-16.1 C
Toronto
Monday, February 9, 2026
spot_img
HomeਕੈਨੇਡਾFrontਜਲੰਧਰ ਤੋਂ ਐਮ.ਪੀ. ਸੁਸ਼ੀਲ ਰਿੰਕੂ ‘ਆਪ’ ਤੇ ਕਾਂਗਰਸ ਦੇ ਗਠਜੋੜ ਦੇ ਹੱਕ...

ਜਲੰਧਰ ਤੋਂ ਐਮ.ਪੀ. ਸੁਸ਼ੀਲ ਰਿੰਕੂ ‘ਆਪ’ ਤੇ ਕਾਂਗਰਸ ਦੇ ਗਠਜੋੜ ਦੇ ਹੱਕ ’ਚ

ਕਿਹਾ : ਗਠਜੋੜ ਨਾਲ ਦੋਵਾਂ ਪਾਰਟੀਆਂ ਨੂੰ ਹੋਵੇਗਾ ਫਾਇਦਾ
ਜਲੰਧਰ/ਬਿਊਰੋ ਨਿਊਜ਼
ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਪੰਜਾਬ ਵਿਚ ‘ਆਪ’ ਤੇ ਕਾਂਗਰਸ ਪਾਰਟੀ ਦੇ ਗਠਜੋੜ ਦੇ ਹੱਕ ਵਿਚ ਹਨ। ਸੁਸ਼ੀਲ ਰਿੰਕੂ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਪੰਜਾਬ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਗਠਜੋੜ ਕਰਦੀ ਹੈ ਤਾਂ ਇਸਦਾ ਫਾਇਦਾ ਦੋਵਾਂ ਪਾਰਟੀਆਂ ਨੂੰ ਹੋਵੇਗਾ। ਉਨ੍ਹਾਂ ਨੇ ਇਸ ਸਬੰਧੀ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਦੀ ਉਦਾਹਰਨ ਵੀ ਦਿੱਤੀ ਹੈ। ਰਿੰਕੂ ਨੇ ਕਿਹਾ ਕਿ ਇਹ ਚੋਣਾਂ ਸਿਰਫ ਜਲੰਧਰ ਲਈ ਨਹੀਂ ਬਲਕਿ ਪੂਰੇ ਭਾਰਤ ਦੇ ਲਈ ਹਨ। ਇਸ ਲਈ ਪੰਜਾਬ ਵਿਚ ਦੋਵੇਂ ਪਾਰਟੀਆਂ ਨੂੰ ਮਿਲ ਕੇ ਚੋਣਾਂ ਲੜਨੀਆਂ ਚਾਹੀਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਚੋਣਾਂ ਲੋਕਤੰਤਰ ਨੂੰੂ ਬਚਾਉਣ ਲਈ ਹਨ।
RELATED ARTICLES
POPULAR POSTS