-8 C
Toronto
Tuesday, December 30, 2025
spot_img
Homeਕੈਨੇਡਾਪੰਜਾਬੀ ਟੈਲੀ ਫ਼ਿਲਮ 'ਸਟੱਡੀ ਵੀਜ਼ਾ' ਯੂ ਟਿਊਬ 'ਤੇ ਰਿਲੀਜ਼

ਪੰਜਾਬੀ ਟੈਲੀ ਫ਼ਿਲਮ ‘ਸਟੱਡੀ ਵੀਜ਼ਾ’ ਯੂ ਟਿਊਬ ‘ਤੇ ਰਿਲੀਜ਼

ਬਰੈਂਪਟਨ/ਬਿਉਰੋ ਨਿਉਜ਼
ਉੱਘੇ ਲੇਖਕ ਬਹਾਦਰ ਡਾਲਵੀ ਦੇ ਹੋਣਹਾਰ ਸਪੁੱਤਰ ਨਵਕਿਰਨ ਸਿੰਘ ਉਰਫ ਨਵ ਡਾਲਵੀ ਦੁਆਰਾ ਨਿਰਦੇਸ਼ਿਤ ਪੰਜਾਬੀ ਟੈਲੀ ਫ਼ਿਲਮ ‘ਸਟੱਡੀ ਵੀਜ਼ਾ’ ਦਾ ਪੋਸਟਰ ਬੀਤੇ ਦਿਨ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਜ਼ ਦੇ ਦਫ਼ਤਰ ਬਰੈਂਪਟਨ (ਕੈਨੇਡਾ) ਵਿਖੇ ਬਲਦੇਵ ਸਿੰਘ ਮੁੱਟਾ, ਨਿਰਲੇਪ ਸਿੰਘ ਗਿੱਲ, ਪਲਵਿੰਦਰ ਸਿੰਘ ਕਾਹਲੋਂ, ਪ੍ਰਭਜੋਤ ਗਿੱਧਾ, ਹਰਪ੍ਰੀਤ ਧਾਮੀ, ਅਮਨ ਵਿਰਕ, ਅਰਵਿੰਦ ਕਪੂਰ, ਅਨੂ ਰੰਧਾਵਾ, ਨਿਰਦੇਸ਼ਕ ਨਵ ਡਾਲਵੀ ਦਲਬੀਰ ਸਮਾਦਰ ਅਤੇ ਟੈਲੀ ਫ਼ਿਲਮ ‘ਸਟੱਡੀ ਵੀਜ਼ਾ’ ਟੀਮ ਦੇ ਸਮੂਹ ਕਲਾਕਾਰਾਂ ਵੱਲੋਂ ਸ਼ਾਨੋ ਸ਼ੌਕਤ ਨਾਲ ਰਿਲੀਜ਼ ਕੀਤਾ ਗਿਆ ।
ਇਸ ਮੌਕੇ ਪੰਜਾਬੀ ਕਮਿਊਨਟੀ ਹੈਲਥ ਸਰਵਿਸਜ਼ (ਰਜਿ:) ਬਰਿੰਪਟਨ ਦੇ ਸਰਪ੍ਰਸਤ ਬਲਦੇਵ ਸਿੰਘ ਮੁੱਟਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ‘ਸਟੱਡੀ ਵੀਜ਼ਾ’ ਟੈਲੀ ਫ਼ਿਲਮ ਪੰਜਾਬ ਤੋਂ ਕੈਨੇਡਾ ਪੜ੍ਹਾਈ ਕਰਨ ਆਉਂਦੇ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਨੂੰ ਬਿਆਨ ਕਰਦੀ ਹੈ ਅਤੇ ਵਿਦਿਆਰਥੀਆਂ ਨੂੰ ਲਗਨ, ਮਿਹਨਤ ਨਾਲ ਪੀ. ਆਰ. ਹਾਸਿਲ ਕਰਕੇ ਕੰਮ ਕਰਨ ਉਪਰੰਤ ਬੁਲੰਦੀਆਂ ਹਾਸਿਲ ਕਰਨ ਦੀ ਪ੍ਰੇਰਣਾ ਦਿੰਦੀ ਹੈ।
