ਕੈਨੇਡਾ ਦੇ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਤੇ ਇੱਥੋਂ ਦੇ ਵਿਦਿਆਰਥੀ ਕੈਨੇਡਾ ਵਿੱਚ ਪੜ੍ਹਨਗੇ : ਸਹੋਤਾ
ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿੱਚ ਉੱਤਰੀ ਭਾਰਤ ਦੇ ਪਬਲਿਸ਼ਰਾਂ ਦਾ ਵੱਡ ਆਕਾਰੀ ਪੁਸਤਕ ਮੇਲਾ 2018 ਸ਼ੁਰੂ ਹੋਇਆ ਜਿਸਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ ‘ਤੇ ਕੈਨੇਡਾ ਦੀ ਸੰਸਦ ਮੈਂਬਰ ਰੂਬੀ ਸਹੋਤਾ ਪੁੱਜੇ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਤੇ ਇੱਥੋਂ ਦੇ ਵਿਦਿਆਰਥੀ ਕੈਨੇਡਾ ‘ਚ ਪੜ੍ਹਨਗੇ। ਇਹ ਕੇਵਲ ਵਿਦਿਆਰਥੀਆਂ ਤੱਕ ਹੀ ਸੀਮਤ ਨਹੀਂ ਰਹੇਗਾ ਸਗੋਂ ਪੁਸਤਕਾਂ ਦਾ ਵਟਾਂਦਰਾ ਵੀ ਹੁਣ ਉਨ੍ਹਾਂ ਦੀ ਪਹਿਲ ਹੋਵੇਗਾ।ਇਸ ਮੌਕੇ ਵਾਈਸ ਚਾਂਸਲਰ ਡਾ. ਬੀ.ਐੱਸ. ਘੁੰਮਣ ਨੇ ਵੀ ਸੰਬੋਧਨ ਕੀਤਾ। ਪੱਤਰਕਾਰ ਐੱਸ.ਪੀ. ਸਿੰਘ ਨੇ ਕਿਹਾ ਕਿ ਪੰਜਾਬ ‘ਚ ਕਿਸਾਨਾਂ ਦੀਆਂ ਦਰਦਨਾਕ ਮੌਤਾਂ, ਨਸ਼ਿਆਂ ਦੀ ਅਲਾਮਤ ਤੇ ਵਿਦੇਸ਼ ਵੱਲ ਮੁਹਾਰਾਂ ਅਸਲ ‘ਚ ਪੁਸਤਕ ਸਭਿਆਚਾਰ ਨਾਲੋਂ ਟੁੱਟਣ ਕਰਕੇ ਹੀ ਵਾਪਰ ਰਿਹਾ ਵਰਤਾਰਾ ਹੈ। ਇਸ ਮੌਕੇ ਡਾ. ਐੱਸ.ਪੀ. ਸਿੰਘ ਓਬਰਾਏ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ।
ਕੈਨੇਡਾ ਤੇ ਭਾਰਤ ‘ਚ ਕਈ ਮੁੱਦਿਆਂ ਦੀ ਹੋਵੇਗੀ ਸਾਂਝ : ਰੂਬੀ ਸਹੋਤਾ : ਪਟਿਆਲਾ : ਕੈਨੇਡਾ ਦੀ ਸੰਸਦ ਮੈਂਬਰ ਰੂਬੀ ਸਹੋਤਾ ਨੇ ਕਿਹਾ ਹੈ ਕਿ ਕੈਨੇਡਾ ਸਰਕਾਰ ਭਾਰਤ ਨਾਲ ਚੰਗੇ ਸਬੰਧ ਬਣਾਉਣ ਦੇ ਮੁੱਦੇ ‘ਤੇ ਕੰਮ ਕਰ ਰਹੀ ਹੈ। ਸਾਨੂੰ ਕਾਫ਼ੀ ਉਮੀਦ ਹੈ ਕਿ ਸਾਡੀ ਭਾਰਤ ਨਾਲ ਕਾਫ਼ੀ ਨੇੜਤਾ ਬਣੇਗੀ ਤੇ ਅਸੀਂ ਭਾਰਤ ਨਾਲ ਕਈ ਮੁੱਦਿਆਂ ਤੇ ਸਾਂਝ ਪਾਵਾਂਗੇ। ਉਹ ਇੱਥੇ ਪੰਜਾਬੀ ਯੂਨੀਵਰਸਿਟੀ ਵਿੱਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਰੂਬੀ ਸਹੋਤਾ ਨੇ ਕਿਹਾ ਕਿ ਕੈਨੇਡਾ ਵਿੱਚ ਲੱਖਾਂ ਭਾਰਤੀ ਵੱਸਦੇ ਹਨ।
ਰੂਬੀ ਸਹੋਤਾ ਦਾ ‘ਸਟਾਰ ਡਾਟਰ ਆਫ਼ ਪੰਜਾਬ ਐਵਾਰਡ’ ਨਾਲ ਸਨਮਾਨ: ਮੰਡੀ ਅਹਿਮਦਗੜ੍ਹ : ਮੰਡੀ ਅਹਿਮਦਗੜ੍ਹ ਨੇੜਲੇ ਪਿੰਡ ਜੰਡਾਲੀ ਕਲਾਂ ਦੇ ਪਰਿਵਾਰ ਦੀ ਧੀ ਅਤੇ ਬਰੈਂਪਟਨ ਦੀ ਐਮ ਪੀ ਰੂਬੀ ਸਹੋਤਾ ਨੂੰ ਇਲਾਕੇ ਦੀਆਂ ਸੰਸਥਾਵਾਂ ਵੱਲੋਂ ‘ਸ਼ਾਈਨਿੰਗ ਡਾਟਰ ਆਫ਼ ਪੰਜਾਬ’ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …