24.6 C
Toronto
Monday, August 10, 2026
spot_img
HomeਕੈਨੇਡਾFrontਮੇਰਾ ਮਰਨ ਵਰਤ ਰਹੇਗਾ ਜਾਰੀ : ਜਗਜੀਤ ਸਿੰਘ ਡੱਲੇਵਾਲ

ਮੇਰਾ ਮਰਨ ਵਰਤ ਰਹੇਗਾ ਜਾਰੀ : ਜਗਜੀਤ ਸਿੰਘ ਡੱਲੇਵਾਲ

ਮੇਰਾ ਮਰਨ ਵਰਤ ਰਹੇਗਾ ਜਾਰੀ : ਜਗਜੀਤ ਸਿੰਘ ਡੱਲੇਵਾਲਜਗਜੀਤ ਸਿੰਘ ਡੱਲੇਵਾਲ ਨੇ ਪ੍ਰੈਸ ਕਾਨਫਰੰਸ ਨੂੰ ਕੀਤਾ ਸੰਬੋਧਨ
ਖਨੌਰੀ/ਬਿਊਰੋ ਨਿਊਜ਼
ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਖਨੌਰੀ ਬਾਰਡਰ ’ਤੇ ਮਰਨ ਵਰਤ ’ਤੇ ਬੈਠੇ ਹੋਏ ਹਨ। ਡੱਲੇਵਾਲ ਦੇ ਮਰਨ ਵਰਤ ਨੂੰ ਦੋ ਮਹੀਨੇ ਤੋਂ ਵੀ ਜ਼ਿਆਦਾ ਦਿਨ ਹੋ ਗਏ ਹਨ ਅਤੇ ਉਹ ਕਿਸਾਨੀ ਮੰਗਾਂ ਮੰਨਵਾਉਣ ਲਈ ਬਜ਼ਿੱਦ ਹਨ। ਇਸਦੇ ਚੱਲਦਿਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਅੱਜ ਖਨੌਰੀ ਬਾਰਡਰ ’ਤੇ ਇਕ ਪ੍ਰੈਸ ਕਾਨਫਰੰਸ ਕੀਤੀ ਹੈ। ਪ੍ਰੈਸ ਕਾਨਫਰੰਸ ਦੌਰਾਨ ਡੱਲੇਵਾਲ ਨੇ ਕਿਹਾ ਕਿ ਮੇਰੇ ਸਾਰੇ ਕਿਸਾਨ ਸਾਥੀ, ਦੋਸਤ ਅਤੇ ਦੋਵੇਂ ਕਿਸਾਨੀ ਮੰਚਾਂ ਨੇ ਮੈਨੂੰ ਡਾਕਟਰੀ ਸਹਾਇਤਾ ਲੈਣ ਦੀ ਸਲਾਹ ਦਿੱਤੀ ਅਤੇ ਮੈਂ ਹੁਣ ਡਾਕਟਰੀ ਸਹਾਇਤਾ ਲਈ ਹੈ। ਉਨ੍ਹਾਂ ਕਿਹਾ ਕਿ ਮੇਰਾ ਮਰਨ ਵਰਤ ਅਜੇ ਵੀ ਜਾਰੀ ਹੈ। ਕਿਸਾਨ ਆਗੂ ਡੱਲੇਵਾਲ ਨੇ ਇਹ ਵੀ ਕਿਹਾ ਕਿ ਮੈਂ ਆਪਣਾ ਮਰਨ ਵਰਤ ਉਦੋਂ ਤੱਕ ਜਾਰੀ ਰੱਖਾਂਗਾ, ਜਦੋਂ ਤੱਕ ਸਰਕਾਰ ਸਾਡੀਆਂ ਕਿਸਾਨੀ ਸਬੰਧੀ ਮੰਗਾਂ ਪੂਰੀਆਂ ਨਹੀਂ ਕਰ ਦਿੰਦੀ।
RELATED ARTICLES
POPULAR POSTS