11.2 C
Toronto
Saturday, September 26, 2026
spot_img
Homeਪੰਜਾਬ‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ’ਤੇ ਨਸ਼ਾ ਵਿਕਵਾਉਣ ਦਾ ਲੱਗਿਆ ਆਰੋਪ

‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ’ਤੇ ਨਸ਼ਾ ਵਿਕਵਾਉਣ ਦਾ ਲੱਗਿਆ ਆਰੋਪ

‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ’ਤੇ ਨਸ਼ਾ ਵਿਕਵਾਉਣ ਦਾ ਲੱਗਿਆ ਆਰੋਪਲੋਕਾਂ ਨੇ ਪੁਲਿਸ ਕਮਿਸ਼ਨਰ ਦਾ ਦਫ਼ਤਰ ਘੇਰਿਆ ਅਤੇ ਕਿਹਾ ਗੋਗੀ ਵਿਕਾਉਂਦਾ ਹੈ ਨਸ਼ਾ
ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਖਿਲਾਫ਼ ਜਵਾਹਰ ਨਗਰ ਕੈਂਪ ਦੇ ਲੋਕਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਲੋਕਾਂ ਨੇ ਅੱਜ ਪੁਲਿਸ ਕਮਿਸ਼ਨਰ ਦੇ ਦਫ਼ਤਰ ਦਾ ਘਿਰਾਓ ਕੀਤਾ ਅਤੇ ਵਿਧਾਇਕ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ। ਸਥਾਨਕ ਲੋਕਾਂ ਦਾ ਆਰੋਪ ਹੈ ਕਿ ‘ਆਪ’ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੀ ਸ਼ਹਿ ’ਤੇ ਇਲਾਕੇ ’ਚ ਨਸ਼ਾ ਵੇਚਿਆ ਜਾ ਰਿਹਾ ਹੈ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਆਰੋਪ ਲਗਾਇਆ ਕਿ ਵਿਧਾਇਕ ਗੋਗੀ ਤਾਂ ਆਪਣੀ ਕੋਠੀ ਤੋਂ ਬਾਹਰ ਹੀ ਨਹੀਂ ਨਿਕਲਦੇ, ਉਨ੍ਹਾਂ ਨੂੰ ਕੀ ਪਤਾ ਹੈ ਕਿ ਕਿਸ ਇਲਾਕੇ ’ਚ ਕਿੰਨਾ ਨਸ਼ਾ ਵਿਕਦਾ ਹੈ। ਪੁਲਿਸ ਚਿੱਟਾ ਤਸਕਰਾਂ ਨੂੰ ਫੜਨਾ ਚਾਹੁੰਦੀ ਹੈ ਪ੍ਰੰਤੂ ਰਾਜਨੀਤਿਕ ਦਬਾਅ ਦੇ ਚਲਦਿਆਂ ਆਰੋਪੀਆਂ ਨੂੰ ਫੜਿਆ ਨਹੀਂ ਜਾਂਦਾ। ਇਲਾਕੇ ’ਚ ਪਿਛਲੇ ਕੁਝ ਮਹੀਨਿਆਂ ਦੌਰਾਨ ਹੀ ਨਸ਼ਿਆਂ ਕਾਰਨ 5-6 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਨਸ਼ਾ ਬੇਖੌਫ ਵਿਕ ਰਿਹਾ ਹੈ। ਉਧਰ ‘ਆਪ’ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਨੇ ਕਿਹਾ ਕਿ ਆਰੋਪ ਲਗਾਉਣਾ ਬਹੁਤ ਸੌਖਾ ਕੰਮ ਹੈ ਪ੍ਰੰਤੂ ਇਨ੍ਹਾਂ ਨੂੰ ਸਾਬਤ ਕਰਨਾ ਬਹੁਤ ਮੁਸ਼ਕਿਲ ਹੈ। ਜੋ ਵੀ ਆਰੋਪ ਮੇਰੇ ’ਤੇ ਲਗਾਏ ਜਾ ਰਹੇ ਹਨ ਇਹ ਸਾਰੇ ਬੇਬੁਨਿਆਦ ਹਨ।

RELATED ARTICLES
POPULAR POSTS