20.1 C
Toronto
Tuesday, September 23, 2025
spot_img
Homeਪੰਜਾਬਨਰਿੰਦਰ ਮੋਦੀ ਸਰਕਾਰ ਹੰਕਾਰੀ ਖੇਡ 'ਚ ਉਲਝੀ : ਸੰਯੁਕਤ ਕਿਸਾਨ ਮੋਰਚਾ

ਨਰਿੰਦਰ ਮੋਦੀ ਸਰਕਾਰ ਹੰਕਾਰੀ ਖੇਡ ‘ਚ ਉਲਝੀ : ਸੰਯੁਕਤ ਕਿਸਾਨ ਮੋਰਚਾ

ਭਾਜਪਾ ਆਗੂਆਂ ਨੂੰ ਪਾਰਟੀ ਦੇ ਭਵਿੱਖ ਦੀ ਹੋਣ ਲੱਗੀ ਚਿੰਤਾ : ਡਾ. ਦਰਸ਼ਨ ਪਾਲ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਯੁਕਤ ਕਿਸਾਨ ਮੋਰਚੇ ਨੇ ਇਲਜ਼ਾਮ ਲਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਆਰਐੱਸਐੱਸ ਚੱਲ ਰਹੇ ਕਿਸਾਨ ਅੰਦੋਲਨ ਦੀਆਂ ਮੰਗਾਂ ਦੀ ਪੂਰਤੀ ਕਰਨ ਦੀ ਥਾਂ ਸਪੱਸ਼ਟ ਤੌਰ ‘ਤੇ ਹੰਕਾਰੀ ਖੇਡਾਂ ਵਿਚ ਉਲਝਾ ਰਹੀ ਹੈ।
ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਅਜਿਹਾ ਕੋਈ ਕਾਰਨ ਨਹੀਂ ਹੈ ਕਿ ਸਰਕਾਰ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਨਾ ਕਰੇ ਅਤੇ ਸਾਰੇ ਕਿਸਾਨਾਂ ਲਈ ਐੱਮਐੱਸਪੀ ਦੀ ਗਾਰੰਟੀ ਦਾ ਕਾਨੂੰਨ ਨਾ ਬਣਾਵੇ। ਇਹ ਸਪੱਸ਼ਟ ਹੈ ਕਿ ਭਾਜਪਾ ਦੇ ਆਪਣੇ ਆਗੂ ਕਾਨੂੰਨਾਂ ਬਾਰੇ ਅਤੇ ਕਿਸਾਨ ਅੰਦੋਲਨ ਦੇ ਨਤੀਜਿਆਂ ਤੋਂ ਪਾਰਟੀ ਦੇ ਭਵਿੱਖ ਬਾਰੇ ਚਿੰਤਤ ਹਨ।
ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਹਰਿਆਣਾ ਦੇ ਸਾਬਕਾ ਮੰਤਰੀ ਸੰਪਤ ਸਿੰਘ ਨੇ ਹਰਿਆਣਾ ਸਰਕਾਰ ਦੇ ਮੰਤਰੀ ਓਪੀ ਧਨਖੜ ਨੂੰ ਇੱਕ ਪੱਤਰ ਲਿਖ ਕੇ ਅਤੇ ਪੱਤਰ ਜਨਤਕ ਕਰਦਿਆਂ ਭਾਜਪਾ ਹਰਿਆਣਾ ਰਾਜ ਕਾਰਜਕਾਰੀ ਕਮੇਟੀ ਦਾ ਅਹੁਦਾ ਠੁਕਰਾ ਦਿੱਤਾ ਹੈ। ਇਸ ਵਿਚ ਉਨਾਂ ਸਪੱਸ਼ਟ ਰੂਪ ਵਿਚ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਹੈ। ਉਨਾਂ ਰਾਜ ਵਿੱਚ ਹਰ ਥਾਂ ਕਿਸਾਨਾਂ ਵੱਲੋਂ ਭਾਜਪਾ ਆਗੂਆਂ ਦੇ ਸਮਾਜਿਕ ਬਾਈਕਾਟ ਅਤੇ ਵਿਰੋਧ ਪ੍ਰਦਰਸ਼ਨ ਵੱਲ ਵੀ ਇਸ਼ਾਰਾ ਕੀਤਾ ਹੈ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਭਾਰਤ ਸਰਕਾਰ ਨੇ ਆਈਡੀਈਏ (ਇੰਡੀਆ ਡਿਜੀਟਲ ਈਕੋ-ਸਿਸਟਮ ਆਫ ਐਗਰੀਕਲਚਰ) ਖੇਤੀਬਾੜੀ ਨੂੰ ਬਦਲਣ ਲਈ ਮਸ਼ਵਰਾ ਦਿੱਤਾ ਹੈ।
ਇਹ ਇਕ ਹੋਰ ਏਜੰਡਾ ਹੈ ਜੋ ਕਿਸਾਨਾਂ ਦੀ ਆਮਦਨੀ ਜਾਂ ਹਿੱਤਾਂ ਦੇ ਨਾਮ ‘ਤੇ ਕਾਰਪੋਰੇਟਾਂ ਨੂੰ ਕਾਰੋਬਾਰ ਦੀ ਸਹੂਲਤ ਦਿੰਦਾ ਹੈ ਅਤੇ ਇਕ ਹੋਰ ਪ੍ਰਕਿਰਿਆ ਹੈ ਜਿਸ ‘ਚ ਲੋਕਤੰਤਰੀ ਸਲਾਹ ਪ੍ਰਕਿਰਿਆ ਦੀ ਉਲੰਘਣਾ ਕੀਤੀ ਗਈ ਹੈ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਮਾਈਕ੍ਰੋਸਾਫਟ ਅਤੇ ਪਤੰਜਲੀ ਵਰਗੇ ਕਈ ਕਾਰਪੋਰੇਟਾਂ ਨਾਲ ਸਮਝੌਤੇ ਕੀਤੇ ਗਏ ਹਨ।

 

RELATED ARTICLES
POPULAR POSTS