Breaking News
Home / ਪੰਜਾਬ / ਸਿੱਧੂ ਨੇ ਵਿਰਾਸਤ-ਏ-ਖਾਲਸਾ ਨੂੰ ‘ਚਿੱਟਾ ਹਾਥੀਂ’ ਦੱਸ ਕੇ ਸਿੱਖੀ ਦਾ ਅਪਮਾਨ ਕੀਤਾ

ਸਿੱਧੂ ਨੇ ਵਿਰਾਸਤ-ਏ-ਖਾਲਸਾ ਨੂੰ ‘ਚਿੱਟਾ ਹਾਥੀਂ’ ਦੱਸ ਕੇ ਸਿੱਖੀ ਦਾ ਅਪਮਾਨ ਕੀਤਾ

ਸਿੱਧੂ ਸਿੱਖ ਕੌਮ ਕੋਲੋਂ ਮੁਆਫੀ ਮੰਗੇ : ਡਾ. ਦਲਜੀਤ ਚੀਮਾ
ਚੰਡੀਗੜ੍ਹ : ਵਿਰਾਸਤ-ਏ-ਖਾਲਸਾ ਨੂੰ ‘ਚਿੱਟਾ ਹਾਥੀ’ ਕਹਿ ਕੇ ਸਿੱਖੀ ਦੀ ਰੂਹ ਉੱਤੇ ਹਮਲਾ ਕਰਨ ਸਬੰਧੀ ਨਵਜੋਤ ਸਿੱਧੂ ਖਿਲਾਫ ਆਵਾਜ਼ ਉਠਣੀ ਸ਼ੁਰੂ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਿੱਧੂ ਨੇ ਵਿਰਾਸਤ-ਏ-ਖਾਲਸਾ ਨੂੰ ਚਿੱਟਾ ਹਾਥੀ ਕਹਿ ਕੇ ਪੂਰੀ ਦੁਨੀਆਂ ਵਿਚ ਵਸਦੇ ਸਿੱਖਾਂ ਅਤੇ ਸਿੱਖੀ ਦਾ ਅਪਮਾਨ ਕੀਤਾ ਹੈ। ਇਸ ਬਾਰੇ ਸਿੱਧੂ ਨੂੰ ਸਿੱਖ ਕੌਮ ਤੋਂ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ। ਚੀਮਾ ਨੇ ਕਿਹਾ ਕਿ ਇਹ ਸਮਾਰਕ ਪ੍ਰਕਾਸ਼ ਸਿੰਘ ਬਾਦਲ ਹੋਰਾਂ ਵੱਲੋਂ ਬਣਾਇਆ ਗਿਆ ਹੈ। ਇੱਥੇ ਹਰ ਰੋਜ਼ ਹਜ਼ਾਰਾਂ ਲੋਕੀਂ ਇਸ ਦੇ ਮੁਫਤ ਦਰਸ਼ਨ ਕਰਦੇ ਹਨ। ਚੀਮਾ ਨੇ ਕਿਹਾ ਕਿ ਵਿਰਾਸਤ ਏ ਖਾਲਸਾ ਨੂੰ ਇੱਕ ਮੁਨਾਫੇਯੋਗ ਸੰਗਠਨ ਵਿਚ ਤਬਦੀਲ ਕਰਨ ਦੀ ਕੋਸ਼ਿਸ ਕਰਨਾ ਪੰਜਾਬ ਅਤੇ ਇਸ ਦੇ ਲੋਕਾਂ ਨਾਲ ਵੱਡੀ ਧੱਕੇਸ਼ਾਹੀ ਹੋਵੇਗੀ।

Check Also

ਪੰਜਾਬ ’ਚ ਨਿਗਮ ਚੋਣਾਂ ਦਾ ਐਲਾਨ ਇਸੇ ਹਫਤੇ ਸੰਭਵ

  ਸੁਪਰੀਮ ਕੋਰਟ ਨੇ 8 ਹਫਤਿਆਂ ’ਚ ਚੋਣ ਪ੍ਰਕਿਰਿਆ ਮੁਕੰਮਲ ਕਰਨ ਦੇ ਦਿੱਤੇ ਸਨ ਨਿਰਦੇਸ਼ …