-1.8 C
Toronto
Wednesday, December 3, 2025
spot_img
Homeਪੰਜਾਬਬਿਕਰਮਜੀਤ ਕਤਲ ਕੇਸ ਵਿਚ 11 ਪੁਲਿਸ ਮੁਲਾਜ਼ਮਾਂ ਸਣੇ 13 ਨੂੰ ਉਮਰ ਕੈਦ

ਬਿਕਰਮਜੀਤ ਕਤਲ ਕੇਸ ਵਿਚ 11 ਪੁਲਿਸ ਮੁਲਾਜ਼ਮਾਂ ਸਣੇ 13 ਨੂੰ ਉਮਰ ਕੈਦ

ਪੁਲਿਸ ਦੇ ਤਸ਼ੱਦਦ ਦੌਰਾਨ ਬਿਕਰਮਜੀਤ ਦੀ 2014 ‘ਚ ਹੋਈ ਸੀ ਮੌਤ
ਅੰਮ੍ਰਿਤਸਰ/ਬਿਊਰੋ ਨਿਊਜ਼
ਅੰਮ੍ਰਿਤਸਰ ਦੀ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਐਸ.ਐਸ. ਬਾਜਵਾ ਦੀ ਅਦਾਲਤ ਨੇ ਬਿਕਰਮਜੀਤ ਸਿੰਘ ਅਗ਼ਵਾ ਤੇ ਕਤਲ ਮਾਮਲੇ ਵਿੱਚ 11 ਪੁਲਿਸ ਮੁਲਾਜ਼ਮਾਂ ਸਣੇ 13 ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਅਦਾਲਤ ਨੇ ਇਹ ਸਜ਼ਾ ਸਾਲ 2014 ਵਿਚ ਇੱਕ ਕੈਦੀ ਬਿਕਰਮਜੀਤ ਦੀ ਹੋਈ ਮੌਤ ਦੇ ਮਾਮਲੇ ਵਿਚ ਸੁਣਾਈ ਹੈ। ਇਸ ਕੈਦੀ ਦੀ ਪੁਲਿਸ ਵਲੋਂ ਉਸ ‘ਤੇ ਕੀਤੇ ਅਣਮਨੁੱਖੀ ਤਸ਼ੱਦਦ ਕਾਰਨ ਮੌਤ ਹੋ ਗਈ ਸੀ ਅਤੇ ਬਾਅਦ ਵਿਚ ਪੁਲਿਸ ਨੇ ਉਸ ਦੀ ਲਾਸ਼ ਨੂੰ ਇਕ ਨਹਿਰ ‘ਚ ਰੋੜ੍ਹ ਦਿੱਤਾ ਸੀ। ਇਸ ਮਮਲੇ ਵਿੱਚ ਏਐਸਆਈ ਬਲਜੀਤ ਸਿੰਘ ਭਗੌੜਾ ਹੈ ਜਿਸ ਦੀ ਅਜੇ ਗ੍ਰਿਫਤਾਰੀ ਨਹੀਂ ਹੋ ਸਕੀ। ਧਿਆਨ ਰਹੇ ਕਿ ਬਿਕਰਮਜੀਤ ਨੂੰ ਅਗਵਾ ਕਰਨ ਤੋਂ ਬਾਅਦ ਪੁਲਿਸ ਨੇ 6 ਮਈ, 2014 ਨੂੰ ਝੂਠੀ ਐਫਆਈਆਰ ਦਰਜ ਕੀਤੀ ਸੀ ਕਿ ਬਿਕਰਮਜੀਤ ਹਸਪਤਾਲ ਵਿੱਚੋਂ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਹੈ।

RELATED ARTICLES
POPULAR POSTS