23 ਦੇਸ਼ਾਂ ਰਾਹੀਂ 73 ਦਿਨ ਬਾਅਦ ਪੁੱਜੇ ਲੰਡਨ
ਚੰਡੀਗੜ੍ਹ : ਚੰਡੀਗੜ੍ਹ ਨਿਵਾਸੀ ਪ੍ਰਭਸਿਮਰਨ ਸਿੰਘ ਤੇ ਉਨ੍ਹਾਂ ਦੀ ਪਤਨੀ ਜਸਲੀਨ ਕੌਰ ਆਪਣੀ ਵੋਲਵੋ ਕਾਰ ਨੰਬਰ ਸੀਐਚ 01-ਬੀ ਆਰ-0532 ਨੂੰ ਖੁਦ ਚਲਾ ਕੇ 23 ਦੇਸ਼ਾਂ ਦੀ ਸੈਰ ਕਰ ਕੇ 73 ਦਿਨਾਂ ਵਿਚ ਲੰਡਨ ਪੁੱਜ ਚੁੱਕੇ ਹਨ। ਲੰਡਨ ਤੱਕ 20 ਹਜ਼ਾਰ 600 ਕਿਲੋਮੀਟਰ ਕਾਰ ਚਲਾ ਕੇ ਇਹ ਜੋੜਾ ਲੰਡਨ ਪੁੱਜਾ।
22 ਮਾਰਚ ਨੂੰ ਪ੍ਰਭਸਿਮਰਨ ਤੇ ਜਸਲੀਨ ਚੰਡੀਗੜ੍ਹੋਂ ਰਵਾਨਾ ਹੋਏ ਸਨ। ਲੰਡਨ ਪੁੱਜਣ ਪਿੱਛੋਂ ਜੋੜੇ ਨੇ ਫੇਸਬੁੱਕ ਜ਼ਰੀਏ ਇਸ ਅਨੋਖੀ ਯਾਤਰਾ ਦੀ ਜਾਣਕਾਰੀ ਦਿੱਤੀ ਹੈ। ਇਸ ਜੋੜੇ ਦਾ ਲੰਡਨ ਦੇ ਗੁਰਦੁਆਰਾ ਸਾਹਿਬ ‘ਚ ਸਵਾਗਤ ਕੀਤਾ ਗਿਆ। ਉਨ੍ਹਾਂ ਦੀ ਇਹ ਯਾਤਰਾ ਇੰਗਲੈਂਡ ਤੋਂ ਸਕਾਟਲੈਂਡ, ਆਇਰਲੈਂਡ ਹੁੰਦਿਆਂ ਹੋਇਆਂ ਵੇਲ ਤੱਕ ਹੋਵੇਗੀ। ਵੇਲ ਤੋਂ ਮੁੜ ਵਾਪਸ ਲੰਡਨ ਆਉਣਗੇ। ਇਹ ਪੂਰੀ ਯਾਤਰਾ ਚਾਰ ਮਹੀਨਿਆਂ ਦੀ ਹੈ। ਲੰਡਨ ਤੋਂ ਇਨ੍ਹਾਂ ਦੀ ਵਾਪਸੀ ਹਵਾਈ ਜਹਾਜ਼ ਰਾਹੀਂ ਹੋਵੇਗੀ। ਜਦਕਿ ਕਾਰ ਸਮੁੰਦਰੀ ਜਹਾਜ਼ ਜ਼ਰੀਏ ਚੰਡੀਗੜ੍ਹ ਆਵੇਗੀ। ਉਨ੍ਹਾਂ ਨੇ ਟੂਰ ਲਈ ਸਪੈਸ਼ਲ ਵੋਲਵੋ ਦੀ 65 ਲੱਖ ਰੁਪਏ ਦੀ ਐਸਯੂਵੀ ਕਾਰ ਖਰੀਦੀ। ਕਾਰ ਦਾ ਵੀਜ਼ਾ ਪਰਮਿਟ ਵੀ ਸਾਰੇ ਦੋਸ਼ਾਂ ਤੋਂ ਲਿਆ। ਦੋਵਾਂ ਕੋਲ ਭਾਰਤ ਤੇ ਇੰਟਰਨੈਸ਼ਨਲ ਡਰਾਈਵਿੰਗ ਲਾਇਸੈਂਸ ਹਨ। ਪ੍ਰਭਸਿਮਰਨ ਨੇ ਦੱਸਿਆ ਕਿ ਪੂਰੇ ਟੂਰ ਦਾ ਕੁੱਲ ਖਰਚ ਲਗਭਗ 50 ਲੱਖ ਰੁਪਏ ਆਵੇਗਾ। 65 ਲੱਖ ਦੀ ਕਾਰ ਵੀ ਖਰੀਦੀ ਹੈ। ਲਗਭਗ ਇਕ ਕਰੋੜ ਤੱਕ ਖਰਚ ਆ ਜਾਵੇਗਾ।
ਜਸਲੀਨ ਨੇ ਚਲਾਈ ਗੱਡੀ : ਪ੍ਰਭਸਿਮਰਨ ਨੇ ਦੱਸਿਆ ਕਿ ਇਕ ਦਿਨ ਵਿਚ 600-700 ਕਿਲੋਮੀਟਰ ਤੱਕ ਗੱਡੀ ਚਲਾਉਂਦੇ ਸਨ। ਅੱਧੇ ਰਾਹ ਉਨ੍ਹਾਂ ਦੀ ਪਤਨੀ ਜਸਲੀਨ ਨੇ ਗੱਡੀ ਚਲਾਈ। ਯਾਤਰਾ ਦੌਰਾਨ ਆਉਣ ਵਾਲੇ ਹਰ ਦੇਸ਼ ਵਿਚ ਉਨ੍ਹਾਂ ਨੇ ਇਕ ਦੋ ਦਿਨ ਠਹਿਰਾਅ ਕੀਤਾ।
ਇਨ੍ਹਾਂ ਦੇਸ਼ਾਂ ਵਿਚੋਂ ਲੰਘੇ
ਇਹ ਰੋਡ ਟਰਿਪ 23 ਦੇਸ਼ਾਂ ਦਾ ਹੈ। ਚੰਡੀਗੜ੍ਹ ਤੋਂ 22 ਮਾਰਚ ਨੂੰ ਸ਼ੁਰੂ ਹੋਣ ਪਿੱਛੋਂ ਇਸ ਦਾ ਰੂਟ ਬਰਾਸਤਾ ਮਿਆਂਮਾਰ ਰਿਹਾ। ਇਸ ਦੌਰਾਨ ਚੰਡੀਗੜ੍ਹ, ਮਿਆਂਮਾਰ, ਥਾਈਲੈਂਡ, ਲਾਓਸ, ਚੀਨ, ਕਿਰਗਿਸਤਾਨ, ਉਜੇਕਿਸਤਾਨ, ਕਜ਼ਾਕਿਸਤਾਨ, ਰੂਸ, ਯੂਰਪ ‘ਚ ਦਾਖਲਾ, ਪੋਲੈਂਡ, ਚੈਕ ਰਿਪਬਲਿਕ, ਜਰਮਨੀ, ਨੀਦਰਲੈਂਡ, ਬੈਲਜ਼ੀਅਮ, ਫਰਾਂਸ, ਇੰਗਲੈਂਡ, ਸਕਾਟਲੈਂਡ, ਆਇਰਲੈਂਡ, ਵੇਲ ਤੋਂ ਹੁੰਦਿਆਂ ਮੁੜ ਇੰਗਲੈਂਡ ਪੁੱਜਣਗੇ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …