Breaking News
Home / ਪੰਜਾਬ / ਸਿਟ ਵੱਲੋਂ ਮਜੀਠੀਆ ਨੂੰ ਪੁੱਛਗਿੱਛ ਲਈ 17 ਮਾਰਚ ਨੂੰ ਸੱਦਿਆ

ਸਿਟ ਵੱਲੋਂ ਮਜੀਠੀਆ ਨੂੰ ਪੁੱਛਗਿੱਛ ਲਈ 17 ਮਾਰਚ ਨੂੰ ਸੱਦਿਆ

ਨਸ਼ਾ ਤਸਕਰੀ ਦੇ ਮਾਮਲੇ ‘ਚ ਘਿਰੇ ਹੋਏ ਹਨ ਬਿਕਰਮ ਮਜੀਠੀਆ
ਪਟਿਆਲਾ/ਬਿਊਰੋ ਨਿਊਜ਼ : ਦਸੰਬਰ 2021 ਨੂੰ ਥਾਣਾ ਪੰਜਾਬ ਸਟੇਟ ਕਰਾਈਮ ਵਿਖੇ ਦਰਜ ਨਸ਼ਾ ਤਸਕਰੀ ਦੇ ਮਾਮਲੇ ‘ਚ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠਲੀ ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ 17 ਮਾਰਚ ਨੂੰ ਪੁੱਛ-ਪੜਤਾਲ ਲਈ ਤਲਬ ਕੀਤਾ ਹੈ।
ਸਿਟ ਵੱਲੋਂ ਸੀਆਰਪੀਸੀ ਦੀ ਧਾਰਾ 160 ਤਹਿਤ ਜਾਰੀ ਕੀਤੇ ਗਏ ਸੰਮਨਾਂ/ਨੋਟਿਸ ‘ਚ ਸੁਪਰੀਮ ਕੋਰਟ ‘ਚ ਦਾਇਰ ਸਪੈਸ਼ਲ ਲੀਵ ਪਟੀਸ਼ਨ ਦਾ ਹਵਾਲਾ ਵੀ ਦਿੱਤਾ ਗਿਆ ਹੈ। ਮਜੀਠੀਆ ਨੂੰ ਪੁਲਿਸ ਲਾਈਨ ਪਟਿਆਲਾ ਸਥਿਤ ਸਿਟ ਦੇ ਮੁੱਖ ਦਫਤਰ ‘ਚ 17 ਮਾਰਚ ਨੂੰ ਸਵੇਰੇ 11 ਵਜੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਸਿਟ ‘ਚ ਸਾਬਕਾ ਐੱਸਐੱਸਪੀ ਵਰੁਣ ਰੂਜ਼ਮ, ਐੱਸਪੀ ਯੋਗੇਸ਼ ਸ਼ਰਮਾ ਸਣੇ ਹੋਰ ਅਧਿਕਾਰੀ ਸ਼ਾਮਲ ਹਨ।

 

Check Also

ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਖਿਲਾਫ਼ ਮਾਮਲਾ ਦਰਜ ਕਰਨ ’ਤੇ ਭੜਕੇ ਰਾਜਾ ਵੜਿੰਗ

ਕਿਹਾ : ਵਿਧਾਇਕ ਖਿਲਾਫ਼ ਬਦਲੇ ਦੀ ਭਾਵਨਾ ਤਹਿਤ ਕੀਤੀ ਗਈ ਹੈ ਕਾਰਵਾਈ ਜਲੰਧਰ/ਬਿਊਰੋ ਨਿਊਜ਼ : …