2.8 C
Toronto
Saturday, January 10, 2026
spot_img
Homeਪੰਜਾਬਪੰਜਾਬ ਦੇ 2 ਕਰੋੜ ਵੋਟਰ ਕਰਨਗੇ 278 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ

ਪੰਜਾਬ ਦੇ 2 ਕਰੋੜ ਵੋਟਰ ਕਰਨਗੇ 278 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ

ਕਾਂਗਰਸ, ਅਕਾਲੀ-ਭਾਜਪਾ ਅਤੇ ‘ਆਪ’ ਵਿਚ ਹੋਵੇਗਾ ਮੁਕਾਬਲਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ 7ਵੇਂ ਅਤੇ ਆਖਰੀ ਪੜ੍ਹਾਅ ਤਹਿਤ 19 ਮਈ ਨੂੰ ਵੋਟਾਂ ਪੈਣਗੀਆਂ ਅਤੇ 23 ਮਈ ਨੂੰ ਨਤੀਜੇ ਐਲਾਨੇ ਜਾਣਗੇ। ਪੰਜਾਬ ਵਿਚ ਕੁੱਲ 2 ਕਰੋੜ, 3 ਲੱਖ, 74 ਹਜ਼ਾਰ 357 ਵੋਟਰ ਹਨ। ਜਿਨ੍ਹਾਂ ਵਿਚ ਮਰਦਾਂ ਦੀ ਗਿਣਤੀ 1 ਕਰੋੜ, 7 ਲੱਖ, 54 ਹਜ਼ਾਰ, 157 ਹੈ ਅਤੇ ਮਹਿਲਾਵਾਂ ਦੀ ਗਿਣਤੀ 96 ਲੱਖ, 19 ਹਜ਼ਾਰ, 711 ਹੈ, ਜਦਕਿ 507 ਥਰਡ ਜੈਂਡਰ ਉਮੀਦਵਾਰ ਹਨ। ਲੋਕ ਸਭਾ ਚੋਣਾਂ ਲਈ ਪੰਜਾਬ ਦੀਆਂ 13 ਸੀਟਾਂ ਉਤੇ 278 ਉਮੀਦਵਾਰ ਮੈਦਾਨ ਵਿਚ ਹਨ। ਇਸ ਵਾਰ ਅੰਮ੍ਰਿਤਸਰ ਵਿਚ ਸਭ ਤੋਂ ਵੱਧ 30 ਉਮੀਦਵਾਰ ਅਤੇ ਹੁਸ਼ਿਆਰਪੁਰ ਵਿਚ ਸਭ ਤੋਂ ਘੱਟ 8 ਉਮੀਦਵਾਰ ਚੋਣ ਮੈਦਾਨ ਵਿਚ ਹਨ। ਪੰਜਾਬ ਵਿਚ ਮੁੱਖ ਮੁਕਾਬਲਾ ਕਾਂਗਰਸ, ਅਕਾਲੀ ਦਲ-ਭਾਜਪਾ ਗਠਜੋੜ ਅਤੇ ਆਮ ਆਦਮੀ ਪਾਰਟੀ ਵਿਚਾਲੇ ਹੋਵੇਗਾ।

RELATED ARTICLES
POPULAR POSTS