
ਕੇਜਰੀਵਾਲ ਦਾ ਸਲਾਖਾਂ ਵਾਲਾ ਲਗਾਇਆ ਫੋਟੋ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗਿ੍ਰਫਤਾਰੀ ਤੋਂ ਬਾਅਦ ਪਾਰਟੀ ਨੇ ਇਕ ਸੋਸ਼ਲ ਮੀਡੀਆ ਡੀਪੀ ਕੰਪੇਨ ਸ਼ੁਰੂ ਕੀਤੀ ਹੈ। ਇਸ ਕੰਪੇਨ ਨੂੰ ‘ਮੋਦੀ ਦਾ ਸਭ ਤੋਂ ਵੱਡਾ ਡਰ ਕੇਜਰੀਵਾਲ’ ਨਾਮ ਦਿੱਤਾ ਗਿਆ ਹੈ। ਇਸ ਕੰਪੇਨ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਣੇ ‘ਆਪ’ ਦੇ ਸਾਰੇ ਮੰਤਰੀ ਸ਼ਾਮਲ ਹੋ ਗਏ ਹਨ। ਕੰਪੇਨ ਦੇ ਤਹਿਤ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੀ ਡੀਪੀ ਬਦਲਣਗੇ। ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਤਾਨਾਸ਼ਾਹੀ ਦੇ ਵਿਰੁੱਧ ਇਸ ਜੰਗ ਵਿਚ ਆਵਾਜ਼ ਉਠਾਉਣ ਲਈ . ਤੋਂ ਫੋਟੋ ਡਾਊਨਲੋਡ ਕਰਕੇ ਉਸ ਨੂੰ ਆਪਣੀ ਡੀਪੀ ਲਗਾਉਣ ਅਤੇ ਨਾਲ ਹੀ ਇਸ ਮੁਹਿੰਮ ਦਾ ਹਿੱਸਾ ਬਣਨ ਲਈ ਕਿਹਾ ਹੈ। ਇਸ ਕੰਪੇਨ ਦੇ ਤਹਿਤ ‘ਆਪ’ ਦੇ ਸਾਰੇ ਆਗੂਆਂ ਤੇ ਵਿਧਾਇਕਾਂ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਦੀ ਡੀਪੀ ਬਦਲ ਦਿੱਤੀ ਹੈ। ਇਸ ਵਿਚ ਉਨ੍ਹਾਂ ਨੇ ਪ੍ਰੋਫਾਈਲ ਫੋਟੋ ਲਗਾਉਣ ਦੀ ਜਗ੍ਹਾ ਅਰਵਿੰਦ ਕੇਜਰੀਵਾਲ ਦੀ ਸਲਾਖਾਂ ਦੇ ਪਿੱਛੇ ਵਾਲੀ ਫੋਟੋ ਲਗਾਈ ਹੈ। ਨਾਲ ਹੀ ਇਸ ਵਿਚ ਲਿਖਿਆ ਹੈ ਕਿ ਨਰਿੰਦਰ ਮੋਦੀ ਦਾ ਸਭ ਤੋਂ ਵੱਡਾ ਡਰ ਕੇਜਰੀਵਾਲ ਹੈ।