Breaking News
Home / ਕੈਨੇਡਾ / Front / ਪੰਜਾਬ ਦੇ ਜੰਗਲਾਤ ਵਿਭਾਗ ’ਤੇ ਈਡੀ ਦੀ ਤਿੱਖੀ ਨਜ਼ਰ

ਪੰਜਾਬ ਦੇ ਜੰਗਲਾਤ ਵਿਭਾਗ ’ਤੇ ਈਡੀ ਦੀ ਤਿੱਖੀ ਨਜ਼ਰ

ਸਾਬਕਾ ਮੰਤਰੀ ਧਰਮਸੋਤ ਦੀ ਗਿ੍ਰਫਤਾਰੀ ਤੋਂ ਬਾਅਦ ਜਾਂਚ ਹੋਈ ਤੇਜ਼, ਕਈ ਅਫ਼ਸਰ ਰਾਡਾਰ ’ਤੇ


ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਗਿ੍ਰਫ਼ਤਾਰੀ ਤੋਂ ਬਾਅਦ ਹੁਣ ਰਾਜ ਦੇ ਜੰਗਲਾਤ ਵਿਭਾਗ ’ਚ ਤਾਇਨਾਤ ਕਈ ਅਫ਼ਸਰਾਂ ’ਤੇ ਈਡੀ ਦੀ ਤਿੱਖੀ ਨਜ਼ਰ ਹੈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕੁੱਝ ਅਧਿਕਾਰੀਆਂ ਤਾਂ ਈਡੀ ਸਾਹਮਣੇ ਆਪਣੇ ਬਿਆਨ ਵੀ ਦਰਜ ਕਰਵਾ ਚੁੱਕੇ ਹਨ। ਉਧਰ ਈਡੀ ਦੀ ਜਾਂਚ ’ਚ ਇਹ ਵੀ ਸਾਫ਼ ਹੋ ਚੁੱਕਿਆ ਹੈ ਕਿ ਜਦੋਂ ਸਾਧੂ ਸਿੰਘ ਧਰਮਸੋਤ ਮੰਤਰੀ ਅਹੁਦੇ ’ਤੇ ਸਨ ਤਾਂ ਉਸ ਸਮੇਂ ਅਧਿਕਾਰੀਆਂ ਦੀਆਂ ਬਦਲੀ ਅਤੇ ਤਾਇਨਾਤੀ ਪੈਸੇ ਲੈ ਕੀਤੀ ਜਾਂਦੀ ਸੀ। ਅਹੁਦੇ ਦੇ ਹਿਸਾਬ ਨਾਲ ਪੈਸੇ ਲਏ ਜਾਂਦੇ ਸਨ ਜਦਕਿ ਤਾਇਨਾਤੀ ਦੇ ਲਈ 5 ਲੱਖ ਰੁਪਏ ਤੋਂ ਲੈ ਕੇ 20 ਲੱਖ ਰੁਪਏ ਤੱਕ ਤਲਏ ਜਾਂਦੇ ਸਨ ਅਤੇ ਇਹ ਸਾਰਾ ਕੰਮ ਸਾਧੂ ਸਿੰਘ ਧਰਮਸੋਤ ਦੀ ਟੀਮ ਵੱਲੋਂ ਸੰਭਾਲਿਆ ਜਾਂਦਾ ਸੀ। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸਾਧੂ ਸਿੰਘ ਧਰਮਸੋਤ ਨੂੰ ਗਿ੍ਰਫ਼ਤਾਰ ਕੀਤੇ ਜਾਣ ਤੋਂ ਬਾਅਦ ਈਡੀ ਵੀ ਇਸ ਮਾਮਲੇ ’ਚ ਸਰਗਰਮ ਹੋ ਗਈ ਸੀ। ਲੰਘੇ ਦਿਨੀਂ ਈਡੀ ਵੱਲੋਂ ਸਾਧੂ ਸਿੰਘ ਧਰਮਸੋਤ ਨੂੰ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਗਿ੍ਰਫ਼ਤਾਰ ਕੀਤਾ ਹੈ। ਧਰਮਸੋਤ ਦੀ ਮੁੜ ਗਿ੍ਰਫਤਾਰੀ ਤੋਂ ਬਾਅਦ ਉਨ੍ਹਾਂ ਦੇ ਨਜ਼ੀਦੀਆਂ ਦੀਆਂ ਵੀ ਪ੍ਰੇਸ਼ਾਨੀਆਂ ਵਧ ਗਈਆਂ ਹਨ ਜੋ ਉਨ੍ਹਾਂ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਜੁੜੇ ਹੋਏ ਸਨ।

Check Also

ਨੈਸ਼ਨਲ ਗਰੀਨ ਟਿ੍ਰਬਿਊਨਲ ਵੱਲੋਂ ਪੰਜਾਬ ਸਰਕਾਰ ਦੀ ਖਿਚਾਈ

ਜਲਦੀ ਕਾਰਵਾਈ ਰਿਪੋਰਟ ਪੇਸ਼ ਕਰਨ ਦੇ ਹੁਕਮ ਚੰਡੀਗੜ੍ਹ/ਬਿਊਰੋ ਨਿਊਜ਼ ਨੈਸ਼ਨਲ ਗ੍ਰੀਨ ਟਿ੍ਰਬਿਊਨਲ ਨੇ ਪੰਜਾਬ ਵਿੱਚ …