20.2 C
Toronto
Friday, June 19, 2026
spot_img
Homeਪੰਜਾਬਨਸ਼ਿਆਂ ਖਿਲਾਫ ਮਾਰੇ ਛਾਪੇ ਦੌਰਾਨ ਬਜ਼ੁਰਗ ਦੀ ਹੋਈ ਮੌਤ ਦੀ ਹੋਵੇਗੀ ਜਾਂਚ

ਨਸ਼ਿਆਂ ਖਿਲਾਫ ਮਾਰੇ ਛਾਪੇ ਦੌਰਾਨ ਬਜ਼ੁਰਗ ਦੀ ਹੋਈ ਮੌਤ ਦੀ ਹੋਵੇਗੀ ਜਾਂਚ

ਮੁੱਖ ਮੰਤਰੀ ਨੇ ਮ੍ਰਿਤਕ ਦੇ ਵਾਰਸਾਂ ਨੂੰ 10 ਲੱਖ ਰੁਪਏ ਦੇਣ ਦਾ ਕੀਤਾ ਐਲਾਨ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਕਤਸਰ ઠਜ਼ਿਲ੍ਹੇ ਦੇ ਲੰਬੀ ਇਲਾਕੇ ਵਿੱਚ ਨਸ਼ਿਆਂ ਵਿਰੁੱਧ ਪੁਲਿਸ ਵੱਲੋਂ ਮਾਰੇ ਗਏ ਛਾਪੇ ਦੌਰਾਨ ਇੱਕ ਬਜ਼ੁਰਗ ਦੀ ਮੌਤ ਹੋ ਜਾਣ ਦੀ ਮੈਜਿਸਟੀਰੀਅਲ ਜਾਂਚ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਤਰਮਾਲਾ ਪਿੰਡ ਦੇ ਮ੍ਰਿਤਕ ਗੁਰਦੇਵ ਸਿੰਘ ਦੇ ਵਾਰਸਾਂ ਨੂੰ ਦਸ ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ ਹੈ। ਨਸ਼ਿਆਂ ਵਿੱਚ ਸ਼ਾਮਲ ਹੋਣ ਕਾਰਨ ਪੁਲਿਸ ਵੱਲੋਂ ਮਾਰੇ ਗਏ ਛਾਪੇ ਦੌਰਾਨ ਗੁਰਦੇਵ ਸਿੰਘ ਦੀ ਮੌਤ ਬਾਰੇ ਪ੍ਰਕਾਸ਼ਤ ਖਬਰਾਂ ਨੂੰ ਮੁੱਖ ਮੰਤਰੀ ਨੇ ਗੰਭੀਰਤਾ ਨਾਲ ਲਿਆ ਹੈ।

RELATED ARTICLES
POPULAR POSTS