Breaking News
Home / ਪੰਜਾਬ / ਵਿਧਾਨ ਸਭਾ ‘ਚ ਮਜੀਠੀਆ ਤੇ ਹਰਮਿੰਦਰ ਗਿੱਲ ਵਿਚਾਲੇ ਖੜਕੀ

ਵਿਧਾਨ ਸਭਾ ‘ਚ ਮਜੀਠੀਆ ਤੇ ਹਰਮਿੰਦਰ ਗਿੱਲ ਵਿਚਾਲੇ ਖੜਕੀ

ਸ਼ਬਦੀ ਹਮਲਿਆਂ ਤੋਂ ਗੱਲ ਪਰਿਵਾਰਕ ਪਿਛੋਕੜ ਤੱਕ ਪੁੱਜੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਦੂਸਰੇ ਦਿਨ ਅੱਜ ਸਦਨ ‘ਚ ਰਾਜਪਾਲ ਦੇ ਭਾਸ਼ਣ ‘ਤੇ ਚਰਚਾ ਦੌਰਾਨ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਅਤੇ ਅਕਾਲੀ ਵਿਧਾਇਕ ਬਿਕਰਮ ਮਜੀਠੀਆ ਆਪਸ ‘ਚ ਖਹਿਬੜ ਪਏ। ਦੋਵਾਂ ਨੇ ਇਕ ਦੂਜੇ ਖਿਲਾਫ਼ ਤਿੱਖੇ ਸ਼ਬਦੀ ਵਾਰ ਕਰਦਿਆਂ ਅਪਸ਼ਬਦ ਬੋਲੇ ਅਤੇ ਪਰਿਵਾਰਕ ਪਿਛੋਕੜ ਤੱਕ ਜਾ ਪਹੁੰਚੇ। ਦੋਹਾਂ ਵਿਚਾਲੇ ਗਰਮੀ ਉਸ ਵੇਲੇ ਵਧੀ ਜਦੋਂ ਹਰਮਿੰਦਰ ਸਿੰਘ ਗਿੱਲ ਨੇ ਨਨਕਾਣਾ ਸਾਹਿਬ ਸਾਕੇ ਨਾਲ ਸੰਬੰਧਤ ਮਹੰਤ ਨਰੈਣ ਦਾਸ ਨਾਲ ਮਜੀਠੀਆ ਪਰਿਵਾਰ ਦੇ ਸਬੰਧਾਂ ਖ਼ਾਸਕਰ ਸਿੱਧੇ ਤੌਰ ‘ਤੇ ਸੁੰਦਰ ਸਿੰਘ ਮਜੀਠੀਆ ਦੇ ਸਮਰਥਨ ਦਾ ਹਵਾਲਾ ਦੇ ਦਿੱਤਾ। ਜਿਸਦਾ ਜਵਾਬ ਦਿੰਦਿਆਂ ਮਜੀਠੀਆ ਨੇ ਹਰਮਿੰਦਰ ਸਿੰਘ ਗਿੱਲ ਦੇ ਸਾਬਕਾ ਤੇ ਵਿਵਾਦਤ ਪੁਲਿਸ ਅਧਿਕਾਰੀ ਅਜੀਤ ਸਿੰਘ ਸੰਧੂ ਨਾਲ ਸਬੰਧਾਂ ਦਾ ਜ਼ਿਕਰ ਕਰ ਦਿੱਤਾ। ਇਹ ਸਾਰਾ ਕੁਝ ਸਪੀਕਰ ਰਾਣਾ ਕੇ.ਪੀ. ਸਿੰਘ ਅਤੇ ਸਦਨ ਵਿੱਚ ਮੌਜੂਦ ਸਾਰੇ ਵਿਧਾਇਕਾਂ ਦੀ ਹਾਜ਼ਰੀ ਵਿੱਚ ਹੋਇਆ।

Check Also

ਸ਼ਹੀਦ ਕਾਂਸਟੇਬਲ ਅੰਮਿ੍ਰਤਪਾਲ ਸਿੰਘ ਦੇ ਪਰਿਵਾਰ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਮੁਲਾਕਾਤ

ਅੰਮਿ੍ਰਤਪਾਲ ਦੇ ਨਾਮ ’ਤੇ ਖੇਡ ਸਟੇਡੀਅਮ ਬਣਾਉਣ ਦਾ ਕੀਤਾ ਐਲਾਨ ਦਸੂਹਾ/ਬਿਊਰੋ ਨਿਊਜ਼ : ਲੰਘੇ ਦਿਨੀਂ …