ਕਿਹਾ – ਫਤਹਿਵੀਰ ਤੱਕ ਨਾ ਪਹੁੰਚ ਸਕਣਾ ਚਿੰਤਾ ਦਾ ਵਿਸ਼ਾ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਬੋਰਵੈਲ ਵਿਚ ਫਸੇ ਫਤਹਿਵੀਰ ਸਿੰਘ ਦੇ ਬਚਾਅ ਲਈ ਕੇਂਦਰੀ ਗ੍ਰਹਿ ਮੰਤਰਾਲੇ ਤੱਕ ਪਹੁੰਚ ਕੀਤੀ ਹੈ। ਭਗਵੰਤ ਮਾਨ ਨੇ 5 ਦਿਨਾਂ ਤੋਂ ਬੈਰਵੈਲ ਵਿਚ ਫਸੇ 2 ਸਾਲਾ ਫਤਹਿਵੀਰ ਸਿੰਘ ਨੂੰ ਅਜੇ ਤੱਕ ਨਾ ਕੱਢੇ ਜਾ ਸਕਣ ‘ਤੇ ਡੂੰਘੀ ਚਿੰਤਾ ਅਤੇ ਅਫ਼ਸੋਸ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ 21ਵੀਂ ਸਦੀ ਵਿਚ ਮਨੁੱਖ ਤਕਨੀਕ ਅਤੇ ਮਸ਼ੀਨਰੀ ਦੇ ਸਹਾਰੇ ਪਤਾਲ ਤੋਂ ਆਕਾਸ਼ ਤੱਕ ਪੁੱਜ ਗਿਆ ਹੈ, ਪਰੰਤੂ ਅਸੀਂ 128 ਫੁੱਟ ‘ਤੇ ਬੋਰਵੈਲ ਵਿਚ ਫਸੇ ਫਤਹਿਵੀਰ ਤੱਕ ਨਹੀਂ ਪਹੁੰਚ ਸਕੇ। ਭਗਵੰਤ ਮਾਨ ਨੇ ਕਿਹਾ ਕਿ ਇਸ ਨਾਜ਼ੁਕ ਘੜੀ ਵਿਚ ਉਹ ਦੂਸ਼ਣਬਾਜ਼ੀ ‘ਚ ਨਹੀਂ ਪੈਣਾ ਚਾਹੁੰਦੇ, ਪਰੰਤੂ ਭਵਿੱਖ ਵਿਚ ਅਜਿਹੀ ਘਟਨਾ ਨਾ ਵਾਪਰੇ ਉਸ ਬਾਰੇ ਜ਼ਰੂਰ ਸੋਚਿਆ ਜਾਵੇ।
Check Also
ਭਾਖੜਾ ਜਲ ਵਿਵਾਦ ਸਬੰਧੀ ਹਾਈਕੋਰਟ ’ਚ ਅਗਲੀ ਸੁਣਵਾਈ 22 ਮਈ ਨੂੰ
ਕੇਂਦਰ ਤੇ ਹਰਿਆਣਾ ਨੇ ਦਾਖਲ ਕੀਤਾ ਜਵਾਬ ਅਤੇ ਪੰਜਾਬ ਸਰਕਾਰ ਨੇ ਮੰਗਿਆ ਕੁਝ ਸਮਾਂ ਚੰਡੀਗੜ੍ਹ/ਬਿਉੂਰੋ …