Breaking News
Home / ਪੰਜਾਬ / ਗੁਰਮਿਹਰ ਕੌਰ ਨੇ ਭਾਰਤ ‘ਚ ਵਧ ਰਹੀ ਅਸਹਿਣਸ਼ੀਲਤਾ ਖ਼ਿਲਾਫ਼ ਖੋਲ੍ਹਿਆ ਮੋਰਚਾ

ਗੁਰਮਿਹਰ ਕੌਰ ਨੇ ਭਾਰਤ ‘ਚ ਵਧ ਰਹੀ ਅਸਹਿਣਸ਼ੀਲਤਾ ਖ਼ਿਲਾਫ਼ ਖੋਲ੍ਹਿਆ ਮੋਰਚਾ

ਜਲੰਧਰ : ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਗੁਰਮਿਹਰ ਕੌਰ ਨੇ ਕਿਹਾ ਹੈ ਕਿ ਦੇਸ਼ ਵਿੱਚ ਬੋਲਣ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਵੱਡੀ ਚੁਣੌਤੀ ਦਿੱਤੀ ਜਾ ਰਹੀ ਹੈ ਤੇ ਪ੍ਰੈੱਸ ਦੀ ਆਜ਼ਾਦੀ ‘ਤੇ ਵੀ ਹਮਲੇ ਹੋ ਰਹੇ ਹਨ। ਉਸ ਨੇ ਦੇਸ਼ ਵਿਚ ਵਧ ਰਹੀ ਅਸਹਿਣਸ਼ੀਲਤਾ ਵਿਰੁੱਧ ਮੋਰਚਾ ਖੋਲ੍ਹਦਿਆਂ ਕਿਹਾ ਕਿ ਅਜਿਹਾ ਮਾਹੌਲ ਸਿਰਜਿਆ ਜਾ ਰਿਹਾ ਹੈ, ਜਿਸ ਨਾਲ ਲੋਕਾਂ ਤੋਂ ਵਿਚਾਰਾਂ ਦੇ ਪ੍ਰਗਟਾਵੇ ઠਦਾ ਅਧਿਕਾਰ ਖੋਹਿਆ ਜਾ ਸਕੇ। ਗੁਰਮਿਹਰ ਕੌਰ ਨੂੰ ਇੱਥੇ ਫਿਊਚਰ ਟੇਲੈਂਟ ਸੁਸਾਇਟੀ ਦੀ ਕੌਮੀ ਉਪ-ਪ੍ਰਧਾਨ ਥਾਪਿਆ ਗਿਆ। ਉਨ੍ਹਾਂ ਕਿਹਾ ਉਨ੍ਹਾਂ ਦੀ ਜਥੇਬੰਦੀ ਕੌਮੀ ਪੱਧਰ ‘ਤੇ ਬੋਲਣ ਦੀ ਆਜ਼ਾਦੀ ਨੂੰ ਲੈ ਕੇ ਸੰਘਰਸ਼ ਕਰੇਗੀ। ਪ੍ਰੈਸ ਕਲੱਬ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਮਿਹਰ ਕੌਰ ਨੇ ਕਿਹਾ ਕਿ ਪਹਿਲਾਂ ਵੀ ਉਹ ઠਬੋਲਣ ਦੀ ਆਜ਼ਾਦੀ ਬਾਰੇ ਲਏ ਸਟੈਂਡ ਤੋਂ ਪਿੱਛੇ ਨਹੀਂ ਹਟੀ ਸੀ। ਉਹ ਇੱਕ ਵਾਰ ਫਿਰ ਖੁੱਲ੍ਹ ਕੇ ਮੈਦਾਨ ਵਿਚ ਆ ਗਈ ਹੈ। ਉਸਨੇ ਦੱਸਿਆ ਕਿ ਲੰਘੇ ਸਾਲ ਦਿੱਲੀ ਵਿੱਚ 15 ਅਗਸਤ ਨੂੰ ਇਹ ਜਥੇਬੰਦੀ ਬਣਾਉਣ ਦਾ ਐਲਾਨ ਕੀਤਾ ਗਿਆ ਸੀ। ਜਥੇਬੰਦੀ ਦੇ ਕੌਮੀ ਪ੍ਰਧਾਨ ਗੌਤਮ ਸੇਠ ਨੇ ਕਿਹਾ ਕਿ ਦੇਸ਼ ਵਿੱਚ ਅਣਐਲਾਨੀ ਐਮਰਜੈਂਸੀ ਲੱਗੀ ਹੋਈ ਹੈ। ਇਸ ਨਾਲੋਂ ਤਾਂ ਚੰਗਾ ਹੈ ਕਿ ਦੇਸ਼ ਵਿੱਚ ਸਿੱਧੀ ਐਮਰਜੈਂਸੀ ਹੀ ਐਲਾਨ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਐਨਡੀਟੀਵੀ ‘ਤੇ ਮਾਰੇ ਗਏ ਸੀ.ਬੀ.ਆਈ. ‘ਤੇ ਛਾਪੇ ਪ੍ਰੈੱਸ ਦੀ ਆਜ਼ਾਦੀ ਨੂੰ ਸਿੱਧੀ ਚੁਣੌਤੀ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਨੌਜਵਾਨਾਂ ਨੂੰ ਨਾਲ ਜੋੜ ਕੇ ਕੌਮੀ ਪੱਧਰ ਦਾ ਅੰਦੋਲਨ ਛੇੜਿਆ ਜਾਵੇਗਾ।
ਗੁਰਮਿਹਰ ਕੌਰ ਨੇ ਕਿਹਾ ਕਿ ਉਹ ਇਸ ਗੱਲ ‘ਤੇ ਸਹਿਮਤ ਹੈ ਕਿ ਦੇਸ਼ ਵਿੱਚ ਅਣਐਲਾਨੀ ਐਮਰਜੈਂਸੀ ਲੱਗੀ ਹੋਈ ਹੈ। ਜਦੋਂ ਯੂਨੀਵਰਸਿਟੀ ਵਿੱਚ ਹੋਈ ਹਿੰਸਾ ਵਿਰੁੱਧ ਉਸ ਨੇ ਆਵਾਜ਼ ਉਠਾਈ ਸੀ ਤਾਂ ਉਸ ਵਿਰੁੱਧ ਅਜਿਹਾ ਮਾਹੌਲ ਸਿਰਜ ਦਿੱਤਾ ਗਿਆ ਸੀ ਜਿਸ ਨਾਲ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹੀ ਭਟਕਾ ਦਿੱਤਾ ਗਿਆ ਸੀ। ਹੁਣ ਦੇਸ਼ ਵਿੱਚ ਮੀਡੀਆ ‘ਤੇ ਹਮਲੇ ਕੀਤੇ ਜਾ ਰਹੇ ਹਨ ਅਤੇ ਅਸਹਿਣਸ਼ੀਲਤਾ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਗੁਰਮਿਹਰ ਨੇ ਜਥੇਬੰਦੀ ਨਾਲ ਜੁੜਨ ‘ਤੇ ਖੁਸ਼ੀ ਮਹਿਸੂਸ ਕਰਦਿਆਂ ਕਿਹਾ ਕਿ ਉਹ ਪੰਜਾਬ ਦੀ ਧਰਤੀ ‘ਤੇ ਜੰਮੀ ਹੈ ਅਤੇ ਸਿੱਖ ਗੁਰੂਆਂ ਦੇ ਦੱਸੇ ਫਲਫਸੇ ਅਨੁਸਾਰ ਸੰਘਰਸ਼ ਕਰ ਰਹੀ ਹੈ। ਉਸ ਦਾ ਸਬੰਧ ਉਸ ਧਰਤੀ ਨਾਲ ਹੈ, ਜਿੱਥੇ ਮੁਗਲਾਂ ਵੱਲੋਂ ਬੱਚਿਆਂ ‘ਤੇ ਕੀਤੇ ਜਾ ਰਹੇ ਜ਼ੁਲਮਾਂ ਵਿਰੁੱਧ ਲੋਕ ਉਠ ਖੜ੍ਹੇ ਸਨ। ਗੁਰਮਿਹਰ ਨੇ ਐਲਾਨ ਕੀਤਾ ਕਿ ઠ’ਫਰੀਡਮ ਆਫ ਐਕਸਪ੍ਰੇਸ਼ਨ’ ਨਾਂ ਦਾ ਅੰਦੋਲਨ ਪੂਰੇ ਦੇਸ਼ ਵਿਚ ਚਲਾਇਆ ਜਾਵੇਗਾ ਅਤੇ ਇਸ ਦਾ ਐਲਾਨ ਜਲੰਧਰ ‘ਚੋਂ ઠਇਸ ਕਰਕੇ ਕੀਤਾ ਹੈ ਕਿਉਂਕਿ ਇਹ ਉਸ ਦਾ ਆਪਣਾ ਸ਼ਹਿਰ ਹੈ ਤੇ ਉਸ ਦੇ ਪੁਰਾਣੇ ਸਾਥੀ ਉਸ ਦੇ ਨਾਲ ਖੜ੍ਹੇ ਹਨ। ਉਨ੍ਹਾਂ ਦੱਸਿਆ ਕਿ ਕਰਨਾਟਕ, ਹਰਿਆਣਾ, ਦਿੱਲੀ, ਉਤਰ ਪ੍ਰਦੇਸ਼ ਅਤੇ ਪੰਜਾਬ ਦੇ ਪ੍ਰਦੇਸ਼ ਪ੍ਰਧਾਨਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ ਅਤੇ ਅੱਗੇ ਢਾਂਚੇ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਜਥੇਬੰਦੀ ਦੇ ਪ੍ਰਧਾਨ ਗੌਤਮ ਸੇਠ ਨੇ ਦੱਸਿਆ ਕਿ ਉਹ ਅਗਸਤ ਵਿੱਚ ਦਿੱਲੀ ਵਿਚ ਯੁਵਾ ਸੰਮੇਲਨ ਕਰਵਾਉਣਗੇ ਜਿਸ ‘ਚ 5 ਹਜ਼ਾਰ ਤੋਂ ਵੱਧ ਨੌਜਵਾਨ ਹਿੱਸਾ ਲੈਣਗੇ।
‘ਮੈਂ ਕਿਸੇ ਤੋਂ ਨਹੀਂ ਡਰਦੀ’
ਗੁਰਮਿਹਰ ਅਨੁਸਾਰ ਮਸ਼ਹੂਰ ਹੋਣ ਤੋਂ ਬਾਅਦ ਜਿੱਥੇ ਉਸ ਦੇ ਰੁਝੇਵੇਂ ਵਧ ਗਏ ਹਨ ਉੱਥੇ ਉਸ ਨੂੰ ਪਹਿਲਾਂ ਨਾਲੋਂ ਵੱਧ ਜ਼ਿੰਮੇਵਾਰੀ ਦਾ ਅਹਿਸਾਸ ਵੀ ਹੋ ਰਿਹਾ ਹੈ ਪਰ ਹੁਣ ਉਸ ਨੂੰ ਬਾਹਰ ਜਾਣ ਲੱਗਿਆਂ ਕਾਫ਼ੀ ਚੌਕਸੀ ਰੱਖਣੀ ਪੈਂਦੀ ਹੈ। ਗੁਰਮਿਹਰ ਨੇ ਦੁਹਰਾਇਆ ਕਿ ਉਹ ਪੰਜਾਬ ਦੀ ਧੀ ਹੈ ਤੇ ਕਿਸੇ ਕੋਲੋਂ ਨਹੀਂ ਡਰਦੀ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …