ਮੁੱਖ ਮੰਤਰੀ ਕੈਪਟਨ ਅਮਰਿੰਦਰ ਤੋਂ ਨਰਾਜ਼ ਹੋਏ ਜਾਖੜ ਸਮਾਗਮ ‘ਚ ਪਹੁੰਚੇ
ਸੰਗਰੂਰ/ਬਿਊਰੋ ਨਿਊਜ਼
ਅੱਜ ਸੰਗਰੂਰ ਜ਼ਿਲ•ੇ ਦੇ ਰਾਮਪੁਰਾ ਦੀ ਦਾਣਾ ਮੰਡੀ ਵਿਚ ਪੰਜਾਬ ਸਰਕਾਰ ਵੱਲੋਂ ਕਰਜ਼ਾ ਮਾਫੀ ਦੀ ਚੌਥੀ ਕਿਸ਼ਤ ਜਾਰੀ ਕਰਨ ਦਾ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਕੈਪਟਨ ਅਮਰਿੰਦਰ ਦੀ ਗੈਰਹਾਜ਼ਰੀ ‘ਚ ਹੋਇਆ। ਕੈਪਟਨ ਅਮਰਿੰਦਰ ਕੋਲੋਂ ਨਰਾਜ਼ ਹੋਏ ਸੁਨੀਲ ਜਾਖੜ ਸਮਾਗਮ ਵਿਚ ਜ਼ਰੂਰ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਹੈਲੀਕਾਪਟਰ ‘ਚ ਆਈ ਖਰਾਬ ਕਾਰਨ ਮੁੱਖ ਮੰਤਰੀ ਸਮਾਗਮ ਵਿਚ ਨਹੀਂ ਪਹੁੰਚ ਸਕੇ। ਇਸ ਕਰਜ਼ਾ ਮਾਫੀ ਦੇ ਸਮਾਗਮ ਵਿਚ ਸੰਗਰੂਰ, ਪਟਿਆਲਾ, ਬਰਨਾਲਾ, ਫਤਹਿਗੜ• ਸਾਹਿਬ, ਮੋਹਾਲੀ ਅਤੇ ਰੂਪਨਗਰ ਦੇ ਕਿਸਾਨਾਂ ਨੂੰ ਕਰਜ਼ੇ ਤੋਂ ਰਾਹਤ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਲੰਘੇ ਕੱਲ• ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਗਏ ਸੁਨੀਲ ਜਾਖੜ ਨੂੰ ਕੈਪਟਨ ਦੇ ਸੁਰੱਖਿਆ ਮੁਲਾਜ਼ਮਾਂ ਨੇ ਕੋਈ ਅਹਿਮੀਅਤ ਨਹੀਂ ਦਿੱਤੀ ਸੀ ਤੇ ਜਾਖੜ ਨਰਾਜ਼ ਹੋ ਕੇ ਵਾਪਸ ਪਰਤ ਆਏ ਸਨ। ਜਾਖੜ ਅੱਧੀ ਦਰਜਨ ਵਿਧਾਇਕਾਂ ਨੂੰ ਨਾਲ ਲੈ ਕੇ ਕੈਪਟਨ ਨੂੰ ਮਿਲਣ ਗਏ। ਪਹਿਲਾਂ ਸੁਰੱਖਿਆ ਮੁਲਾਜ਼ਮਾਂ ਨੇ ਜਾਖੜ ਕੋਲੋਂ ਫੋਨ ਵੀ ਜਮ•ਾ ਕਰਵਾ ਲਿਆ ਤੇ ਉਡੀਕ ਕਰਨ ਤੋਂ ਬਾਅਦ ਵੀ ਕੋਈ ਹੁੰਗਾਰਾ ਨਹੀਂ ਮਿਲਿਆ ਸੀ। ਮੁੱਖ ਮੰਤਰੀ ਨੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਡਿਊਟੀ ਜਾਖੜ ਨੂੰ ਮਨਾਉਣ ਲਈ ਲਗਾਈ, ਪਰ ਜਾਖੜ ਨੇ ਆਪਣਾ ਮੋਬਾਇਲ ਫੋਨ ਸਵਿੱਚ ਆਫ ਕਰ ਲਿਆ ਸੀ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਸੁਨੀਲ ਜਾਖੜ ਦਾ ਗੁੱਸਾ ਫੋਨ ਕਰਕੇ ਠੰਡਾ ਕਰ ਦਿੱਤਾ ਹੈ।
Check Also
ਉਦਯੋਗਪਤੀ ਨਿਤਿਨ ਕੋਹਲੀ ਆਮ ਆਦਮੀ ਪਾਰਟੀ ’ਚ ਹੋਏ ਸ਼ਾਮਲ
ਕੋਹਲੀ ਨੂੰ ਜਲੰਧਰ ਸੈਂਟਰਲ ਹਲਕੇ ਦਾ ਇੰਚਾਰਜ ਕੀਤਾ ਗਿਆ ਨਿਯੁਕਤ ਜਲੰਧਰ/ਬਿਊਰੋ ਨਿਊਜ਼ : ਜਲੰਧਰ ਦੇ …