-4 C
Toronto
Monday, December 22, 2025
spot_img
Homeਪੰਜਾਬਬਹਿਬਲ ਕਲਾਂ ਗੋਲੀਕਾਂਡ : ਬਰਸੀ ਸਮਾਗਮ 'ਚ ਪਹੁੰਚੇ 5 ਮੈਂਬਰੀ ਵਫ਼ਦ ਨੇ...

ਬਹਿਬਲ ਕਲਾਂ ਗੋਲੀਕਾਂਡ : ਬਰਸੀ ਸਮਾਗਮ ‘ਚ ਪਹੁੰਚੇ 5 ਮੈਂਬਰੀ ਵਫ਼ਦ ਨੇ ਪੀੜਤ ਪਰਿਵਾਰਾਂ ਨੂੰ ਦਿੱਤਾ ਇਨਸਾਫ਼ ਦਾ ਭਰੋਸਾ

ਬੇਅਦਬੀ : ਗੋਲੀਕਾਂਡ ਦੇ ਦੋਸ਼ੀ ਹੋਣਗੇ ਸਲਾਖਾਂ ਪਿੱਛੇ : ਬਾਜਵਾ
ਬਰਗਾੜੀ ਧਰਨੇ ਨੂੰ ਦੱਸਿਆ ਲੋਕਤੰਤਰਿਕ ਹੱਕ
ਕੋਟਕਪੂਰਾ: ਪੰਜਾਬ ਸਰਕਾਰ ਬਰਗਾੜੀ ਬੇਅਦਬੀ ਮਾਮਲੇ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਆਰੋਪੀਆਂ ਨੂੰ ਸਜ਼ਾ ਦਿਵਾਉਣ ਲਈ ਪੂਰੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਜਲਦੀ ਹੀ ਇਸ ਕਾਂਡ ਦੇ ਜ਼ਿੰਮੇਵਾਰ ਸਲਾਖਾਂ ਪਿੱਛੇ ਹੋਣਗੇ। ਇਹ ਦਾਅਵਾ ਬਹਿਬਲ ਕਲਾਂ ਗੋਲੀਕਾਂਡ ‘ਚ ਮਾਰੇ ਗਏ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਨੂੰ ਹੌਸਲਾ ਦੇਣ ਚਾਰ ਮੈਂਬਰਾਂ ਦੇ ਵਫ਼ਦ ਨਾਲ ਪਿੰਡ ਸਰਾਵਾਂ ਅਤੇ ਬਹਿਬਲ ਖੁਰਦ ਪਹੁੰਚੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕੀਤਾ। ਇਥੇ ਆਯੋਜਿਤ ਧਾਰਮਿਕ ਪ੍ਰੋਗਰਾਮ ਦੇ ਦੌਰਾਨ ਤ੍ਰਿਪਤ ਰਜਿੰਦਰ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਾਰ ਮੈਂਬਰੀ ਨੂੰ ਪਿੰਡ ਬਹਿਬਲ ਖੁਰਦ ਅਤੇ ਸਰਾਵਾਂ ‘ਚ ਪਰਿਵਾਰਾਂ ਦੇ ਨਾਲ ਸ਼ੋਕ ਪ੍ਰਗਟ ਕਰਨ ਲਈ ਭੇਜਿਆ ਹੈ। ਉਨ੍ਹਾਂ ਨੇ ਕਿਹਾ ਕਿ 14 ਅਕਤੂਬਰ ਨੂੰ ਪਿੰਡ ਬਹਿਬਲ ਕਲਾਂ ‘ਚ ਪੁਲਿਸ ਵੱਲੋਂ ਗੋਲੀ ਚਲਾਏ ਜਾਣਾ ਮੌਜੂਦਾ ਸ਼੍ਰੋਮਣੀ ਅਕਾਲੀ-ਭਾਜਪਾ ਸਰਕਾਰ ਦੀ ਸਭ ਤੋਂ ਵੱਡੀ ਨਾਕਾਮੀ ਸੀ। ਸਰਕਾਰੀ ਅਧਿਕਾਰੀਆਂ ਨੇ ਜੇਕਰ ਮੌਕੇ ‘ਤੇ ਸੰਜਮ ਵਰਤਿਆ ਹੁੰਦਾ ਤਾਂ ਅੱਜ ਅਜਿਹੀ ਸਥਿਤੀ ਨਾ ਹੁੰਦੀ। ਉਨ੍ਹਾਂ ਨੇ ਕਿਹਾ ਕਿ ਸੱਤਾ ‘ਚ ਆਉਂਦੇ ਹੀ ਉਨ੍ਹਾਂ ਦੀ ਸਰਕਾਰ ਨੇ ਪੂਰੇ ਕਾਂਡ ਦੀ ਜਾਂਚ ਦੇ ਲਈ ਆਪਣੇ ਵਾਅਦੇ ਅਨੁਸਾਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਗਠਨ ਕੀਤਾ। ਰਣਜੀਤ ਸਿੰਘ ਕਮਿਸ਼ਨ ਵੱਲੋਂ ਦਿੱਤੀ ਗਈ ਰਿਪੋਰਟ ਦੇ ਆਧਾਰ ‘ਤੇ ਸਰਕਾਰ ਕਾਰਵਾਈ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਘਟਨਾ ਦੀ ਬਰੀਕੀ ਨਾਲ ਜਾਂਚ ਕਰਵਾਉਣ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਲਈ ਐਸਆਈਟੀ ਦਾ ਗਠਨ ਕੀਤਾ ਤਾਂ ਜੋ ਕੰਮ ਤੇਜੀ ਨਾਲ ਕੀਤਾ ਜਾ ਸਕੇ।

RELATED ARTICLES
POPULAR POSTS