-5 C
Toronto
Wednesday, December 3, 2025
spot_img
Homeਪੰਜਾਬਅਕਾਲ ਤਖ਼ਤ ਸਾਹਿਬ ਨੇੜੇ ਖੁਦਾਈ ਦੌਰਾਨ ਮਿਲੀ ਸੁਰੰਗ

ਅਕਾਲ ਤਖ਼ਤ ਸਾਹਿਬ ਨੇੜੇ ਖੁਦਾਈ ਦੌਰਾਨ ਮਿਲੀ ਸੁਰੰਗ

ਸਿੱਖ ਸਦਭਾਵਨਾ ਦਲ ਅਤੇ ਐਸਜੀਪੀਸੀ ਮੁਲਾਜ਼ਮਾਂ ’ਚ ਹੋਈ ਖਿੱਚਧੂਹ
ਅੰਮਿ੍ਰਤਸਰ/ਬਿਊਰੋ ਨਿਊਜ਼
ਅੰਮਿ੍ਰਤਸਰ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਨਜ਼ਦੀਕ ਜੋੜਾ ਘਰ ਦੇ ਨੇੜੇ ਹੋ ਰਹੀ ਖੁਦਾਈ ਦੌਰਾਨ ਇਕ ਸੁਰੰਗ ਮਿਲੀ ਹੈ, ਜੋ ਕਿ ਕਈ ਸਦੀਆਂ ਪੁਰਾਣੀ ਹੋ ਸਕਦੀ ਹੈ। ਇਸੇ ਦੌਰਾਨ ਭਾਈ ਬਲਦੇਵ ਸਿੰਘ ਵਡਾਲਾ ਦੀ ਅਗਵਾਈ ਵਿਚ ਸਿੱਖ ਸਦਭਾਵਨਾ ਦਲ ਦੇ ਵਰਕਰਾਂ ਨੇ ਇਸ ਪੁਰਾਣੀ ਇਮਾਰਤ ਦੇ ਢਾਂਚੇ ਨੂੰ ਢਹਿ-ਢੇਰੀ ਕਰਨ ਤੋਂ ਰੋਕਣ ਦਾ ਯਤਨ ਕੀਤਾ। ਇਸ ਮੌਕੇ ਜਥੇਬੰਦੀ ਦੇ ਵਰਕਰਾਂ ਅਤੇ ਸ਼ੋ੍ਰਮਣੀ ਕਮੇਟੀ ਦੇ ਮੁਲਾਜ਼ਮਾਂ ਵਿਚਾਲੇ ਖਿੱਚ ਧੂੁਹ ਵੀ ਹੋ ਗਈ। ਫਿਲਹਾਲ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕੰਮ ਰੁਕਵਾ ਦਿੱਤਾ ਹੈ।
ਧਿਆਨ ਰਹੇ ਕਿ ਸ੍ਰੀ ਅਕਾਲ ਤਖਤ ਸਾਹਿਬ ਨੇੜੇ ਸ਼ੋ੍ਰਮਣੀ ਕਮੇਟੀ ਵੱਲੋਂ ਗਲਿਆਰੇ ਵਾਲੀ ਥਾਂ ਵਿੱਚ ਸੰਗਤ ਦੀ ਸਹੂਲਤ ਵਾਸਤੇ ਇਕ ਜੋੜਾ ਘਰ ਅਤੇ ਦੋ ਪਹੀਆ ਵਾਹਨ ਸਟੈਂਡ ਬਣਾਇਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਨੇ ਇਸ ਦੀ ਕਾਰਸੇਵਾ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਨੂੰ ਸੌਂਪੀ ਹੈ। ਇੱਥੇ ਖੁਦਾਈ ਦੌਰਾਨ 8 ਤੋਂ 10 ਫੁੱਟ ਹੇਠਾਂ ਸੁਰੰਗਨੁਮਾ ਇਮਾਰਤੀ ਢਾਂਚੇ ਮਿਲੇ ਹਨ। ਇਹ ਤਿੰਨ ਇਮਾਰਤੀ ਢਾਂਚੇ ਪੁਰਾਤਨ ਨਾਨਕਸ਼ਾਹੀ ਇੱਟਾਂ ਦੇ ਬਣੇ ਹੋਏ ਹਨ। ਇਮਾਰਤ ਦਾ ਕੁਝ ਹਿੱਸਾ ਖੁਦਾਈ ਕਰਨ ਵਾਲਿਆਂ ਨੇ ਮਿੱਟੀ ਨਾਲ ਪੂਰ ਦਿੱਤਾ ਤੇ ਕੁਝ ਹਿੱਸਾ ਢਹਿ-ਢੇਰੀ ਕਰ ਦਿਤਾ। ਉਧਰ ਦੂਜੇ ਪਾਸੇ ਐੱਸਡੀਐਮ ਵਿਕਾਸ ਹੀਰਾ ਨੇ ਆਖਿਆ ਕਿ ਫਿਲਹਾਲ ਖੁਦਾਈ ਦਾ ਕੰਮ ਰੋਕ ਦਿਤਾ ਹੈ। ਕਿਸੇ ਵੀ ਜਥੇਬੰਦੀ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪੁੱਜਣ ਦਿਤੀ ਜਾਵੇਗੀ ਤੇ ਇਮਾਰਤ ਦੀ ਉਸਾਰੀ ਕਾਨੂੰਨ ਅਨੁਸਾਰ ਹੋਵੇਗੀ।

 

RELATED ARTICLES
POPULAR POSTS