6.9 C
Toronto
Friday, November 7, 2025
spot_img
Homeਪੰਜਾਬਮੁੱਖ ਮੰਤਰੀ ਭਗਵੰਤ ਮਾਨ ਨੇ ਮੁੰਬਈ ’ਚ ਹਿੰਦੋਸਤਾਨ ਯੂਨੀਲੀਵਰ ਦੇ ਅਧਿਕਾਰੀਆਂ ਨਾਲ...

ਮੁੱਖ ਮੰਤਰੀ ਭਗਵੰਤ ਮਾਨ ਨੇ ਮੁੰਬਈ ’ਚ ਹਿੰਦੋਸਤਾਨ ਯੂਨੀਲੀਵਰ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਕੰਪਨੀ ਬੋਲੀ : ਹੁਣ ਨਾਭਾ ਪਲਾਂਟ ’ਚ ਪੰਜਾਬ ਤੋਂ ਆਉਣਗੇ ਟਮਾਟਰ, ਪਹਿਲਾਂ ਆਉਂਦੇ ਸਨ ਨਾਸਿਕ ਤੋਂ
ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁੰਬਈ ਦੌਰੇ ’ਤੇ ਹਨ। ਇਸੇ ਦੌਰਾਨ ਉਨ੍ਹਾਂ ਅੱਜ ਹਿੰਦੁਸਤਾਨ ਯੂਨੀ ਲੀਵਰ ਦੇ ਅਧਿਕਾਰੀਆਂ ਨਾਲ ਇਕ ਮੀਟਿੰਗ ਕੀਤੀ। ਇਸ ਕੰਪਨੀ ਦਾ ਨਾਭਾ ’ਚ ਕੈਚਅਪ ਪਲਾਂਟ ਹੈ, ਜਿਸ ਵਿਚ ਵਰਤਿਆ ਜਾਣ ਵਾਲਾ ਟਮਾਟਰ ਨਾਸਿਕ ਤੋਂ ਆਉਂਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਮੀਟਿੰਗ ਤੋਂ ਬਾਅਦ ਕੰਪਨੀ ਦੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਹੁਣ ਉਹ ਪਲਾਂਟ ’ਚ ਇਸਤੇਮਾਲ ਹੋਣ ਵਾਲੇ ਟਮਾਟਰ ਪੰਜਾਬ ਤੋਂ ਹੀ ਲੈਣਗੇ। ਇਸ ਤਰ੍ਹਾਂ ਕਰਨ ਨਾਲ ਕੰਪਨੀ ਨੂੰ ਮਾਲਭਾੜੇ ’ਚ ਵੱਡੀ ਬਚਤ ਹੋਵੇਗੀ। ਉਧਰ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਟਵੀਟ ਕੀਤਾ, ਜਿਸ ’ਚ ਉਨ੍ਹਾਂ ਲਿਖਿਆ ਕਿ ਪੰਜਾਬ ਦੀ ਧਰਤੀ ਟਮਾਟਰ ਦੀ ਖੇਤੀ ਲਈ ਬਹੁਤ ਅਨੁਕੂਲ ਹੈ। ਇਸ ਫਸਲ ਤੋਂ ਕਿਸਾਨਾਂ ਨੂੰ ਕਾਫੀ ਮੁਨਾਫਾ ਹੋਵੇਗਾ, ਦੱਸਿਆ ਜਾ ਰਿਹਾ ਕਿ ਲਗਭਗ 1 ਘੰਟਾ ਮੁੱਖ ਮੰਤਰੀ ਨੇ ਅਧਿਕਾਰੀਆਂ ਨਾਲ ਪੰਜਾਬ ’ਚ ਨਿਵੇਸ਼ ਕਰਨ ਨੂੰ ਲੈ ਕੇ ਮੀਟਿੰਗ ਕੀਤੀ। ਇਸ ਤੋਂ ਇਲਾਵਾ ਮੁੱਖ ਮੰਤਰੀ ਅਲੱਗ-ਅਲੱਗ ਬਿਜਨਸ ਟਾਈਕੂਨ ਅਤੇ ਪ੍ਰਮੁੱਖ ਕੰਪਨੀਆਂ ਦੀ ਮੈਨੇਜਮੈਂਟਾਂ ਨਾਲ ਵੀ ਮੁਲਾਕਾਤ ਕਰਨਗੇ ਅਤੇ ਉਹ ਕਾਰੋਬਾਰੀਆਂ ਨੂੰ ਪੰਜਾਬ ’ਚ ਨਿਵੇਸ਼ ਕਰਨ ਦੇ ਲਈ ਪ੍ਰੇਰਿਤ ਕਰਨਗੇ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਬਾਲੀਵੁੱਡ ਦੇ ਵੱਡੇ ਪ੍ਰੋਡਕਸ਼ਨ ਹਾਊਸ ਦੇ ਮਾਲਿਕਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਪੰਜਾਬ ’ਚ ਸਟੂਡੀਓ ਬਣਾਉਣ ਦਾ ਵੀ ਸੱਦਾ ਦੇ ਚੁੱਕੇ ਹਨ।

RELATED ARTICLES
POPULAR POSTS