6.7 C
Toronto
Friday, April 10, 2026
spot_img
Homeਪੰਜਾਬਸਿਆਸੀ ਝਟਕੇ ਲਈ ਤਿਆਰ ਰਹੇ ਕਾਂਗਰਸ ਅਤੇ ‘ਆਪ’ : ਕੈਪਟਨ ਅਮਰਿੰਦਰ

ਸਿਆਸੀ ਝਟਕੇ ਲਈ ਤਿਆਰ ਰਹੇ ਕਾਂਗਰਸ ਅਤੇ ‘ਆਪ’ : ਕੈਪਟਨ ਅਮਰਿੰਦਰ

ਜਨਮ ਦਿਨ ਦੇ ਬਹਾਨੇ ਕੈਪਟਨ ਵਲੋਂ ਪੰਜਾਬ ਦੇ ਕਈ ਆਗੂਆਂ ਨਾਲ ਮੁਲਾਕਾਤ ਦੀ ਚਰਚਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਭਲਕੇ 10 ਮਾਰਚ ਨੂੰ ਵੋਟਾਂ ਦੀ ਗਿਣਤੀ ਹੋਣੀ ਹੈ ਅਤੇ ਇਸ ਤੋਂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਨੇ ਵੱਡਾ ਦਾਅਵਾ ਕੀਤਾ ਹੈ। ਧਿਆਨ ਰਹੇ ਕਿ ਕੈਪਟਨ ਅਮਰਿੰਦਰ ਦਾ ਜਨਮ ਦਿਨ 11 ਮਾਰਚ ਨੂੰ ਹੈ ਅਤੇ ਕੈਪਟਨ ਨੇ ਲੰਘੀ ਰਾਤ ਹੀ ਜਨਮ ਦਿਨ ਦੇ ਬਹਾਨੇ ਪੰਜਾਬ ਦੇ ਕਈ ਆਗੂਆਂ ਨੂੰ ਆਪਣੇ ਸਿਸਵਾਂ ਫਾਰਮ ਹਾਊੁਸ ’ਤੇ ਸੱਦ ਲਿਆ ਸੀ। ਇਸ ਦੇ ਚੱਲਦਿਆਂ ਕੈਪਟਨ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਸਿਆਸੀ ਝਟਕੇ ਲਈ ਤਿਆਰ ਰਹਿਣਾ ਚਾਹੀਦਾ ਹੈ ਅਤੇ ਕੈਪਟਨ ਅਮਰਿੰਦਰ ਨੇ ਚੋਣ ਨਤੀਜਿਆਂ ਨੂੰ ਧਿਆਨ ਵਿਚ ਰੱਖਦਿਆਂ ਅਗਲੀ ਰਣਨੀਤੀ ਵੀ ਉਲੀਕ ਲਈ ਹੈ। ਇਹ ਵੀ ਦੱਸਣਯੋਗ ਹੈ ਕਿ ਕਿਹੜੇ ਆਗੂ ਕੈਪਟਨ ਵਲੋਂ ਦਿੱਤੀ ਗਈ ਜਨਮ ਦਿਨ ਦੀ ਪਾਰਟੀ ਵਿਚ ਸ਼ਾਮਲ ਹੋਏ, ਉਨ੍ਹਾਂ ਦੇ ਨਾਮ ਅਜੇ ਤੱਕ ਸਾਹਮਣੇ ਨਹੀਂ ਆਏ। ਮੀਡੀਆ ਰਿਪੋਰਟਾਂ ਮੁਤਾਬਕ ਕੈਪਟਨ ਨੇ ਇਹ ਦਾਅਵਾ ਵੀ ਕੀਤਾ ਕਿ ਪੰਜਾਬ ਵਿਚ ਵੋਟਾਂ ਦੀ ਗਿਣਤੀ ਤੋਂ ਬਾਅਦ ਪੂਰਾ ਸਿਆਸੀ ਸ਼ੋਅ ਸਿਸਵਾਂ ਫਾਰਮ ਹਾਊਸ ਤੋਂ ਚੱਲੇਗਾ। ਇਸੇ ਦੌਰਾਨ ਕੈਪਟਨ ਅਮਰਿੰਦਰ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਪਿ੍ਰਤਪਾਲ ਸਿੰਘ ਬਲੀਏਵਾਲ ਨੇ ਕਿਹਾ ਕਿ ਅਮਰਿੰਦਰ ਕਈ ਆਗੂਆਂ ਦੇ ਸਿਆਸੀ ਗੁਰੂ ਹਨ ਅਤੇ ਕਈ ਸਿਆਸੀ ਦੋਸਤਾਂ ਨਾਲ ਉਨ੍ਹਾਂ ਦੇ ਚੰਗੇ ਸਬੰਧ ਵੀ ਹਨ। ਹੁਣ ਸਾਰਿਆਂ ਦੀਆਂ ਨਜ਼ਰਾਂ 10 ਮਾਰਚ ’ਤੇ ਟਿਕ ਗਈਆਂ ਹਨ।

 

RELATED ARTICLES
POPULAR POSTS