ਕਿਹਾ : ਆਪ ਕੇ ਬੰਦਰ, ਆਪ ਕੀ ਸਰਕਸ, ਮੇਰੀ ਕਿਸੇ ਦੇ ਸ਼ੋਅ ’ਚ ਦਖਲਅੰਦਾਜ਼ੀ ਨਹੀਂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਮੌਜੂਦਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਕਾਂਗਰਸ ਦਾ ਸੰਗਠਨ ਬਣਾਉਣ ਨੂੰ ਲੈ ਕੇ ਇਕ ਦਿਲਚਸਪ ਟਵੀਟ ਕੀਤਾ ਹੈ। ਜਾਖੜ ਨੇ ਕਿਹਾ ਕਿ ‘ਆਪ ਕੇ ਬੰਦਰ, ਆਪ ਕੀ ਸਰਕਸ, ਮੈਂ ਇਸ ਕਹਾਵਤ ਦਾ ਧਾਰਨੀ ਹਾਂ। ਮੈਂ ਨਾ ਕਿਸੇ ਨੂੰ ਕੋਈ ਸੁਝਾਅ ਦਿੱਤਾ ਹੈ ਅਤੇ ਨਾ ਹੀ ਕਿਸੇ ਦੂਜੇ ਦੇ ਸ਼ੋਅ ’ਚ ਕੋਈ ਦਖਲਅੰਦਾਜ਼ੀ ਕੀਤੀ ਹੈ। ਸੁਨੀਲ ਜਾਖੜ ਦਾ ਇਹ ਟਵੀਟ ਉਨ੍ਹਾਂ ਮੀਡੀਆ ਰਿਪੋਰਟਾਂ ਤੋਂ ਬਾਅਦ ਆਇਆ ਹੈ, ਜਿਨ੍ਹਾਂ ਵਿਚ ਇਹ ਕਿਹਾ ਗਿਆ ਸੀ ਕਿ ਨਵਜੋਤ ਸਿੱਧੂ ਨੇ ਸੰਗਠਨ ਬਣਾਉਂਦੇ ਸਮੇਂ ਜਾਖੜ ਦੀ ਸਿਫਾਰਸ਼ ਨਹੀਂ ਮੰਨੀ। ਜਾਖੜ ਦੇ ਕਹਿਣ ਅਨੁਸਾਰ ਪ੍ਰਧਾਨ ਜਾਂ ਹੋਰ ਅਹੁਦੇਦਾਰ ਨਿਯੁਕਤ ਨਹੀਂ ਕੀਤੇ। ਜਾਖੜ ਨੇ ਸਾਫ਼ ਕੀਤਾ ਕਿ ਉਹ ਪੰਜਾਬ ਕਾਂਗਰਸ ’ਚ ਕੋਈ ਦਖਲਅੰਦਾਜ਼ੀ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਅੰਦਰ ਕੀ ਕਰਨਾ ਹੈ, ਇਹ ਸਿਰਫ਼ ਨਵਜੋਤ ਸਿੰਘ ਸਿੱਧੂ ਹੀ ਜਾਣਦੇ ਹਨ। ਜਾਖੜ ਅਕਸਰ ਟਵੀਟਸ ਨੂੰ ਲੈ ਕੇ ਚਰਚਾ ’ਚ ਰਹਿੰਦੇ ਹਨ। ਜਾਖੜ ਨੇ ਦੋ ਦਿਨ ਪਹਿਲਾਂ ਕਿਹਾ ਸੀ ਕਿ ਪੰਜਾਬ ’ਚ ਰਾਜਨੀਤਿਕ ਡਰਾਮਾ ਹੋ ਰਿਹਾ ਹੈ, ਜੋ ਬਿਲਕੁਲ ਕ੍ਰਿਪਟੋ ਕਰੰਸੀ ਦੀ ਤਰ੍ਹਾਂ ਹੈ। ਜੋ ਵਿਕਦੀ ਤਾਂ ਬਹੁਤ ਹੈ ਪ੍ਰੰਤੂ ਭਰੋਸੇਯੋਗ ਨਹੀਂ। ਉਨ੍ਹਾਂ ਦੇ ਇਸ ਟਵੀਟ ਨੂੰ ਵੀ ਸਿੱਧੂ ਨਾਲ ਜੋੜ ਕੇ ਦੇਖਿਆ ਗਿਆ ਸੀ। ਇਸ ਤੋਂ ਪਹਿਲਾਂ ਉਹ ਸਮਝੌਤੇ ਦੇ ਲਈ ਕੇਦਾਰਨਾਥ ਗਏ ਸਿੱਧੂ ਅਤੇ ਚੰਨੀ ਨੂੰ ਰਾਜਨੀਤਿਕ ਤੀਰਥਯਾਤਰੀ ਵੀ ਕਹਿ ਚੁੱਕੇ ਹਨ। ਸੁਨੀਲ ਜਾਖੜ ਆਪਣੇ ਟਵੀਟ ਰਾਹੀਂ ਜ਼ਿਆਦਾਤਰ ਕਾਂਗਰਸੀ ’ਤੇ ਹੀ ਹਮਲਾ ਕਰਦੇ ਹਨ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …