-11.3 C
Toronto
Wednesday, January 21, 2026
spot_img
Homeਪੰਜਾਬਲੁਧਿਆਣਾ ਗੈਸ ਲੀਕ ਮਾਮਲੇ ਦੀ ਐਨਜੀਟੀ ਵੱਲੋਂ ਕੀਤੀ ਜਾਵੇਗੀ ਜਾਂਚ

ਲੁਧਿਆਣਾ ਗੈਸ ਲੀਕ ਮਾਮਲੇ ਦੀ ਐਨਜੀਟੀ ਵੱਲੋਂ ਕੀਤੀ ਜਾਵੇਗੀ ਜਾਂਚ

ਨੈਸ਼ਨਲ ਗ੍ਰੀਨ ਟਿ੍ਰਬਿਊਨ ਵੱਲੋਂ ਕਮੇਟੀ ਦਾ ਕੀਤਾ ਜਾਵੇਗਾ ਗਠਨ
ਲੁਧਿਆਣਾ/ਬਿਊਰੋ ਨਿਊਜ਼ : ਲੁਧਿਆਣਾ ਗੈਸ ਲੀਕ ਮਾਮਲੇ ਦੀ ਨੈਸ਼ਨਲ ਗ੍ਰੀਨ ਟਿ੍ਰਬਿਊਨਲ ਵੱਲੋਂ ਜਾਂਚ ਕੀਤੀ ਜਾਵੇਗੀ। ਐਨਜੀਟੀ ਨੇ ਮੀਡੀਆ ਰਿਪੋਰਟਾਂ ਤੋਂ ਬਾਅਦ ਐਕਸ਼ਨ ਲੈਂਦੇ ਹੋਏ ਜਾਂਚ ਲਈ 3 ਤੋਂ 5 ਮੈਂਬਰੀ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਕਮੇਟੀ ਵੱਲੋਂ ਜਾਂਚ ਕੀਤੀ ਜਾਵੇਗੀ ਕਿ ਗੈਸ ਕਿੱਥੋਂ ਅਤੇ ਕਿਵੇਂ ਲੀਕ ਹੋਈ। ਕਮੇਟੀ ਵੱਲੋਂ ਇਹ ਵੀ ਜਾਂਚ ਕੀਤੀ ਜਾਵੇਗੀ ਕਿ ਘਟਨਾ ਵਾਲੀ ਥਾਂ ’ਤੇ ਪੰਜ ਕਿਲੋਮੀਟਰ ਦੇ ਖੇਤਰ ਅੰਦਰ ਹਵਾ ਅੰਦਰ ਜ਼ਹਿਰੀਲੀ ਗੈਸ ਦਾ ਪੱਧਰ ਹੁਣ ਕਿੰਨਾ ਹੈ। ਨੈਸ਼ਨਲ ਗ੍ਰੀਨ ਟਿ੍ਰਬਿਊਨਲ ਦਾ ਕਹਿਣਾ ਹੈ ਕਿ ਗੈਸ ਦੀ ਲੀਕੇਜ ਇਕ ਦਿਨ ਅੰਦਰ ਨਹੀਂ ਹੋਈ, ਇਸ ਦੀ ਤਹਿ ਤੱਕ ਜਾਣ ਲਈ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਲੁਧਿਆਣਾ ਗੈਸ ਲੀਕ ਮਾਮਲੇ ਦੀ ਜਾਂਚ ਲਈ 5 ਮੈਂਬਰੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੀ ਬਣਾਈ ਗਈ ਹੈ। ਇਹ ਕਮੇਟੀ ਐਸਡੀਐਮ ਦੀ ਅਗਵਾਈ ’ਚ ਬਣਾਈ ਗਈ ਹੈ, ਜਿਸ ’ਚ ਜੁਆਇੰਟ ਕਮਿਸ਼ਨਰ, ਜ਼ੋਨ ਟੂ ਦੇ ਏਸੀਪੀ, ਪ੍ਰਦੂਸ਼ਣ ਬੋਰਡ ਦੇ ਐਸਈ ਅਤੇ ਡਿਪਟੀ ਡਾਟਿਰੈਕਟਰ ਫੈਕਟਰੀਜ਼ ਨੂੰ ਸ਼ਾਮਲ ਕੀਤਾ ਗਿਆ ਹੈ। ਧਿਆਨ ਰਹੇ ਕਿ ਲੰਘੀ 30 ਅਪੈ੍ਰਲ ਨੂੰ ਸਵੇਰੇ 7 ਵਜੇ ਲੁਧਿਆਣਾ ਦੇ ਗਿਆਸਪੁਰਾ ਇਲਾਕੇ ’ਚ ਗੈਸ ਲੀਕ ਹੋ ਗਈ ਸੀ ਅਤੇ ਗੈਸ ਦੇ ਲੀਕ ਹੋਣ ਕਾਰਨ 11 ਵਿਅਕਤੀਆਂ ਦੀ ਜਾਨ ਚਲੀ ਗਈ ਸੀ। ਸ਼ੱਕ ਹੈ ਕਿ ਇਹ ਜ਼ਹਿਰੀ ਗੈਸ ਇਥੋਂ ਲੰਘ ਰਹੀ ਸੀਵਰੇਜ਼ ਲਾਈਨ ਵਿਚੋਂ ਲੀਕ ਹੋਈ ਹੈ।

 

RELATED ARTICLES
POPULAR POSTS