ਇਸ ਫ਼ਿਲਮ ਨੂੰ ‘ਵਾਈਟ ਹਿੱਲ ਸਟੂਡੀਓ’ ਵੱਲੋਂ ਯੂ. ਟਿਊਬ ਉੱਪਰ ਦੁਨੀਆਂ ਵਿੱਚ ਪਾ ਦਿੱਤਾ ਗਿਆ ਹੈ । ਇਸ ਟੈਲੀ ਫ਼ਿਲਮ ਦੇ ਲੇਖਕ ਨਵ ਡਾਲਵੀ ਤੇ ਦਲਬੀਰ ਸਮਾਦਰ ਹਨ ਅਤੇ ਸਕਰੀਨ ਪਲੇ, ਡਾਇਲਾਗ ਅਤੇ ਨਿਰਦੇਸ਼ਨ ਨਵ ਡਾਲਵੀ ਨੇ ਬੜੀ ਮਿਹਨਤ ਨਾਲ ਦਿੱਤਾ ਹੈ । ਪ੍ਰੋਡਿਊਸਰ ਸਤਨਾਮ ਸਿੰਘ ਸੌਂਦ ਏ. ਵੀ. ਐਸ. ਟਰਾਂਸਪੋਰਟ ਦੀ ਇਸ ਫ਼ਿਲਮ ਦੇ ਸਹਾਇਕ ਨਿਰਦੇਸ਼ਕ ਚੇਤਨ ਮਹਿਲ ਅਤੇ ਨਵਨੀਤ ਕੌਰ ਹਨ, ਜਦ ਕਿ ਕੈਮਰਾਮੈਨ ਦੀ ਜ਼ਿੰਮੇਵਾਰੀ ਕੁਲਜੀਤ ਸਿੰਘ ਨੇ ਨਿਭਾਈ ਹੈ ਅਤੇ ਬੈਕਗਰਾਉਡ ਸਕੋਰ ਰਨਦੀਪ ਗਿੱਲ ਨੇ ਦਿੱਤਾ । ਇਸ ਟੈਲੀ ਫ਼ਿਲਮ ਵਿਚ ਗੌਰਵ ਸ਼ਾਹ, ਨਵਨੀਤ ਸੇਖੋਂ, ਗੁਨਬੀਰ ਕੌਰ ਬੱਲ, ਚੇਤਨ ਮਹਿਲ, ਸਿਮਰਜੀਤ ਸਿੰਘ, ਨਿਰਲੇਪ ਗਿੱਲ, ਦਲਬੀਰ ਸਮਾਦਰ, ਗੈਰੀ ਰਾਏ, ਰਾਕੇਸ਼ ਅਰੋੜਾ ਆਦਿ ਕਲਾਕਾਰਾਂ ਨੇ ਵੱਖ ਵੱਖ ਭੂਮਿਕਾਵਾਂ ਨਿਭਾਈਆਂ ਹਨ । ਯਾਦ ਰਹੇ ਨਵਕਿਰਨ ਸਿੰਘ ਉਰਫ ਨਵ ਡਾਲਵੀ ਨੇ ਕੈਨੇਡਾ ਸੈਟਲ ਹੋਣ ਤੋਂ ਪਹਿਲਾਂ ਤਿੰਨ ਪੰਜਾਬੀ ਫੀਚਰ ਫ਼ਿਲਮਾਂ ‘ਵੀਰਾਂ ਨਾਲ ਸਰਦਾਰੀ’, ‘ਦਿਲਦਾਰੀਆਂ’ ਅਤੇ ‘ਯੰਗ ਮਲੰਗ’ ਵੀ ਬਤੌਰ ਸੀਨੀਅਰ ਸਹਾਇਕ ਨਿਰਦੇਸ਼ਕ ਅਤੇ ਕੁਝ ਗੀਤ ਬਤੌਰ ਨਿਰਦੇਸ਼ਿਕ ਪੰਜਾਬ ਵਿਚ ਕੀਤੇ ਹਨ।

RELATED ARTICLES
POPULAR POSTS