ਭਾਈ ਰਣਜੀਤ ਸਿੰਘ ਅਤੇ ਬਾਬਾ ਸਰਬਜੋਤ ਸਿੰਘ ਬੇਦੀ ਨੇ ਬਣਾਈ ਨਵੀਂ ਜਥੇਬੰਦੀ
ਚੰਡੀਗੜ•/ਬਿਊਰੋ ਨਿਊਜ਼
ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਅਤੇ ਪੰਥਕ ਹਸਤੀ ਬਾਬਾ ਸਰਬਜੋਤ ਸਿੰਘ ਬੇਦੀ ਨੇ ਨਵੀਂ ਪੰਥਕ ਜਥੇਬੰਦੀ ‘ਪੰਥਕ ਅਕਾਲੀ ਲਹਿਰ’ ਬਣਾਈ ਹੈ। ਇਹ ਜਥੇਬੰਦੀ ਧਾਰਮਿਕ ਫਰੰਟ ‘ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਟੱਕਰ ਦੇਵੇਗੀ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਲੜੇਗੀ। ਇਸ ਸਬੰਧੀ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਉਹ ਹੇਠਲੇ ਪੱਧਰ ਤੋਂ ਜਥੇਬੰਦੀ ਨੂੰ ਕਾਮਯਾਬ ਕਰਨਗੇ। ਉਨ•ਾਂ ਕਿਹਾ ਕਿ ਐੱਸ ਜੀ ਪੀ ਸੀ ‘ਤੇ ਬਾਦਲ ਪਰਿਵਾਰ ਦਾ ਪੂਰੀ ਤਰ•ਾਂ ਕਬਜ਼ਾ ਹੋ ਚੁੱਕਿਆ ਹੈ ਜਿਸ ਨੂੰ ਖਤਮ ਕਰਨ ਲਈ ਪੰਥਕ ਹਸਤੀਆਂ ਨੂੰ ਇਕੱਠਾ ਹੋਣਾ ਪਵੇਗਾ। ਉਨ•ਾਂ ਦੱਸਿਆ ਕਿ ਪੰਥਕ ਅਕਾਲੀ ਲਹਿਰ ਉਸ ਹਰ ਸ਼ਖ਼ਸ ਦੀ ਸਹਾਇਤਾ ਲਵੇਗੀ ਜੋ ਪੰਥ ਨਾਲ ਹਮਦਰਦੀ ਰੱਖਦਾ ਹੈ ਚਾਹੇ ਉਹ ਕਿਸੇ ਵੀ ਸਿਆਸੀ ਪਾਰਟੀ ਵਿੱਚ ਵਿੱਚ ਕਿਉਂ ਨਾ ਹੋਵੇ । ਇਸ ਮੌਕੇ ਬਾਬਾ ਸਰਬਜੋਤ ਸਿੰਘ ਬੇਦੀ ਨੇ ਕਿਹਾ ਕਿ ਪੰਥਕ ਹਸਤੀਆਂ ਅਤੇ ਪੰਥਕ ਧਿਰਾਂ ਨੂੰ ਇਕ ਵਾਰ ਫਿਰ ਤੋਂ ਹੰਭਲਾ ਮਾਰਨ ਦੀ ਲੋੜ ਹੈ।
Check Also
ਸ਼ੋ੍ਰਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ 12 ਅਪ੍ਰੈਲ ਨੂੰ ਹੋਵੇਗੀ
ਡਾ. ਦਲਜੀਤ ਸਿੰਘ ਚੀਮਾ ਨੇ ਦਿੱਤੀ ਜਾਣਕਾਰੀ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੀ ਮੌਜੂਦਾ ਕਾਰਜਕਾਰੀ …