨ, ਅਪਰਾਧ ਨਿਵਾਰਨ ਅਤੇ ਕੈਨੇਡਾ ਦੀਆਂ ਸੀਮਾਵਾਂ ਦੀ ਸੁਰੱਖਿਆ ਲਈ ਜ਼ਿੰਮੇਵਾਰ ਸਰਕਾਰੀ ਵਿਭਾਗਾਂ ਅਤੇ ਏਜੰਸੀਆਂ ਦੀਆਂ ਨੀਤੀਆਂ, ਪ੍ਰੋਗਰਾਮਾਂ ਅਤੇ ਖਰਚ ਦੀ ਸਮੀਖਿਆ ਕਰਦੀ ਹੈ।
ਸਹੋਤਾ ਨੇ ਕਿਹਾ ਕਿ ਤੇਜ਼ੀ ਨਾਲ ਵਧ ਰਹੀ ਜਨਸੰਖਿਆ ਅਤੇ ਵਿਕਾਸ ਨਾਲ ਬਰੈਂਪਟਨ ਵਿੱਚ ਅਪਰਾਧ ਵਧਣ ਕਾਰਨ ਸਮੁਦਾਇਕ ਸੁਰੱਖਿਆ ਸਬੰਧੀ ਚਿੰਤਾਵਾਂ ਵਧ ਰਹੀਆਂ ਹਨ। ਅਜਿਹੇ ਵਿੱਚ ਉਨ੍ਹਾਂ ਦੀ ਸਰਕਾਰ ਇਹ ਸੁਨਿਸ਼ਚਤ ਕਰਨ ਲਈ ਵਚਨਬੱਧ ਹੈ ਕਿ ਅਪਰਾਧ, ਬੰਦੂਕਾਂ ਅਤੇ ਗਰੋਹਾਂ ਨੂੰ ਠੱਲ੍ਹ ਪਾ ਕੇ ਜਨਤਕ ਸੁਰੱਖਿਆ ਮੁਹੱਈਆ ਕਰਾਈ ਜਾਵੇ। ਉਨ੍ਹਾਂ ਕਿਹਾ ਕਿ ਉਹ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਤਹਿ ਦਿਲੋਂ ਨਿਭਾਉਣਗੇ। ਜ਼ਿਕਰਯੋਗ ਹੈ ਕਿ ਸਹੋਤਾ ਪ੍ਰਕਿਰਿਆ ਅਤੇ ਆਵਾਸ ਮਾਮਲਿਆਂ ਦੀ ਸਟੈਡਿੰਗ ਕਮੇਟੀ ਅਤੇ ਔਰਤਾਂ ਦੀ ਸਥਿਤੀ ਸਬੰਧੀ ਸਟੈਡਿੰਗ ਕਮੇਟੀ ਦੀ ਵੀ ਮੈਂਬਰ ਹੈ।

RELATED ARTICLES
POPULAR POSTS