Breaking News
Home / ਪੰਜਾਬ / ਐਟਲਾਂਟਾ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਜਹਾਜ਼ ਦਾ ਟਾਇਰ ਫਟਣ ਨਾਲ ਜਬਰਦਸਤ ਧਮਾਕਾ

ਐਟਲਾਂਟਾ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਜਹਾਜ਼ ਦਾ ਟਾਇਰ ਫਟਣ ਨਾਲ ਜਬਰਦਸਤ ਧਮਾਕਾ

2 ਮੌਤਾਂ ਤੇ 1 ਗੰਭੀਰ ਜ਼ਖਮੀ
ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਅਮਰੀਕਾ ਦੇ ਸ਼ਹਿਰ ਐਟਲਾਂਟਾ ਵਿਚ ਹਾਰਟਸਫੀਲਡ ਜੈਕਸਨ ਇੰਟਰਨੈਸ਼ਨਲ ਹਵਾਈ ਅੱਡੇ ‘ਤੇ ਜਹਾਜ਼ ਦਾ ਟਾਇਰ ਫਟਣ ਨਾਲ ਹੋਏ ਜਬਰਦਸਤ ਧਮਾਕੇ ਵਿਚ ਡੈਲਟਾ ਏਅਰ ਲਾਈਨਜ਼ ਦੇ ਦੋ ਮੁਲਾਜ਼ਮਾਂ ਦੀ ਮੌਤ ਹੋ ਗਈ ਜਦ ਕਿ ਇਕ ਹੋਰ ਗੰਭੀਰ ਜ਼ਖਮੀ ਹੋ ਗਿਆ। ਡੈਲਟਾ ਏਅਰਲਾਈਨਜ਼ ਦੇ ਬੁਲਾਰੇ ਸਮਾਂਥਾ ਫੈਕਟੂ ਨੇ ਕਿਹਾ ਹੈ ਕਿ ਇਹ ਘਟਨਾ ਏਅਰ ਲਾਈਨਜ਼ ਦੇ ਟੈਕਓਪਸ ਮੇਨਟੀਨੈਂਸ ਖੇਤਰ ਵਿਚ ਸਵੇਰੇ ਤਕਰੀਬਨ 5 ਵਜੇ ਵਾਪਰੀ ਜਿਥੇ ਮੁਲਾਜ਼ਮ ਜਹਾਜ਼ ਦਾ ਟਾਇਰ ਬਦਲ ਰਹੇ ਸਨ ਕਿ ਟਾਇਰ ਫਟ ਗਿਆ। ਟਾਇਰ ਬਦਲ ਰਹੇ ਦੋਨਾਂ ਮੁਲਾਜ਼ਮਾਂ ਦੀ ਘਟਨਾ ਸਥਾਨ ‘ਤੇ ਹੀ ਮੌਤ ਹੋ ਗਈ ਜਦ ਕਿ ਇਕ ਹੋਰ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਐਟਲਾਂਟਾ ਪੁਲਿਸ ਵਿਭਾਗ ਦੇ ਮੇਜਰ ਕੈਲੀ ਕੋਲੀਅਰ ਅਨੁਸਾਰ ਸੂਚਨਾ ਮਿਲਣ ‘ਤੇ ਹੰਗਾਮੀ ਅਮਲਾ ਤੁਰੰਤ ਮੌਕੇ ‘ਤੇ ਪੁੱਜ ਗਿਆ ਸੀ।

Check Also

ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ

ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …