7.7 C
Toronto
Sunday, October 26, 2025
spot_img
Homeਪੰਜਾਬਪੰਜਾਬ 'ਚ ਘਟਿਆ ਦੁੱਧ ਦਾ ਉਤਪਾਦਨ

ਪੰਜਾਬ ‘ਚ ਘਟਿਆ ਦੁੱਧ ਦਾ ਉਤਪਾਦਨ

‘ਲੰਪੀ’ ਬਿਮਾਰੀ ਨਾਲ 10 ਹਜ਼ਾਰ ਪਸ਼ੂਆਂ ਦੀ ਹੋ ਚੁੱਕੀ ਹੈ ਮੌਤ
ਚੰਡੀਗੜ੍ਹ/ਬਿਊਰੋ ਨਿਊਜ਼ : ਪਸ਼ੂਆਂ ਨੂੰ ਹੋਈ ਲੰਪੀ ਬਿਮਾਰੀ ਨਾਲ ਪੰਜਾਬ ਵਿਚ ਦੁੱਧ ਉਤਪਾਦਨ ‘ਤੇ ਵੀ ਅਸਰ ਪੈਣ ਲੱਗਾ ਹੈ। ਪੂਰੇ ਪੰਜਾਬ ਵਿਚ ਰੋਜ਼ਾਨਾ 3 ਕਰੋੜ ਲੀਟਰ ਤੋਂ ਵੀ ਵੱਧ ਦੁੱਧ ਦਾ ਉਤਪਾਦਨ ਹੁੰਦਾ ਸੀ, ਜੋ ਹੁਣ ਘੱਟ ਕੇ 2 ਕਰੋੜ 25 ਲੱਖ ਲੀਟਰ ਦੇ ਕਰੀਬ ਰਹਿ ਗਿਆ ਹੈ। ਅੰਮ੍ਰਿਤਸਰ ਵੇਰਕਾ ਪਲਾਂਟ ਵਿਚ ਰੋਜ਼ਾਨਾ ਡੇਢ ਲੱਖ ਲੀਟਰ ਦੁੱਧ ਪਹੁੰਚਦਾ ਸੀ, ਪਰ ਹੁਣ ਇੱਥੇ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਪੰਜਾਬ ਸਰਕਾਰ ਦੇ ਅੰਕੜਿਆਂ ਅਨੁਸਾਰ ਸੂਬੇ ਵਿਚ ਲੰਪੀ ਬਿਮਾਰੀ ਨਾਲ ਇਕ ਲੱਖ 25 ਹਜ਼ਾਰ ਤੋਂ ਜ਼ਿਆਦਾ ਪਸ਼ੂ ਪ੍ਰਭਾਵਿਤ ਹੋਏ ਹਨ ਅਤੇ 10 ਹਜ਼ਾਰ ਤੋਂ ਜ਼ਿਆਦਾ ਪਸ਼ੂਆਂ ਦੀ ਮੌਤ ਵੀ ਹੋ ਚੁੱਕੀ ਹੈ। ਪੰਜਾਬ ਦੀ ਪ੍ਰੋਗਰੈਸਿਵ ਉਤਪਾਦਨ ਫਾਰਮਰਜ਼ ਐਸੋਸੀਏਸ਼ਨ ਨੇ ਕਿਹਾ ਕਿ ਲੰਪੀ ਬਿਮਾਰੀ ਪਸ਼ੂਆਂ ਖਾਸ ਕਰਕੇ ਗਾਵਾਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਪਸ਼ੂਆਂ ਦੀ ਮੌਤ ਦਾ ਕਾਰਨ ਬਣਦੀ ਹੈ। ਐਸੋਸੀਏਸ਼ਨ ਨੇ ਕਿਹਾ ਕਿ ਪੰਜਾਬ ਵਿਚ 22 ਲੱਖ ਦੇ ਕਰੀਬ ਗਾਵਾਂ ਹਨ ਅਤੇ ਇਸ ਛੂਤ ਦੀ ਬਿਮਾਰੀ ਨਾਲ ਡੇਅਰੀ ਫਾਰਮਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ। ਡੇਅਰੀ ਕਿਸਾਨਾਂ ਨੇ ਕੁਝ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਮੁਲਾਕਾਤ ਕੀਤੀ ਸੀ ਅਤੇ ਲੰਪੀ ਬਿਮਾਰੀ ਕਾਰਨ ਹੋ ਰਹੇ ਨੁਕਸਾਨ ਕਰਕੇ ਮੁਆਵਜ਼ੇ ਦੀ ਮੰਗ ਵੀ ਕੀਤੀ ਸੀ।

 

RELATED ARTICLES
POPULAR POSTS