ਬਰੈਂਪਟਨ : ਦੀਵਾਲੀ ਦੀ ਕਹਾਵਤ ਹੈ ‘ਹੱਸਦੇ ਹੱਸਦੇ ਦੀਵੇ ਜਗਾਓ, ਨਵੀਆਂ ਖੁਸ਼ੀਆਂ ਜੀਵਨ ਵਿਚ ਲੈ ਆਓ, ਦੁੱਖ ਦਰਦ ਸਾਰੇ ਭੁੱਲ ਕੇ, ਸਭ ਨੂੰ ਆਪਣੇ ਗਲੇ ਲਗਾਓ’। 10 ਨਵੰਬਰ 2017 ਵਾਲੀ ਸ਼ਾਮ ਸਹਾਰਾ ਸੀਨੀਅਰ ਸਰਵਿਸਜ਼ ਕਲੱਬ ਨੇ ਦੀਵਾਲੀ ਦਿਵਸ ਬਹੁਤ ਧੂਮ ਧਾਮ ਨਾਲ ਰਾਇਲ ਬੈਂਕੁਇਟ ਹਾਲ ਵਿਚ ਮਨਾਇਆ। ਐਮ ਪੀ ਗਗਨ ਸਿਕੰਦ, ਸੀਨੀਅਰ ਮੰਤਰੀ ਦੀਪਿਕਾ ਡਮਰੇਲਾ, ਐਮਪੀਪੀ ਅੰਮ੍ਰਿਤ ਮਾਂਗਟ, ਨੀਨਾ ਟਾਂਗਰੀ ਅਤੇ ਬਰਨੌਰਡ ਜੌਰਡਨ ਮੁੱਖ ਮਹਿਮਾਨ ਸ। ਮੁੱਖ ਮਹਿਮਾਨਾਂ ਨੇ ਸਮੁੱਚੀ ਮੈਂਬਰਸ਼ਿਪ ਨੂੰ ਸੰਬੋਧਨ ਕੀਤਾ। ਕਲੱਬ ਨੂੰ ਇਸਦੀ ਦਿਨ-ਬ-ਦਿਨ ਵਧਦੀ ਮੈਂਬਰਸ਼ਿਪ ਦੀਆਂ ਵਧਾਈਆਂ ਦਿੱਤੀਆਂ। ਮੁੱਖ ਮਹਿਮਾਨ, ਪ੍ਰਧਾਨ ਅਤੇ ਕਲੱਬ ਦੇ ਡਾਇਰੈਕਟਰਾਂ ਨੇ ਰਲ ਕੇ ਦੀਵਾਲੀ ਦਾ ਦੀਵੇ ਜਗਾ ਕੇ ਸਵਾਗਤ ਕੀਤਾ। ਅਸ਼ੋਕ ਭਾਰਤੀ ਅਤੇ ਸੁਸ਼ਮਾ ਅਗਰਵਾਲ ਨੇ ਉਪ ਪ੍ਰਧਾਨ ਉਰਮਿਲ ਸੰਧਾਵਾਲੀਆ ਨੂੰ ਪ੍ਰੋਗਰਾਮ ਸ਼ੁਰੂ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਮਾਣਯੋਗ ਪ੍ਰਧਾਨ ਨਰਿੰਦਰ ਧੁੱਗਾ ਅਤੇ ਮਨਜੀਤ ਧੁੱਗਾ ਦੀ ਅਣਥੱਕ ਮਿਹਨਤ ਦੀ ਸ਼ਲਾਘਾ ਕੀਤੀ। ਨਰਿੰਦਰ ਧੁੱਗਾ ਹੋਰਾਂ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਦੀਵਾਲੀ ਕਮੇਟੀ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਮਿਹਨਤ ਸਦਕਾ ਪ੍ਰੋਗਰਾਮ ਸੰਭਵ ਹੋਇਆ। ਮੁੱਖ ਮਹਿਮਾਨਾਂ ਨੇ ਮੈਂਬਰਸ਼ਿਪ ਨੂੰ ਸੰਬੋਧਨ ਕਰਦਿਆਂ ਇਸਦੀ ਮੈਂਬਰਸ਼ਿਪ ਦੀ ਵਧਾਈ ਦਿੱਤੀ। ਉਨ੍ਹਾਂ ਕਲੱਬ ਦੀ ਬਹੁਤ ਸ਼ਲਾਘਾ ਕੀਤੀ। ਇਸ ਕਲੱਬ ਵਿਚ ਜ਼ਿਆਦਾਤਰ ਇਸਤਰੀਆਂ ਹਨ ਜੋ ਬਹੁਤ ਹੀ ਮਿਹਨਤ ਨਾਲ ਆਪਣਾ ਯੋਗਦਾਨ ਪਾ ਰਹੀਆਂ ਹਨ। ਮਨਿੰਦਰ ਰੂਪ, ਸੁਰਿੰਦਰ ਅਤੇ ਜੋਸ਼ਨਾ ਨੇੋ ਆਰਤੀ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਸੁਖਪਾਲ ਅਤੇ ਕੁਲਦੀਪ ਨੇ ਆਪਣੇ ਗੀਤਾਂ ‘ਤੇ ਡਾਂਸ ਕੀਤਾ। ਰੇਖਾ ਅਤੇ ਸੁਮਨ ਨੇ ਫਿਲਮ ਮੁਗਲੇ ਆਜ਼ਮ ਦੇ ਗੀਤ ‘ਤੇ ਡਾਂਸ ਕਰਕੇ ਪੁਰਾਣੀ ਯਾਦ ਤਾਜ਼ਾ ਕੀਤੀ। ਸੁਖਰਾਜ ਨਿੱਝਰ ਹੋਰਾਂ ਨੇ ਹਿੰਦੀ, ਪੰਜਾਬੀ ਦੇ ਗੀਤਾਂ ਨਾਲ ਸਭ ਦਾ ਮਨੋਰੰਜਨ ਕੀਤਾ ਅਤੇ ਡਾਂਸ ਫਲੋਰ ‘ਤੇ ਰੌਣਕ ਲਿਆਂਦੀ। ਇਹ ਪ੍ਰੋਗਰਾਮ ਬਹੁਤ ਹੀ ਯਾਦਗਾਰੀ ਹੋ ਨਿਬੜਿਆ। ਹੋਰ ਜਾਣਕਾਰੀ ਲਈ ਨਰਿੰਦਰ ਧੁੱਗਾ 416-985-5336 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …