Breaking News
Home / ਪੰਜਾਬ / ਬਾਦਲਾਂ ਨੇ ਆਪਣੀ ‘ਪ੍ਰਸਿੱਧੀ’ ਲਈ ਖਰਚੇ ਲੋਕਾਂ ਦੇ ਡੇਢ ਅਰਬ ਰੁਪਏ

ਬਾਦਲਾਂ ਨੇ ਆਪਣੀ ‘ਪ੍ਰਸਿੱਧੀ’ ਲਈ ਖਰਚੇ ਲੋਕਾਂ ਦੇ ਡੇਢ ਅਰਬ ਰੁਪਏ

ਗੱਠਜੋੜ ਸਰਕਾਰ ਨੇ ਇਸ਼ਤਿਹਾਰਬਾਜ਼ੀ ‘ਤੇ ਪਾਣੀ ਵਾਂਗ ਰੋੜ੍ਹਿਆ ਪੈਸਾ: ਸਿੱਧੂ
ਚੰਡੀਗੜ੍ਹ/ਬਿਊਰੋ ਨਿਊਜ਼
ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੱਧੂ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਅਕਾਲੀ ਆਗੂ ਭਾਵੇਂ ਲੋਕਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਸਾਸ਼ਨ ਦੇਣ ਅਤੇ ‘ਰਾਜ ਨਹੀਂ ਸੇਵਾ’ ਦਾ ਨਾਅਰਾ ਲਾਉਂਦੇ ਰਹੇ ਹਨ, ਪਰ ਸੂਚਨਾ ਅਧਿਕਾਰ ਐਕਟ ਅਤੇ ਕੈਗ ਰਿਪੋਰਟਾਂ ਤੋਂ ਸਾਬਤ ਹੁੰਦਾ ਹੈ ਕਿ ਤਤਕਾਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਲੋਕਾਂ ਤੋਂ ਟੈਕਸ ਅਤੇ ਮਾਲੀਏ ਦੇ ਰੂਪ ਵਿੱਚ ਇਕੱਤਰ ਕੀਤੇ ਗਏ ਪੈਸੇ ਦੀ ਸਰਕਾਰ ਨੇ ਰੱਜ ਕੇ ਦੁਰਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਨੂੰ ਵੀ ਅੱਖੋਂ ઠਪਰੋਖੇ ਨਹੀਂ ਕੀਤਾ ਜਾ ਸਕਦਾ।
ਤਤਕਾਲੀ ਅਕਾਲੀ ਸਰਕਾਰ ਦੀ ਬੇਨਿਯਮੀਆਂ ਦੀ ਇੱਕ ਹੋਰ ਪਰਤ ਖੋਲ੍ਹਦੇ ਹੋਏ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੱਧੂ ਨੇ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਸਰਕਾਰ ਵੱਲੋਂ ਸਾਲ 2016-17 ਵਿੱਚ ਇਸ਼ਤਿਹਾਰਬਾਜ਼ੀ ਦੇ ਨਾਂ ‘ਤੇ 150 ਕਰੋੜ ਰੁਪਏ ਖਰਚ ਕੀਤੇ ਗਏ ਹਨ। ਸਰਕਾਰ ਨੇ ਫੇਸਬੁੱਕ ਅਤੇ ਗੂਗਲ ‘ਤੇ ਛੇ ਮਹੀਨਿਆਂ (ਮਾਰਚ ਤੋਂ ਅਗਸਤ 2016) ਵਿੱਚ 31,20,660 ਲੱਖ ਰੁਪਏ ਖਰਚ ਕੀਤੇ ਸਨ। ਉਨ੍ਹਾਂ ਦੱਸਿਆ ਕਿ ਕੈਗ ਨੇ ਆਪਣੀ ਰਿਪੋਰਟ ਵਿੱਚ ਪੰਜਾਬ ਸਰਕਾਰ ਦੀ ਬਜਾਏ ઠਬਾਦਲ ਸਰਕਾਰ ਲਿਖਣ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ઠਬਾਦਲ ਦੀਆਂ ਫੋਟੋਆਂ ਲਾਉਣ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਕੈਗ ਰਿਪੋਰਟ ਵਿੱਚ ਸਪਸ਼ਟ ਕਿਹਾ ਗਿਆ ਹੈ ਕਿ ਇਸ਼ਤਿਹਾਰ ਜਾਰੀ ਕਰਨ ਸਮੇਂ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਅਣਗੌਲਿਆ ਕੀਤਾ ਗਿਆ। ਬਾਦਲ ਪਰਿਵਾਰ ‘ਤੇ ਵਿਅੰਗ ਕੱਸਦਿਆਂ ਸਿੱਧੂ ਨੇ ਕਿਹਾ, ”ਜੇਕਰ ਹਵਾਈ ਜਹਾਜ਼ਾਂ, ਸੰਗਤ ਦਰਸ਼ਨਾਂ, ਇਸ਼ਤਿਹਾਰਾਂ ‘ਤੇ ਕਰੋੜਾਂ ਰੁਪਏ ਉਡਾਉਣ ਦੀ ਬਜਾਏ ਲੋਕਾਂ ਦੀ ਸੇਵਾ ਕੀਤੀ ਹੁੰਦੀ ਤਾਂ ਅਕਾਲੀ ਆਗੂਆਂ ਨੂੰ ਇਹ ਦਿਨ ਨਾ ਦੇਖਣੇ ਪੈਂਦੇ।” ਉਨ੍ਹਾਂ ਕਿਹਾ ਕਿ ਸਰਕਾਰੀ ਪੂੰਜੀ ਨੂੰ ਲੁਟਾਉਣ ਵਾਲੇ ਸਾਰੇ ਲੋਕਾਂ ਖ਼ਿਲਾਫ਼ ਕਾਨੂੰਨੀ ઠਕਾਰਵਾਈ ਹੋਣੀ ਚਾਹੀਦੀ ਹੈ, ਉਨ੍ਹਾਂ ਵਿੱਚ ਭਾਵੇਂ ਸਿਆਸੀ ਆਗੂ ਹੋਣ ਜਾਂ ਸਰਕਾਰੀ ਅਧਿਕਾਰੀ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਇਸ ਮਾਮਲੇ ਵਿੱਚ ਜ਼ਿੰਮੇਵਾਰ ਅਫ਼ਸਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਨਗੇ। ਪੰਜਾਬ ਸਰਕਾਰ ਨੇ ਸਾਲ 2014-15 ਵਿੱਚ ਇਸ਼ਤਿਹਾਰਬਾਜ਼ੀ ਲਈ 20 ਕਰੋੜ ਰੁਪਏ, ਸਾਲ 2016-17 ਵਿੱਚ ਬਜਟ 40 ਕਰੋੜ ਰੁਪਏ ਰੱਖੇ ਸਨ ਅਤੇ ਸਾਲ 2016-17 ਵਿੱਚ ਬਜਟ ਵਿਚ 150 ਕਰੋੜ ਰੁਪਏ ਰੱਖੇ ਗਏ ਸਨ। ਸਾਲ 2016-17 ઠਦੇ ਸਤੰਬਰ ਮਹੀਨੇ ‘ਚ ਅਖ਼ਬਾਰਾਂ, ਇਲੈਕਟ੍ਰਾਨਿਕਸ ਮੀਡੀਆ, ਰੇਡੀਓ ਅਤੇ ਸਿਨੇਮਾ ਹਾਲ ‘ਤੇ 8,88,79,339 ਕਰੋੜ ਰੁਪਏ, ਅਕਤੂਬਰ ਵਿੱਚ 9,04,10,291 ਕਰੋੜ, ਨਵੰਬਰ ਵਿੱਚ 18,92,61,709 ਕਰੋੜ ਅਤੇ ਦਸੰਬਰ ਵਿੱਚ 30,48,35,107 ਕਰੋੜ ਰੁਪਏ ਖਰਚ ਕੀਤੇ ਗਏ ਹਨ।
ਸਿੱਧੂ ਸੋਚ ਸਮਝ ਕੇ ਕਿਸੇ ‘ਤੇ ਆਰੋਪ ਲਗਾਉਣ : ਬਾਜਵਾ
ਚੰਡੀਗੜ੍ਹ : ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਵਲੋਂ ਦਿੱਤੇ ਬਿਆਨ ਕਿ ‘ਪੰਜਾਬ ਨੂੰ ਕੁੱਤਿਆਂ ਦੇ ਹਵਾਲੇ ਨਹੀਂ ਹੋਣ ਦਿਆਂਗਾ’ ਦੀ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਤਿੱਖੀ ਆਲੋਚਨਾ ਕੀਤੀ ਸੀ। ਹੁਣ ਫਿਰ ਬਾਜਵਾ ਨੇ ਨਵਜੋਤ ਸਿੱਧੂ ਦੇ ਬਿਆਨ ‘ਤੇ ਸਵਾਲ ਖੜ੍ਹੇ ਕੀਤੇ ਹਨ। ਬਾਜਵਾ ਨੇ ਕਿਹਾ ਕਿ ਨਵਜੋਤ ਸਿੱਧੂ ਕਹਿ ਰਹੇ ਹਨ ਕਿ ਬਾਦਲ ਪਰਿਵਾਰ ਨੇ ਆਪਣੀ ਸਰਕਾਰ ਦੌਰਾਨ ਹੈਲੀਕਾਪਟਰ ਅਤੇ ਹੋਰ ਵਾਹਨਾਂ ‘ਤੇ ਕਰੋੜਾਂ ਰੁਪਏ ਖਰਚ ਕੀਤੇ। ਇਹੀ ਨਹੀਂ ਇਸ਼ਤਿਹਾਰਾਂ ਦੇ ਜ਼ਰੀਏ ਆਪਣੀ ਪਬਲੀਸਿਟੀ ‘ਤੇ ਕਰੋੜਾਂ ਰੁਪਏ ਖਰਚੇ ਅਤੇ ਇਸਦੀ ਜਾਂਚ ਹੋਣੀ ਚਾਹੀਦੀ ਹੈ। ਬਾਜਵਾ ਨੇ ਕਿਹਾ ਕਿ ਸਿੱਧੂ ਨੂੰ ਅਜਿਹੇ ਆਰੋਪ ਸੋਚ ਸਮਝ ਕੇ ਲਗਾਉਣੇ ਚਾਹੀਦੇ ਹਨ। ਜਦ ਹਰ ਚੀਜ਼ ਆਨ ਦਾ ਰਿਕਾਰਡ ਹੈ ਤਾਂ ਘੋਟਾਲਾ ਕੀ ਹੋਇਆ। ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਹੈਲੀਕਾਪਟਰ ਦੀ ਵਰਤੋਂ ਕਰਨ ਦਾ ਅਧਿਕਾਰ ਹੁੰਦਾ ਹੈ। ਇਸ ਤੋਂ ਇਲਾਵਾ ਇਸ਼ਤਿਹਾਰ ਆਦਿ ਲਗਾਉਣਾ ਵੀ ਆਨ ਦਾ ਰਿਕਾਰਡ ਹੈ। ਇਸਦੀ ਜਾਂਚ ਦੀ ਜ਼ਰੂਰਤ ਨਹੀਂ ਹੁੰਦੀ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …