![](https://parvasinewspaper.com/wp-content/uploads/2020/07/0521-indiachinaborder-300x210.jpg)
ਪੰਜਾਬ ਸਰਕਾਰ ਵਲੋਂ ਪੀੜਤ ਪਰਿਵਾਰ ਲਈ 50-50 ਲੱਖ ਰੁਪਏ ਦੀ ਸਹਾਇਤਾ
ਚੰਡੀਗੜ੍ਹ/ਬਿਊਰੋ ਨਿਊਜ਼
ਚੀਨ ਦੀ ਸਰਹੱਦ ‘ਤੇ ਪੰਜਾਬ ਦੇ ਦੋ ਫੌਜੀ ਜਵਾਨ ਸ਼ਹੀਦ ਹੋ ਗਏ। ਸ਼ਹੀਦ ਹੋਏ ਜਵਾਨਾਂ ਵਿਚੋਂ ਇਕ ਬਰਨਾਲਾ ਜ਼ਿਲ੍ਹੇ ਦੇ ਪਿੰਡ ਕੁਤਬਾ ਦਾ ਸਤਵਿੰਦਰ ਸਿੰਘ ਅਤੇ ਦੂਜਾ ਮੋਗਾ ਜ਼ਿਲ੍ਹੇ ਦੇ ਪਿੰਡ ਡੇਮਰੂ ਖੁਰਦ ਦਾ ਲਖਵੀਰ ਸਿੰਘ ਸੀ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦਿਨੀਂ ਗਸ਼ਤ ਦੌਰਾਨ ਸਤਵਿੰਦਰ ਸਿੰਘ ਅਤੇ ਉਸਦਾ ਸਾਥੀ ਲਖਵੀਰ ਸਿੰਘ ਲੱਕੜ ਦਾ ਪੁਲ ਪਾਰ ਕਰਦੇ ਸਮੇਂ ਹੇਠਾਂ ਦਰਿਆ ਵਿਚ ਡਿੱਗ ਗਏ ਸਨ, ਜਿਸ ਕਾਰਨ ਉਨ੍ਹਾਂ ਦੀ ਸ਼ਹੀਦੀ ਹੋਈ ਹੈ। ਇਨ੍ਹਾਂ ਦੋਵਾਂ ਜਵਾਨਾਂ ਨੇ ਇਕ ਦੂਜੇ ਨੂੰ ਬਚਾਉਣ ਲਈ ਬਹੁਤ ਕੋਸ਼ਿਸ਼ ਕੀਤੀ, ਪਰ ਕਿਸਮਤ ਨੇ ਸਾਥ ਨਹੀਂ ਦਿੱਤਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੌਜੀ ਜਵਾਨਾਂ ਦੀ ਸ਼ਹੀਦੀ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪੀੜਤ ਪਰਿਵਾਰਾਂ ਨੂੰ 50-50 ਲੱਖ ਰੁਪਏ ਸਹਾਇਤਾ ਅਤੇ ਪਰਿਵਾਰ ਦੇ ਇਕ-ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ।