17 C
Toronto
Sunday, September 27, 2026
spot_img
Homeਪੰਜਾਬਅਕਾਲੀ-ਭਾਜਪਾ ਗਠਜੋੜ ਹਮੇਸ਼ਾ ਕਾਇਮ ਰਹੇਗਾ

ਅਕਾਲੀ-ਭਾਜਪਾ ਗਠਜੋੜ ਹਮੇਸ਼ਾ ਕਾਇਮ ਰਹੇਗਾ

ਅਕਾਲੀ-ਭਾਜਪਾ ਗਠਜੋੜ ਹਮੇਸ਼ਾ ਕਾਇਮ ਰਹੇਗਾਸੁਖਬੀਰ ਬਾਦਲ ਨੇ ਕਿਹਾ, ਸਿੱਖਾਂ ਤੇ ਹਿੰਦੂਆਂ ਨੂੰ ਇਕੱਠੇ ਤੋਰਨ ‘ਚ ਹੋਏ ਹਾਂ ਕਾਮਯਾਬ
ਚੰਡੀਗੜ੍ਹ/ਬਿਊਰੋ ਨਿਊਜ਼
ਪਿਛਲੇ ਸਮੇਂ ਤੋਂ ਚਰਚਾ ਚੱਲ ਰਹੀ ਹੈ ਕਿ ਅਕਾਲੀ ਦਲ ਅਤੇ ਭਾਜਪਾ ਦੇ ਰਿਸ਼ਤਿਆਂ ਵਿਚ ਤਰੇੜਾਂ ਆ ਗਈਆਂ ਹਨ। ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ ਕਿ ਅਕਾਲੀ-ਭਾਜਪਾ ਗੱਠਜੋੜ ਵਿਚ ਸਭ ਠੀਕ ਹੈ ਅਤੇ ਇਹ ਰਿਸ਼ਤਾ ਹਮੇਸ਼ਾ ਹੀ ਕਾਇਮ ਰਹੇਗਾ। ਉਨ੍ਹਾਂ ਆਖਿਆ ਕਿ ਭਾਜਪਾ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਹੈ ਤੇ ਇਸ ਗੱਠਜੋੜ ਸਦਕਾ ਹੀ ਹਿੰਦੂਆਂ ਤੇ ਸਿੱਖਾਂ ਨੂੰ ਇਕੱਠਿਆਂ ਤੋਰਨ ਵਿਚ ਉਹ ਕਾਮਯਾਬ ਹੋਏ ਹਨ। ਲੰਘੇ ਦਿਨ ਅਕਾਲੀ ਦਲ ਦੀ ਫਾਜ਼ਿਲਕਾ ਰੈਲੀ ਦੌਰਾਨ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਵੀ ਅਕਾਲੀ ਦਲ ਨਾਲ ਡੱਟਣ ਦੀ ਗੱਲ ਜਨਤਕ ਸਟੇਜ ਤੋਂ ਆਖੀ ਸੀ।

RELATED ARTICLES
POPULAR POSTS