ਜੇਲ੍ਹ ਦਾ ਵੈਲਫੇਅਰ ਅਫਸਰ ਤੇ ਕੈਦੀ 50 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਫੜੇ
ਮਾਨਸਾ/ਬਿਊਰੋ ਨਿਊਜ਼ : ਮਾਨਸਾ ਜੇਲ੍ਹ ਵਿੱਚ ‘ਖਾਸ’ ਕੈਦੀਆਂ ਨਾਲ ਮਿਲ ਕੇ ਜੇਲ੍ਹ ਅਫ਼ਸਰ ਆਪਣੀ ਜੇਬ ਗਰਮ ਕਰ ਰਹੇ ਸਨ। ਵਿਜੀਲੈਂਸ ਅਫ਼ਸਰਾਂ ਨੇ ਮਾਨਸਾ ਜੇਲ੍ਹ ਦੇ ਭਲਾਈ ਅਫ਼ਸਰ ਸਿਕੰਦਰ ਸਿੰਘ ਅਤੇ ਇਕ ਕੈਦੀ ਪਵਨ ਕੁਮਾਰ ਨੂੰ ਉਦੋਂ ਫੜ ਲਿਆ, ਜਦੋਂ ਇਹ ਦੋਵੇਂ ਇਕ ਹੋਰ ਕੈਦੀ ਗੌਰਵ ਦੇ ਭਰਾ ਤੋਂ 50 ਹਜ਼ਾਰ ਦੀ ਰਿਸ਼ਵਤ ਅਤੇ ਇਕ ਚੈੱਕ ਲੈਣ ਲਈ ਜੇਲ੍ਹ ਤੋਂ ਬਾਹਰ ਤਾਮਕੋਟ ਮਾਨਸਾ ਮਾਰਗ ‘ਤੇ ਪੁੱਜੇ। ਵਿਜੀਲੈਂਸ ਥਾਣਾ ਬਠਿੰਡਾ ਵਿੱਚ ਮਾਨਸਾ ਜੇਲ੍ਹ ਦੇ ਡਿਪਟੀ ਸੁਪਰਡੈਂਟ ਗੁਰਜੀਤ ਸਿੰਘ ਬਰਾੜ, ਜੇਲ੍ਹ ਭਲਾਈ ઠਅਫ਼ਸਰ ਸਿਕੰਦਰ ਸਿੰਘ ਅਤੇ ਕੈਦੀ ਪਵਨ ਕੁਮਾਰ ਖ਼ਿਲਾਫ਼ ਭ੍ਰਿਸ਼ਟਾਚਾਰ ਵਿਰੋਧੀ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਵਿਜੀਲੈਂਸ ਰੇਂਜ ਬਠਿੰਡਾ ਦੇ ਐਸ.ਐਸ.ਪੀ. ਜਗਜੀਤ ਸਿੰਘ ਭਗਤਾਣਾ ਅਤੇ ਐਸ.ਪੀ. ਭੁਪਿੰਦਰ ਸਿੰਘ ਸਿੱਧੂ ਨੇ ਪ੍ਰੈੱਸ ਕਾਨਫਰੰਸ ਕਰ ਕੇ ਦੱਸਿਆ ਕਿ ਉਹ ਜੇਲ੍ਹ ਸੁਪਰਡੈਂਟ ਦੀ ਭੂਮਿਕਾ ਦੀ ਪੜਤਾਲ ਵੀ ਕਰਨਗੇ ਅਤੇ ਜੇਲ੍ਹ ਦੇ ਭਲਾਈ ਵਿੰਗ ਦੀ ਛਾਣਬੀਣ ਕਰਨਗੇ। ਵਿਜੀਲੈਂਸ ਅਫ਼ਸਰਾਂ ਅਨੁਸਾਰ ਮਾਨਸਾ ਜੇਲ੍ਹ ਵਿੱਚ ਹਰਿਆਣਾ ਦੇ ਸ਼ਾਹਬਾਦ ਮਾਰਕੰਡਾ ਦਾ ਕੈਦੀ ਗੌਰਵ ਨਸ਼ਾ ਤਸਕਰੀ ਵਿੱਚ 12 ਸਾਲ ਦੀ ਸਜ਼ਾ ਕੱਟ ਰਿਹਾ ਹੈ। ਉਹ ਜੇਲ੍ਹ ਵਿੱਚ ਕੰਟੀਨ ਦੇ ਸਹਾਇਕ ਵਜੋਂ ਵੀ ਕੰਮ ਕਰਦਾ ਹੈ। ਅਫ਼ਸਰਾਂ ਨੇ ਦੱਸਿਆ ਕਿ ਗੌਰਵ ਸਾਥੀ ਕੈਦੀਆਂ ਨੂੰ ਸਹੂਲਤਾਂ ਦੇਣ ਬਦਲੇ ਕੈਦੀਆਂ ਦੇ ਪਰਿਵਾਰਾਂ ਤੋਂ ਆਪਣੇ ਬੈਂਕ ਖਾਤੇ ਵਿੱਚ ਰੁਪਏ ਪਵਾ ਲੈਂਦਾ ਸੀ। ਗੌਰਵ ਨੇ ਸਾਥੀ ਕੈਦੀਆਂ ਦੇ ਪਰਿਵਾਰਾਂ ਤੋਂ 86,200 ਰੁਪਏ ਪਵਾ ਲਏ ਸਨ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …